ਚਰਨਜੀਤ ਚੰਨੀ ਤਾਂ ਬੱਕਰੀਆਂ ਦੀਆਂ ਧਾਰਾਂ ਚੋਂਦੇ ਨੇ ਉਹਨਾਂ ਨੇ ਆਪਣਾ ਕੰਮ ਚੁਣ ਲਿਆ- ਰਵਨੀਤ ਬਿੱਟੂ
Published : Mar 10, 2022, 5:47 pm IST
Updated : Mar 10, 2022, 6:11 pm IST
SHARE ARTICLE
 File photo
File photo

ਨਾਲ ਹੀ ਭਗਵੰਤ ਮਾਨ ਨੂੰ ਜਿੱਤ ਦੀ ਦਿੱਤੀ ਵਧਾਈ

 

ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ 'ਚ ਘਮਾਸਾਨ ਮਚ ਗਿਆ ਹੈ। ਪਾਰਟੀ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਸ ਹਾਰ ਦਾ ਦੋਸ਼ ਕੈਪਟਨ ਅਮਰਿੰਦਰ ਸਿੰਘ 'ਤੇ ਮੜ੍ਹਿਆ ਹੈ।

Ravneet BittuRavneet Bittu

ਇਸ ਦੇ ਨਾਲ ਹੀ ਉਹਨਾਂ ਨੇ ਭਗਵੰਤ ਮਾਨ ਨੂੰ ਜਿੱਤ ਦੀਆਂ ਮੁਬਾਰਕਾਂ ਦਿੱਤੀਆਂ। ਉਹਨਾਂ ਕਿਹਾ ਕਿ ਲੋਕਾਂ ਨੇ ਭਗਵੰਤ ਨਾਮ ਦੇ ਹੱਕ ਵਿਚ ਬਹੁਤ ਵੱਡਾ ਫੈਸਲਾ ਕੀਤਾ। ਦੁਆਵਾਂ ਕਰਦੇ ਹਨ ਉਹ ਲੋਕਾਂ ਲਈ ਵਧੀਆਂ ਕੰਮ ਕਰਨਗੇ। ਜੋ ਕਮੀਆਂ ਅਸੀਂ ਛੱਡੀਆਂ ਉਹ ਦੂਰ ਕਰਨਗੇ। ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਨਗੇ, ਨੌਜਵਾਨਾਂ ਨੂੰ ਨੌਕਰੀਆਂ ਦੇਣਗੇ। ਜੋ ਉਹਨਾਂ ਨੇ ਵਾਅਦੇ ਕੀਤੇ ਉਹਨਾਂ ਨੂੰ ਪੂਰਾ ਕਰਨਗੇ।

Ravneet BittuRavneet Bittu

ਹਰ ਘਰ ਵਿਚ ਮੁਫ਼ਤ ਬਿਜਲੀ, ਪਾਣੀ ਮਿਲੇ। ਰਵਨੀਤ ਬਿੱਟੂ ਨੇ 'ਆਪ' ਦੀ ਜਿੱਤ  ਬਾਰੇ ਬੋਲਦਿਆਂ ਆਖਿਆ ਕਿ ਲੋਕਾਂ ਨੇ ਪਹਿਲਾਂ ਅਕਾਲੀ ਦਲ ਤੋਂ ਦੁਖੀ ਹੋ ਕੇ ਕਾਂਗਰਸ ਨੂੰ ਜਿਤਾਇਆ ਸੀ ਪਰ ਕੈਪਟਨ ਅਮਰਿੰਦਰ ਸਿੰਘ ਸਾਢੇ ਚਾਰ ਸਾਲ ਬਿਕਰਮ ਮਜੀਠੀਆਂ ਨਾਲ ਖੇਡਦੇ ਰਹੇ। ਕੈਪਟਨ ਨੂੰ ਸੀਟ ਤੋਂ ਹਟਾਉਣ ਲਈ ਅਸੀਂ ਲੇਟ ਹੋ ਗਏ। ਕੈਪਟਨ ਦਾ ਬਾਦਲਾਂ ਨਾਲ ਮਿਲਣ ਦਾ ਨੁਕਸਾਨ ਕਾਂਗਰਸ ਨੂੰ ਚੁੱਕਣਾ ਪਿਆ।

Ravneet BittuRavneet Bittu

ਲੋਕ ਬਦਲਾਅ ਚਾਹੁੰਦੇ ਸੀ। ਉਹ ਤੀਸਰੀ ਪਾਰਟੀ ਨੂੰ ਮੌਕਾ ਦੇਣਾ ਚਾਹੁੰਦੇ ਸਨ। ਜਿਸ ਦੇ ਚਲਦੇ ਉਹਨਾਂ ਨੇ ਆਪ ਨੂੰ ਵੋਟਾਂ ਪਾਈਆਂ ਤੇ ਆਪ ਦੀ ਸਰਕਾਰ ਬਣਾਈ। ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਵੀ ਰਵਨੀਤ ਬਿੱਟੂ ਨੇ ਵੱਡਾ ਬਿਆਨ ਦਿੱਤਾ। ਉਹਨਾਂ ਆਖਿਆ ਚਰਨਜੀਤ ਸਿੰਘ ਚੰਨੀ ਤਾਂ ਹੁਣ ਬੱਕਰੀਆਂ ਦੀਆਂ ਧਾਰਾਂ ਚੋਂਦੇ ਹਨ। ਉਹਨਾਂ ਨੇ ਆਪਣਾ ਕੰਮ ਚੁਣ ਲਿਆ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement