ਉਤਰਾਖੰਡ ਦੇ ਸੀਐਮ ਤ੍ਰਿਵੇਂਦਰ ਰਾਵਤ ਭਾਜਪਾ ਪ੍ਰਧਾਨ ਨੱਡਾ ਨੂੰ ਮਿਲਕੇ ਵਾਪਿਸ ਪਰਤੇ
Published : Mar 9, 2021, 12:01 pm IST
Updated : Mar 9, 2021, 12:01 pm IST
SHARE ARTICLE
Jp Nadda and Trivendra Rawat
Jp Nadda and Trivendra Rawat

ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਬੀਜੇਪੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ...

ਦੇਹਰਾਦੂਨ: ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਬੀਜੇਪੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਤੋਂ ਬਾਅਦ ਦੇਹਰਾਦੂਨ ਵਾਪਸ ਆ ਗਏ ਹਨ ਪਰ ਰਾਜ ਵਿਚ ਰਾਜਨੀਤਿਕ ਗੜਬੜ ਦਾ ਸ਼ੰਕਾ ਬਰਕਰਾਰ ਹੈ। ਮੰਨਿਆ ਜਾ ਰਿਹਾ ਹੈ ਕਿ ਰਾਵਤ ਦੇਹਰਾਦੂਨ ਵਿਚ ਅਪਣੇ ਕਰੀਬੀ ਵਿਧਾਇਕਾਂ ਨਾਲ ਮੁਲਾਕਾਤ ਕਰਨ ਵਾਲੇ ਹਨ। ਸੀਐਮ ਰਾਵਤ ਆਪਣੀ ਪਾਰਟੀ ਦੀ ਅੰਸੁਤਸ਼ਟੀ ਨੂੰ ਦੂਰ ਕਰਨ ਲਈ ਕੈਬਨਿਟ ਦਾ ਵਿਸਥਾਰ ਵੀ ਕਰ ਸਕਦੇ ਹਨ। ਬੀਜੇਪੀ ਸੂਤਰਾਂ ਨੇ ਦੱਸਿਆ ਕਿ ਜਲਦ ਹੀ ਰਾਜ ਵਿਚ ਤ੍ਰਿਵੇਂਦਰ ਸਿੰਘ ਸਰਕਾਰ ਦੀ ਕੈਬਨਿਟ ਦਾ ਵਿਸਥਾਰ ਹੋਵੇਗਾ।

jp naddajp nadda

ਮੰਨਿਆ ਜਾ ਰਿਹਾ ਹੈ ਕਿ ਇਸ ਵਿਸਥਾਰ ਵਿਚ ਅੰਸੁਤਸ਼ਟਾਂ ਨੂੰ ਥਾਂ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਤ੍ਰਿਵੇਂਦਰ ਸਿੰਘ ਰਾਵਤ ਸਮਰਥਕ ਵਿਧਾਇਕ ਮੁੰਨਾ ਸਿੰਘ ਚੌਹਾਨ ਨੇ ਕੱਲ ਕਿਹਾ ਸੀ ਕਿ ਪਾਰਟੀ ਅਤੇ ਸਰਕਾਰ ਦੋਨਾਂ ਵਿਚ ਸਭ ਕੁਝ ਠੀਕ ਹੈ। ਕੋਈ ਵੀ ਬੈਠਕ ਵਿਧਾਨ ਮੰਡਲ ਦੀ ਨਹੀਂ ਬੁਲਾਈ ਗਈ ਹੈ। ਇਸ ਨੂੰ ਲੈ ਕੇ ਬੀਜੇਪੀ ਪ੍ਰਦੇਸ਼ ਪ੍ਰਧਾਨ ਵੰਸ਼ੀਧਰ ਭਗਤ ਦਾ ਬਿਆਨ ਆਇਆ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਤ੍ਰਿਵੇਂਦਰ ਰਾਵਤ ਦੇ ਚੇਹਰੇ ਉਤੇ ਹੀ ਹੋਣਗੀਆਂ।

CM Trivendra Singh RawatCM Trivendra Singh Rawat

ਦੱਸ ਦਈਏ ਕਿ ਉਤਰਾਖੰਡ ਦੇ ਸੀਐਮ ਤ੍ਰਿਵੇਂਦਰ ਸਿੰਘ ਰਾਵਤ ਦੇ ਖਿਲਾਫ਼ ਪਾਰਟੀ ਦੇ ਕਈਂ ਵਿਧਾਇਕਾਂ ਨੇ ਅਪਣੀ ਨਾਰਾਜ਼ਗੀ ਜਤਾਉਂਦੇ ਹੋਏ ਪਾਰਟੀ ਲੀਡਰਸ਼ਿਪ ਨੂੰ ਨਸੀਹਤ ਦਿੱਤੀ ਸੀ। ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸਤੋਂ ਬਾਅਦ ਪਾਰਟੀ ਲੀਡਰਸ਼ਿਪ ਨੇ ਭਾਜਪਾ ਉਪ ਪ੍ਰਧਾਨ ਰਮਨ ਸਿੰਘ ਅਤੇ ਪਾਰਟੀ ਮੁੱਖ ਸੈਕਟਰੀ ਦੁਸ਼ਾਂਤ ਸਿੰਘ ਗੌਤਮ ਨੂੰ ਸੁਪਰਵਾਈਜ਼ਰ ਬਣਾ ਕੇ ਦੇਹਰੀਜੁਨ ਭੇਜਿਆ ਗਿਆ ਸੀ।

CM Trivendra Singh RawatCM Trivendra Singh Rawat

ਇਸਤੋਂ ਬਾਅਦ ਸੋਮਵਾਰ ਨੂੰ ਦਿੱਲੀ ਵਿਚ ਪਾਰਟੀ ਹਾਈਕਮਾਨ ਦੀ ਬੈਠਕ ਹੋਈ ਸੀ। ਇਸ ਬੈਠਕ ਵਿਚ ਬੀਜੇਪੀ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੰਗਠਨ ਮੁੱਖ ਸੈਕਟਰੀ ਬੀਐਲ ਸੰਤੋਸ਼ ਮੌਜੂਦ ਸਨ। ਕਿਹਾ ਜਾ ਰਿਹਾ ਸੀ ਕਿ ਰਾਜ ਵਿਚ ਲੀਡਰਸ਼ਿਪ ਪਰਿਵਰਤਨ ਹੋ ਸਕਦਾ ਹੈ ਪਰ ਫਿਲਹਾਲ ਮੁਸ਼ਕਿਲਾਂ ਘਟਦੀਆਂ ਦਿਖ ਰਹੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement