
ਚੰਦਭਾਨ ਹਿੰਸਾ ਨੂੰ ਲੈ ਕੇ ਜੈਤੋ ਵਿਧਾਇਕ ਅਮੋਲਕ ਸਿੰਘ ਦਾ ਵੱਡਾ ਬਿਆਨ
Punjab News: ਚੰਦਭਾਨ ਹਿੰਸਾ ਨੂੰ ਲੈ ਕੇ ਜੈਤੋ ਤੋਂ ਵਿਧਾਇਕ ਅਮਲੋਕ ਸਿੰਘ ਨੇ ਸਪੋਕਸਮੈਨ ਨੂੰ ਦਿੱਤੀ ਇੰਟਰਵਿਊ ਵਿਚ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਚੰਦਭਾਨ ਵਿਚ ਜਿਹੜੀ ਹਿੰਸਾ ਹੋਈ ਹੈ, ਉਸ ਵਿਚ ਮੇਰੀ ਕੋਈ ਸ਼ਮੂਲੀਅਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ ਤਾਂ, ਮੈਂ ਇੱਥੇ ਮੌਜੂਦ ਹੀ ਨਹੀਂ ਸੀ। ਵਿਧਾਇਕ ਅਮਲੋਕ ਸਿੰਘ ਨੇ ਕਿਹਾ ਕਿ ਕੁਝ ਲੋਕ ਜੋ ਦੂਸਰੀਆਂ ਪਾਰਟੀਆਂ ਦੇ ਹਨ ਉਹ ਹੀ ਬਦਨਾਮ ਕਰ ਰਹੇ ਨੇ।
ਉਨ੍ਹਾਂ ਕਿਹਾ ਕਿ ਮੈਂ ਇਸ ਮਸਲੇ ਤੇ ਖੁਦ ਜਾ ਕੇ ਪੀੜਤਾਂ ਨੂੰ ਮਿਲਾਂਗਾ ਤੇ ਜੋ ਸੰਭਵ ਹੋਇਆ ਉਹ ਹੀ ਕਰਾਂਗਾ। ਨਾਲ ਹੀ ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀ ਨੂੰ ਮਿਲ ਕੇ ਇਸ ਦਾ ਜਲਦ ਹੱਲ ਕਢਵਾਇਆ ਜਾਵੇਗਾ।