
ਜਿੱਤ ਲਈ ਪੰਜਾਬ ਦੇ ਲੋਕਾਂ ਦਾ ਵੀ ਕੀਤਾ ਧੰਨਵਾਦ
ਮੁਹਾਲੀ : ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਸੱਤਾ ਹਾਸਲ ਕਰ ਲਈ ਹੈ ਅਤੇ ਵੱਡੀ ਜਿੱਤ ਹਾਸਲ ਕੀਤੀ ਹੈ। ਭਗਵੰਤ ਮਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ (CM) ਬਣਨ ਜਾ ਰਹੇ ਹਨ। ਪਾਰਟੀ ਦੀ ਧਮਾਕੇਦਾਰ ਜਿੱਤ ‘ਤੇ ਰਾਘਵ ਚੱਢਾ ਨੇ ਸੂਬੇ ਦੇ ਵੋਟਰਾਂ ਦਾ ਧੰਨਵਾਦ ਕੀਤਾ। ਉਹਨਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਇਆ ਆਖਿਆ ਕਿ ਵਾਹਿਗੁਰੂ ਨੇ ਆਪਣਾ ਮਿਹਰ ਭਰਿਆ ਹੱਥ ਆਪਣੇ ਬੱਚਿਆਂ 'ਤੇ ਰੱਖਿਆ।
Raghav Chadha
ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਨੂੰ ਦਿੱਤੀ ਹੈ। ਅਸੀਂ ਤਾਂ ਪੰਜਾਬੀਆਂ ਨੂੰ ਕਿਹਾ ਸੀ ਝਾੜੂ ਚਲਾ ਦਿਓ। ਉਹਨਾਂ ਨੇ ਵੈਕਿਊਮ ਕਲੀਨਰ ਹੀ ਚਲਾ ਦਿੱਤਾ। ਅੱਜ ਪੰਜਾਬ ਨੇ ਇਹ ਸਾਬਤ ਕਰ ਦਿੱਤਾ ਕਿ ਉਹਨਾਂ ਨੂੰ ਭਗਵੰਤ ਮਾਨ ਤੇ ਕੇਜਰੀਵਾਲ ਦੀ ਜੋੜੀ ਪਸੰਦ ਹੈ। ਹੋਰ ਕਿਸੇ ਪਾਰਟੀ ਦੀ ਜੋੜੀ ਪਸੰਦ ਨਹੀਂ।
Raghav Chadha
ਇਹ ਪੰਜਾਬ ਦੇ ਲੋਕਾਂ ਦੀ ਜਿੱਤ ਹੈ। ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਇਕ ਸਾਫ਼ ਸੁਥਰੀ ਤੇ ਇਮਾਨਦਾਰ ਪਾਰਟੀ ਨੂੰ ਚੁਣਿਆ ਹੈ। ਅੱਜ ਆਮ ਆਦਮੀ ਪਾਰਟੀ ਪੰਜਾਬ ਵਿਚ ਹੀ ਨਹੀਂ ਬਲਕਿ ਪੂਰੇ ਦੇਸ਼ ਵਿਚ ਇਕ ਰਾਸ਼ਟਰੀ ਤਾਕਤ ਬਣ ਕੇ ਉਭਰੀ ਹੈ। ਬੀਤੇ ਕੁਝ ਮਹੀਨਿਆਂ ਵਿਚ ਦੂਜੀਆਂ ਪਾਰਟੀਆਂ ਨੇ ਸਾਡੇ 'ਤੇ ਬਹੁਤ ਆਰੋਪ ਲਗਾਏ।
Raghav Chadha
ਕੇਜਰੀਵਾਲ ਨੂੰ ਅਤਿਵਾਦੀ ਤੱਕ ਕਹਿ ਦਿੱਤਾ ਪਰ ਅੱਜ ਪੰਜਾਬ ਦੇ ਲੋਕਾਂ ਨੇ ਆਪਣੀ ਵੋਟ ਦੀ ਤਾਕਤ ਦਾ ਇਸਤੇਮਾਲ ਕਰਦਿਆਂ ਸਾਬਤ ਕਰ ਦਿੱਤਾ ਕਿ ਉਹ ਅਤਿਵਾਦੀ ਨਹੀਂ ਬਲਕਿ ਸਿੱਖਿਆਵਾਦੀ ਹਨ। ਆਮ ਆਦਮੀ ਪਾਰਟੀ ਦੇ ਮਾਡਲ ਵੱਲ ਸਾਰੇ ਬਹੁਤ ਉਮੀਦ ਨਾਲ ਵੇਖ ਰਹੇ ਹਨ। ਪੰਜਾਬ ਅੱਜ ਤੋਂ ਬਾਅਦ ਉੱਡਦਾ ਪੰਜਾਬ ਦੇ ਨਾਮ ਨਾਲ ਨਹੀਂ ਬਲਕਿ ਖ਼ੁਸਹਾਲ ਤੇ ਰੰਗਲਾ ਪੰਜਾਬ ਦੇ ਨਾਮ ਨਾਲ ਜਾਣਿਆ ਜਾਵੇਗਾ। 'ਆਪ' ਦੀ ਜਿੱਤ ਪਿੱਛੇ 'ਆਪ' ਦੇ ਵਰਕਰਾਂ ਦਾ ਬਹੁਤ ਵੱਡਾ ਹੱਥ ਹੈ। ਵਰਕਰਾਂ ਨੇ ਦਿਨ ਰਾਤ ਲੋਕਾਂ ਲਈ ਕੰਮ ਕੀਤਾ।