ਅੱਧੇ ਸਾਲ ਤਕ ਪਏਗੀ ਗਰਮੀ 
Published : Mar 10, 2021, 6:39 am IST
Updated : Mar 10, 2021, 6:39 am IST
SHARE ARTICLE
image
image

ਅੱਧੇ ਸਾਲ ਤਕ ਪਏਗੀ ਗਰਮੀ 


ਸਾਲ ਵਿਚ ਚਾਰ ਮੌਸਮਾਂ ਦੀ ਗੱਲ ਤਾਂ ਭੁਲਾ ਦੇਣੀ ਪਵੇਗੀ


ਬੀਜਿੰਗ, 9 ਮਾਰਚ : ਇਕ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਵਾਤਾਵਰਣ ਤਬਦੀਲੀ ਬਾਰੇ ਜੇ ਸਹੀ ਦਿਸ਼ਾ 'ਚ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਸਾਲ 2100 ਆਉਂਦੇ-ਆਉਂਦੇ ਹੋ ਸਕਦਾ ਹੈ ਕਿ ਉੱਤਰੀ ਗੋਲੇ (ਜਿਸ 'ਚ ਭਾਰਤ ਵੀ ਸ਼ਾਮਲ ਹੈ) 'ਚ ਗਰਮੀ ਦਾ ਮੌਸਮ ਛੇ ਮਹੀਨਿਆਂ ਤਕ ਰਹੇ | ਅਜਿਹੇ 'ਚ ਤਾਂ ਇਕ ਵਰ੍ਹੇ 'ਚ ਚਾਰ ਮੌਸਮਾਂ ਦੀ ਗੱਲ ਭੁੱਲ ਹੀ ਜਾਣੀ ਪਵੇਗੀ | ਜੇ ਅਜਿਹਾ ਹੋਇਆ ਤਾਂ ਮੌਸਮ 'ਚ ਇਸ ਬਦਲਾਅ ਦਾ ਖੇਤੀਬਾੜੀ, ਮਨੁੱਖੀ ਸਿਹਤ ਤੇ ਵਾਤਾਵਰਣ 'ਤੇ ਵਿਆਪਕ ਅਸਰ ਪਵੇਗਾ |
ਜਿਓਫਿਜ਼ੀਕਲ ਰਿਸਰਚ ਲੇਟਰਸ ਨਾਮਕ ਜਰਨਲ 'ਚ ਪ੍ਰਕਾਸ਼ਿਤ ਇਸ ਅਧਿਐਨ ਮੁਤਾਬਕ ਮੌਸਮ ਚੱਕਰ 'ਚ ਸੱਭ ਤੋਂ ਵੱਧ ਬਦਲਾਅ ਭੂ-ਮੱਧ ਸਾਗਰ ਖੇਤਰ ਤੇ ਤਿੱਬਤੀ ਪਠਾਰ ਖੇਤਰ 'ਚ ਦੇਖਣ ਨੂੰ  ਮਿਲਿਆ ਹੈ | ਖੋਜਕਾਰਾਂ ਮੁਤਾਬਕ ਉੱਤਰੀ ਖੇਤਰ 'ਚ ਲਗਪਗ 1950 ਦੇ ਆਸਪਾਸ ਤਕ ਅੰਦਾਜ਼ਨ 
ਤੌਰ 'ਤੇ ਚਾਰ ਮੌਸਮ ਲਗਪਗ ਨਿਯਮਤ ਪੈਟਰਨ ਨਾਲ ਆਉਂਦੇ-ਜਾਂਦੇ ਸਨ ਪਰ ਵਾਤਾਵਰਣ ਤਬਦੀਲੀ ਕਾਰਨ ਇਨ੍ਹਾਂ 'ਚ ਅਨਿਯਮਤਾ ਵੱਧਦੀ ਜਾ ਰਹੀ ਹੈ | ਰੁੱਤਾਂ ਦੀ ਮਿਆਦ ਤੇ ਉਨ੍ਹਾਂ ਦੀ ਸ਼ੁਰੂਆਤ ਤੇ ਬੀਤਣ ਦਾ ਕੋਈ ਤੈਅ ਸਮਾਂ ਨਹੀਂ ਰਹਿ ਗਿਆ ਹੈ | ਆਉਣ ਵਾਲੇ ਸਮੇਂ 'ਚ ਇਸ ਦੀ ਅਨਿਯਮਤਾ ਹੋਰ ਵੀ ਵਧੇਗੀ |
ਖੋਜ ਵਾਲੇ ਲੇਖ ਦੇ ਮੁੱਖ ਲੇਖਕ ਯੂਪਿੰਗ ਗੁਆਨ (ਚਾਈਨੀਜ਼ ਅਕੈਡਮੀ ਆਫ ਸਾਇੰਸ) ਮੁਤਾਬਕ ਗਲੋਬਲ ਵਾਰਮਿੰਗ ਕਾਰਨ ਗਰਮੀ ਦਾ ਮੌਸਮ ਲੰਮਾ ਤੇ ਜ਼ਿਆਦਾ ਗਰਮ ਹੁੰਦਾ ਜਾ ਰਿਹਾ ਹੈ ਜਦੋਂਕਿ ਸਰਦੀ ਦਾ ਮੌਸਮ ਛੋਟਾ ਤੇ ਘੱਟ ਠੰਢ ਵਾਲਾ ਹੋਣ ਲੱਗਾ ਹੈ |
ਖੋਜਕਾਰਾਂ ਨੇ ਉੱਤਰੀ ਖੇਤਰ 'ਚ 1952 ਤੋਂimageimage 2011 ਤਕ ਦੇ ਚਾਰ ਮੌਸਮਾਂ 'ਚ ਬਦਲਾਅ ਬਾਰੇ ਰੋਜ਼ਾਨਾ ਦੀ ਜਲਵਾਯੂ ਸਬੰਧੀ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ | ਉਨ੍ਹਾਂ ਗਰਮੀ ਦੀ ਸ਼ੁਰੂਆਤ ਨੂੁੰ ਸੱਭ ਤੋਂ ਗਰਮ 25 ਫ਼ੀ ਸਦੀ ਤੇ ਇਸੇ ਤਰ੍ਹਾਂ ਸਰਦੀ ਨੂੰ  25 ਫ਼ੀ ਸਦੀ ਸੱਭ ਤੋਂ ਠੰਢ ਮਿਆਦ ਵਜੋਂ ਪ੍ਰਭਾਸ਼ਤ ਕੀਤਾ | ਖੋਜਕਾਰਾਂ ਦੀ ਟੀਮ ਨੇ ਭਵਿੱਖ 'ਚ ਮੌਸਮ 'ਚ ਬਦਲਾਅ ਦਾ ਅੰਦਾਜ਼ਾ ਲਗਾਉਣ ਲਈ ਵਾਤਾਵਰਣ ਤਬਦੀਲੀ ਮਾਡਲ ਦੀ ਵਰਤੋਂ ਕੀਤੀ | (ਪੀਟੀਆਈ) 

SHARE ARTICLE

ਏਜੰਸੀ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement