
ਜ਼ਿਲ੍ਹਾ ਰੂਪਨਗਰ ਦੇ ਭਾਜਪਾ ਦੇ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਵੱਲੋਂ ਅੱਜ...
ਰੋਪੜ: ਜ਼ਿਲ੍ਹਾ ਰੂਪਨਗਰ ਦੇ ਭਾਜਪਾ ਦੇ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਵੱਲੋਂ ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਕ ਪੱਤਰਕਾਰ ਵਾਰਤਾ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਸਾਲਾਨਾ ਬਜਟ ਨੂੰ ਝੂਠ ਦੀ ਪੰਡ ਐਲਾਨਿਆ ਗਿਆ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚਾਰ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਤੇ ਝੂਠੇ ਵਾਅਦੇ ਕਰਕੇ ਹੋਂਦ ਵਿੱਚ ਆਈ ਸੀ।
ਪ੍ਰੰਤੂ ਉਹ ਝੂਠ ਅਜੇ ਨਿਰੰਤਰ ਜਾਰੀ ਹੈ ਤੇ ਹੁਣ ਚੌਥੇ ਸਾਲ ਦੇ ਵਿੱਚ ਜੋ ਸਰਕਾਰ ਵੱਲੋਂ ਬਜਟ ਪਾਸ ਕੀਤਾ ਗਿਆ ਹੈ ਉਹ ਵੀ ਝੂਠ ਦੀ ਵੱਡੀ ਪੰਡ ਹੈ। ਜਤਿੰਦਰ ਸਿੰਘ ਅਠਵਾਲ ਨੇ ਕਿਹਾ ਕਿ ਨੌਜਵਾਨਾਂ ਨਾਲ, ਕਿਸਾਨਾਂ ਨਾਲ, ਵਪਾਰੀਆਂ ਨਾਲ ਵਿਦਿਆਰਥੀਆਂ ਨਾਲ ਹਰ ਵਰਗ ਦੇ ਨਾਲ ਪੰਜਾਬ ਸਰਕਾਰ ਵੱਲੋਂ ਧੋਖਾ ਕੀਤਾ ਗਿਆ ਹੈ ਕਿਉਂਕਿ ਜੋ ਤਜਵੀਜ਼ਾਂ ਪੰਜਾਬ ਸਰਕਾਰ ਵੱਲੋਂ ਇਸ ਬਜਟ ਦੇ ਵਿਚ ਰੱਖੀਆਂ ਗਈਆਂ ਹਨ।
ਉਹ ਅਸਲ ਦੇ ਵਿਚ ਲਾਗੂ ਨਹੀਂ ਹੋਣਗੀਆਂ ਕਿਉਂਕਿ ਭਾਵੇਂ ਛੇਵੇਂ ਪੇ ਕਮਿਸ਼ਨ ਦੀ ਗੱਲ ਹੋਵੇ ਜਾਂ ਹੋਰ ਮੱਦਾਂ ਦੀ ਗੱਲ ਹੋਵੇ ਉਹ ਜਿਸ ਸਮੇਂ ਲੱਗ ਹੋਣਗੀਆਂ ਉਸ ਸਮੇਂ ਤੱਕ ਕੋਡ ਆਫ ਕੰਡਕਟ ਲੱਗ ਜਾਵੇਗਾ ਤੇ ਫੇਰ ਇੱਕ ਵਾਰ ਪੰਜਾਬ ਦੇ ਲੋਕਾਂ ਨਾਲ ਹੋਇਆ ਧੋਖਾ ਸਾਹਮਣੇ ਆਵੇਗਾ ਜਦੋਂ ਜਤਿੰਦਰ ਸਿੰਘ ਅਟਵਾਲ ਨੂੰ ਪੁੱਛਿਆ ਗਿਆ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਕਿਸਾਨੀ ਮੁੱਦੇ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਹੈ।
ਅਤੇ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਲਗਾਤਾਰ ਬੈਠੇ ਹੋਏ ਨੇ ਤਾਂ ਉਨ੍ਹਾਂ ਕਿਹਾ ਕਿ ਕਿਸਾਨੀ ਮੁੱਦੇ ਤੇ ਕੁਝ ਲੋਕ ਸਿਆਸਤ ਕਰ ਰਹੇ ਹਨ ਅਤੇ ਸਭ ਤੋਂ ਵੱਡੀ ਸਿਆਸਤ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਬੈਠੇ ਕਿਸਾਨਾਂ ਦੇ ਮਸਲੇ ਜਲਦ ਹੱਲ ਕਰ ਲਏ ਜਾਣਗੇ ਅਤੇ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਸਭ ਤੋਂ ਵੱਡੀ ਹਿਤੈਸ਼ੀ ਪਾਰਟੀ ਹੈ।