ਵੋਟਰਾਂ ਨੂੰ ਪ੍ਰਭਾਵਤ ਕਰ ਰਹੇ ਚੋਣ ਸਰਵੇਖਣਾਂ 'ਤੇ ਪਾਬੰਦੀ ਲਾਵੇ ਕਮਿਸ਼ਨ : ਸੁਖਬੀਰ ਬਾਦਲ
Published : Mar 10, 2022, 6:38 am IST
Updated : Mar 10, 2022, 6:38 am IST
SHARE ARTICLE
image
image

ਵੋਟਰਾਂ ਨੂੰ ਪ੍ਰਭਾਵਤ ਕਰ ਰਹੇ ਚੋਣ ਸਰਵੇਖਣਾਂ 'ਤੇ ਪਾਬੰਦੀ ਲਾਵੇ ਕਮਿਸ਼ਨ : ਸੁਖਬੀਰ ਬਾਦਲ

ਕਿਹਾ, ਕਾਂਗਰਸ ਦੀ ਕਰਾਰੀ ਹਾਰ ਹੋਵੇਗੀ, ਇਹ 20 ਦਾ ਅੰਕੜਾ ਨਹੀਂ ਟੱਪੇਗੀ

ਅੰਮਿ੍ਤਸਰ, 9 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਅਪਣੇ ਬਲਬੂਤੇ ਸਰਕਾਰ ਬਣਾਏਗਾ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਪਾਰਟੀ ਨੁੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਵੇਗਾ ਤੇ ਇਹ 20 ਦਾ ਅੰਕੜਾ ਪਾਰ ਨਹੀਂ ਕਰੇਗੀ |
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਨਾਲ ਇਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਪੰਥ ਅਤੇ ਪੰਜਾਬ ਦੀ ਆਵਾਜ਼ ਹੈ |  ਸਾਨੁੰ ਆਸ ਹੈ ਕਿ  ਸੂਬੇ ਦੇ ਲੋਕ ਸਾਨੁੰ ਸੂਬੇ ਦੀ ਸੇਵਾ ਦਾ ਇਕ ਹੋਰ ਮੌਕਾ ਦੇਣਗੇ ਤਾਂ | ਐਗਜ਼ਿਟ ਪੋਲਾਂ ਵਲੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਦੀ ਕੀਤੀ ਪੇਸ਼ੀਨਗੋਈ ਬਾਰੇ ਪੁਛਿਆ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਪਿਛਲੀ ਵਾਰ ਐਗਜ਼ਿਟ ਪੋਲਾਂ ਨੇ ਆਮ ਆਦਮੀ ਪਾਰਟੀ ਨੁੰ 100 ਸੀਟਾਂ ਦਿੱਤੀਆਂ ਸਨ ਜਦਕਿ ਉਨ੍ਹਾਂ ਨੁੰ ਮਿਲੀਆਂ ਸਿਰਫ 20 ਸੀਟਾਂ ਸਨ | ਇਸ ਵਾਰ ਵੀ ਐਗਜ਼ਿਟ ਪੋਲ ਗਲਤ ਅੰਕੜੇ ਦੇ ਰਹੇ ਹਨ |  ਸਾਡੀ ਫੀਡਬੈਕ ਇਹੀ ਹੈ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸੂਬੇ ਵਿਚ ਬਹੁਮਤ ਹਾਸਲ ਕਰੇਗਾ | ਅਸੀਂ ਇਕੱਲੇ ਮਾਝਾ ਵਿਚ 16 ਤੋਂ 17 ਸੀਟਾਂ ਜਿੱਤਾਂਗੇ |
ਐਗਜ਼ਿਟ ਪੋਲ ਅਤੇ ਓਪੀਨੀਅਨ ਪੋਲ 'ਤੇ ਪਾਬੰਦੀ ਲਗਾਏ ਜਾਣ ਦੀ ਮੰਗ ਕਰਦਿਆਂ  ਬਾਦਲ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਰਕਾਰਾਂ ਨੇ ਇਨ੍ਹਾਂ ਪੋਲਾਂ ਦੀ ਦੁਰਵਰਤੋਂ ਵੋਟਰਾਂ ਨੂੰ  ਪ੍ਰਭਾਵਤ ਕਰਨ ਵਾਸਤੇ ਕਰਨੀ ਸ਼ੁਰੂ ਕਰ ਦਿਤੀ ਹੈ ਜੋ ਪੇਡ ਪੋਲ ਬਣ ਗਏ ਹਨ ਤੇ ਚੋਣ ਕਮਿਸ਼ਨ ਨੂੰ  ਇਸ ਦੀ ਜਾਂਚ ਕਰ ਕੇ  ਤੁਰਤ ਪਾਬੰਦੀ ਲਗਾਉਣੀ ਚਾਹੀਦੀ ਹੈ | ਯੂਕਰੇਨ ਵਿਚ ਫਸੇ ਪੰਜਾਬੀ ਵਿਦਿਆਰਥੀਆਂ ਨੂੰ  ਸੁਰੱਖਿਅਤ ਲਿਆਉਣ ਵਾਸਤੇ ਪੁਛਿਆ ਤਾਂ  ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ  ਟੀਮ ਭੇਜਣੀ ਚਾਹੀਦੀ ਸੀ | ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅਜਿਹਾ ਕਰਨ ਦੀ ਥਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਿੱਤ ਨਵੇਂ ਡਰਾਮੇ ਕਰ ਰਹੇ ਹਨ | ਅਜਿਹਾ ਜਾਪਦਾ ਹੈ ਕਿ ਚੰਨੀ ਨੂੰ  ਪਤਾ ਹੀ ਨਹੀਂ ਲੱਗ ਰਿਹਾ ਕਿ ਚੋਣਾਂ ਮੁੱਕ ਗਈਆਂ ਹਨ ਤੇ ਹੁਣ ਉਹ ਹੋਰ ਸਮੇਂ ਤੱਕ ਅਜਿਹੇ ਕਾਰਿਆਂ ਨਾਲ ਵੋਟਰਾਂ ਨੂੰ  ਪ੍ਰਭਾਵਤ ਨਹੀਂ ਕਰ ਸਕਦੇ | ਉਹ ਕੱੁਝ ਦਿਨ ਲਈ ਹੋਰ ਮੁੱਖ ਮੰਤਰੀ ਰਹਿ ਸਕਦੇ ਹਨ ਪਰ ਉਨ੍ਹਾਂ ਨੂੰ  ਸੂਬੇ ਅਤੇ ਇਸ ਦੇ ਨਾਗਰਿਕਾਂ ਪ੍ਰਤੀ ਅਪਣਾ ਫ਼ਰਜ਼ ਅਦਾ ਕਰਨਾ ਚਾਹੀਦਾ ਹੈ |
ਇਕ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਲਈ ਸਿਖਿਆ ਸੱਭ ਤੋਂ ਵੱਡੀ ਤਰਜੀਹ ਹੋਵੇਗੀ | ਉਹਨਾਂ ਕਿਹਾ ਕਿ ਅਸੀਂ ਹਰ ਬਲਾਕ ਵਿਚ ਏਕੀਕਿ੍ਤ ਸਿਖਿਆ ਦੇਣ ਲਈ ਮਾਡਰਨ ਸਕੂਲ ਬਣਾਵਾਂਗੇ | ਅਗਲੀ ਸਰਕਾਰ ਸਰਕਾਰੀ ਕੰਮਕਾਜ ਵਿਚ ਪਾਰਦਰਸ਼ਤਾ ਲਿਆਵੇਗੀ ਤੇ ਕਾਂਗਰਸ ਰਾਜਕਾਲ ਦੌਰਾਨ ਹੋਏ ਐਸ ਸੀ ਸਕਾਲਰਸ਼ਿਪ ਤੇ ਹੋਰ ਘੁਟਾਲਿਆਂ ਦੇ ਦੌਰ ਦਾ ਭੋਗ ਪਾਵੇਗੀ |  ਬਿਕਰਮ ਸਿੰਘ ਮਜੀਠੀਆ ਵਿਰੁਧ ਝੁਠਾ ਕੇਸ ਦਰਜ ਕੀਤਾ ਹੈ ਤੇ ਅਕਾਲੀ ਦਲ ਇਸ ਬਦਲਾਖੋਰੀ ਵਿਰੁਧ ਅਦਾਲਤਾਂ ਵਿਚ ਲੜੇਗਾ | ਇਸ ਮੌਕੇ ਸਾਬਕਾ ਮੰਤਰੀ ਅਨਿਲ ਜ਼ੋਸ਼ੀ ਤੇ ਹੋਰ ਅਕਾਲੀ ਨੇਤਾ ਮੌਜੂਦ ਸਨ |
ਕੈਪਸ਼ਨ ਏ ਐਸ ਆਰ ਬਹੋੜੂ-9-8 ਸੁਖਬੀਰ ਸਿੰਘ ਬਾਦਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ |

 

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement