
ਲੋਕ ਅੱਜ 'ਆਪ' ਨੂੰ ਫ਼ਤਵਾ ਦੇ ਕੇ ਅਪਣੀ ਸਰਕਾਰ ਬਣਾਉਣਗੇ : ਭਗਵੰਤ ਮਾਨ
ਭਗਵੰਤ ਮਾਨ ਨੇ ਮਹਿੰਦਰਾ ਕਾਲਜ ਸਟਰਾਂਗ ਰੂਮ ਦਾ ਦੌਰਾ ਕੀਤਾ
ਪਟਿਆਲਾ, 9 ਮਾਰਚ (ਗੁਰਪ੍ਰਤਾਪ ਸਿੰਘ ਸਾਹੀ) : ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਅੱਜ ਇਥੇ ਮਹਿੰਦਰਾ ਕਾਲਜ ਸਥਿਤ ਪਟਿਆਲਾ ਸ਼ਹਿਰੀ ਹਲਕੇ ਦੀਆਂ ਈਵੀਐਮ ਮਸ਼ੀਨਾਂ ਦੇ ਸਟਰਾਂਗ ਰੂਮ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਐਗਜ਼ਿਟ ਪੋਲ 'ਤੇ ਵਿਸ਼ਵਾਸ ਨਹੀਂ ਹੈ ਤਾਂ ਇਸ ਵਿਚ ਆਮ ਲੋਕ ਕੀ ਕਰ ਸਕਦੇ ਹਨ | ਲੋਕਾਂ ਨੇ ਫ਼ਤਵਾ 'ਆਪ' ਨੂੰ ਦੇ ਦਿਤਾ ਹੈ, ਜੋ ਸੁਖਬੀਰ ਬਾਦਲ ਨੂੰ ਹਜ਼ਮ ਨਹੀਂ ਹੋ ਰਿਹਾ |
ਉਨ੍ਹਾਂ ਕਿਹਾ ਕਿ ਕਾਂਗਰਸ ਤੇ ਭਾਜਪਾ ਲੋਕਾਂ ਦਾ ਫਤਵਾ ਮਨਜੂਰ ਕਰ ਚੁੱਕੀ ਹੈ, ਇਸ ਲਈ ਸੁਖਬੀਰ ਸਿੰਘ ਬਾਦਲ ਨੂੰ ਸਹਿਣਸ਼ੀਲ ਹੋਣਾਂ ਪਏਗਾ | ਭਗਵੰਤ ਮਾਨ ਨੇ ਕਿਹਾ ਕਿ ਦੇਸ਼ 'ਚ ਸੋਨੀ ਦੀ ਚਿੜੀ ਕਹੇ ਜਾਣ ਵਾਲੇ ਪੰਜਾਬ ਨੂੰ ਸੱਤਾਧਾਰੀ ਪਾਰਟੀਆਂ ਨੇ ਬੌਧਿਕ, ਆਰਥਕ, ਭਾਈਚਾਰਕ ਸਾਂਝ ਅਤੇ ਨੈਤਿਕ ਪੱਖੋਂ ਬਰਬਾਦ ਕਰ ਦਿਤਾ ਹੈ | ਅੱਜ ਪੰਜਾਬ ਸਿਰ 3 ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜ਼ਾ ਹੈ | ਭਿ੍ਸ਼ਟਾਚਾਰ, ਮਾਫ਼ੀਆ ਰਾਜ, ਡਰੱਗ ਦਾ ਜਾਲ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰ ਰਿਹਾ ਹੈ, ਜਿਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ, ਭਾਰਤੀ ਜਨਤਾ ਪਾਰਟੀ, ਕਾਂਗਰਸ, ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜ਼ਿੰਮੇਵਾਰ ਹਨ, ਕਿਉਂਕਿ ਬਾਦਲ ਪਰਿਵਾਰ ਨੇ ਕਰੀਬ 20 ਸਾਲ ਅਤੇ ਕਾਂਗਰਸ ਨੇ 25 ਸਾਲ ਰਾਜ ਕਰਕੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਹੈ | ਮਾਨ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕ ਖ਼ੁਸ਼ਹਾਲੀ ਅਤੇ ਸ਼ਾਂਤੀ ਲਈ ਸੂਬੇ ਦੀ ਵਾਂਗਡੋਰ ਆਪ ਨੂੰ ਦੇਣਾ ਚਾਹੁੰਦੇ ਹਨ |
ਇਸ ਮੌਕੇ ਅਜੀਤਪਾਲ ਸਿੰਘ ਕੋਹਲੀ ਪਟਿਆਲਾ ਸਹਿਰੀ, ਹਰਮੀਤ ਸਿੰਘ ਪਠਾਨਮਜਰਾ ਸਨੌਰ, ਚੇਤਨ ਸਿੰਘ ਜੋੜਾ ਮਾਜਰਾ, ਸ੍ਰੀਮਤੀ ਨੀਨਾ ਮਿੱਤਲ ਰਾਜਪੁਰਾ, ਗੁਰਲਾਲ ਘਨੌਰ, ਕੁਲਵੰਤ ਸਿੰਘ ਬਾਜੀਗਰ ਸੁਤਰਾਣਾ, ਡਾ. ਬਲਬੀਰ ਸਿੰਘ ਪਟਿਆਲਾ ਦਿਹਾਤੀ, ਗੁਰਦੇਵ ਸਿੰਘ ਦੇਵ ਮਾਨ ਨਾਭਾ, ਜ਼ਿਲ੍ਹਾ ਪ੍ਰਧਾਨ ਪਟਿਆਲਾ ਸਹਿਰੀ ਤੇਜਿੰਦਰ ਮਹਿਤਾ, ਜ਼ਿਲ੍ਹਾ ਪ੍ਰਧਾਨ ਦਿਹਾਤੀ ਮੇਘ ਚੰਦ ਸ਼ੇਰਮਾਜਰਾ, ਮਹਿਲਾ ਵਿੰਗ ਪ੍ਰਧਾਨ ਵੀਰਪਾਲ ਕੌਰ ਚਹਿਲ, ਕੁੰਦਨ ਗੋਗੀਆ, ਕਿਸ਼ਨ ਚੰਦ ਬੁੱਧੂ, ਕੇਕੇ ਸਹਿਗਲ, ਰਾਕੇਸ਼ ਗੁਪਤਾ, ਸੰਦੀਪ ਬੰਧੁ, ਅਸੀਸ ਨਈਅਰ, ਰਨਜੋਤ ਹੜਾਣਾ, ਜਸਵਿੰਦਰ ਸਿੰਘ ਰਿਪਾ, ਸੁਸ਼ੀਲ ਮਿਡਾ, ਰਾਜਬੀਰ ਚਹਿਲ, ਰਾਜਿੰਦਰ ਮੋਹਨ, ਜਗਤਾਰ ਸਿੰਘ ਤਾਰੀ, ਸਿਮਰਨ ਪ੍ਰੀਤ ਸਿੰਘ, ਗੁਰਜੀਤ ਸਿੰਘ ਸਾਹਨੀ, ਅਜੀਤ ਸਿੰਘ ਬਾਬੂ, ਤਰਨਜੀਤ ਸਿੰਘ ਕੋਹਲੀ, ਜੋਗਿੰਦਰ ਸਿੰਘ ਛਾਂਗਾ, ਜਸਬੀਰ ਸਿੰਘ ਮਾਟਾ, ਤਰਲੋਕ ਸਿੰਘ ਤੋਰਾ ਮੌਜੂਦ ਸੀ |
ਫੋਟੋ ਨੰ 9ਪੀਏਟੀ. 2