
ਗੁਰਪ੍ਰਤਾਪ ਸਿੰਘ ਵਡਾਲਾ ਨੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਨ 'ਤੇ SGPC ਨੂੰ ਘੇਰਿਆ
ਅਕਾਲੀ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਖਿਲਾਫ਼ ਲਿਆ ਗਿਆ ਫ਼ੈਸਲਾ ਪੰਥ ਵਿਰੋਧੀ ਫ਼ੈਸਲਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਐਸਜੀਪੀਸੀ ਨੂੰ ਸਪੱਸ਼ਟ ਕਿਹਾ ਸੀ ਕਿ ਤੁਸੀਂ ਅਜਿਹਾ ਨਹੀਂ ਕਰ ਸਕਦੇ, ਜਾਂਚ ਸਿਰਫ਼ ਅਕਾਲ ਤਖਤ ਸਾਹਿਬ ਨੂੰ ਅਧਿਕਾਰ ਹੈ ਕਰਨ ਦਾ ਜਾਂ ਫਿਰ ਹੈੱਡ ਗ੍ਰੰਥੀ ਕਰ ਸਕਦੇ ਹਨ।
ਪਰ ਐਸ.ਜੀ.ਪੀ.ਸੀ. ਦੁਆਰਾ ਬਣਾਈ ਕਮੇਟੀ ਨੇ ਆਪਣੀ ਮਨਮਰਜ਼ੀ ਦੇ ਨਾਲ ਜਾਂਚ ਕਰਕੇ ਫ਼ੈਸਲਾ ਲਿਆ, ਜੋ ਕਿ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਖਿਲਾਫ਼ ਲਏ ਗਏ ਇਸ ਫ਼ੈਸਲੇ ਨਾਲ ਪੰਥ ਨੂੰ ਢਾਹ ਲੱਗੇਗੀ। ਜੇਕਰ ਇਸੇ ਤਰ੍ਹਾਂ ਹੀ ਫ਼ੈਸਲੇ ਹੁੰਦੇ ਰਹੇ ਤਾਂ ਐਸਜੀਪੀਸੀ ਦਾ ਅਕਸ ਹੋਰ ਖ਼ਰਾਬ ਹੋਵੇਗਾ। ਵਡਾਲਾ ਨੇ ਕਿਹਾ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਸੀ ਕਿ ਇੰਨਕੁਆਰੀ ਬੇਮੁਨਿਆਦ ਸੀ ਇਹਦਾ ਕੋਈ ਬੇਸ ਨਹੀਂ ਸੀ, ਪਰ ਫਿਰ ਵੀ ਇਸ ਦੇ ਉਲਟ ਜਾ ਕੇ ਅਕਾਲੀ ਦਲ ਨੇ ਕਿੜ ਕੱਢੀ ਅਤੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਵਾ ਦਿੱਤੀਆਂ ਗਈਆਂ।