
17 ਫ਼ਰਵਰੀ 2025 ਨੂੰ ਹੋਵੇਗੀ ਅਗਲੀ ਸੁਣਵਾਈ
ਜਸਟਿਸ ਕੁਲਦੀਪ ਤਿਵਾੜੀ ਨੇ ਅੰਮ੍ਰਿਤਪਾਲ ਸਿੰਘ ਅਜਨਾਲਾ ਕੇਸ ਵਿੱਚ ਮੁਲਜ਼ਮ ਪੁਰਸ਼ੋਤਮ ਸਿੰਘ ਦੀ ਜ਼ਮਾਨਤ ’ਤੇ ਸੁਣਵਾਈ ਕਰਦਿਆਂ ਐਸਐਸਪੀ ਦਿਹਾਤੀ ਅੰਮ੍ਰਿਤਸਰ ਨੂੰ ਤਲਬ ਕੀਤਾ ਹੈ ਕਿ ਉਹ ਅਦਾਲਤ ਨੂੰ ਦੱਸਣ ਕਿ 2 ਸਾਲ ਬੀਤ ਜਾਣ ਦੇ ਬਾਵਜੂਦ 162 ਵਿੱਚੋਂ ਸਿਰਫ਼ 5 ਗਵਾਹਾਂ ਦੀ ਗਵਾਹੀ ਹੀ ਕਿਉਂ ਹੋਈ ਹੈ।
ਅਦਲਾਤ ਨੇ ਐਸਐਸਪੀ ਦਿਹਾਤੀ ਅੰਮ੍ਰਿਤਸਰ ਨੂੰ ਜਵਾਬ ਦੇਣ ਲਈ 17 ਫ਼ਰਵਰੀ 2025 ਦੀ ਤਾਰੀਕ ਮੁਕੱਰਰ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ 28 ਦੋਸ਼ੀ ਅੰਮ੍ਰਿਤਸਰ ਜੇਲ 'ਚ ਬੰਦ ਹਨ, ਜਿਨ੍ਹਾਂ 'ਚੋਂ 28 ਖ਼ਿਲਾਫ਼ ਚਲਾਨ ਪੇਸ਼ ਕੀਤਾ ਗਿਆ ਹੈ ਅਤੇ 10 ਲੋਕ ਡਿਬਰੂਗੜ੍ਹ ਜੇਲ 'ਚ ਬੰਦ ਹਨ ਅਤੇ 49 ਖ਼ਿਲਾਫ਼ ਜਾਂਚ ਪੈਂਡਿੰਗ ਹੈ ਜਦਕਿ 28 ਖ਼ਿਲਾਫ਼ ਚਾਲਾਨ ਪੇਸ਼ ਹੋਣਾ ਬਾਕੀ ਹੈ।