ਪੰਜਾਬ ਦੇ ਆਖ਼ਰੀ ਸਰਹੱਦੀ ਪਿੰਡ ਅਟਾਰੀ ’ਚ ਲੱਗੀ ‘ਸਪੋਕਸਮੈਨ ਦੀ ਸੱਥ’

By : JUJHAR

Published : Mar 10, 2025, 1:08 pm IST
Updated : Mar 10, 2025, 2:08 pm IST
SHARE ARTICLE
'Spokesman's camp' set up in Attari, the last border village of Punjab
'Spokesman's camp' set up in Attari, the last border village of Punjab

ਨਾ ਮਗਨਰੇਗਾ ’ਚ ਕੰਮ ਮਿਲਦੈ, ਨਾ ਪੰਚਾਇਤ ਨੂੰ ਗਰਾਂਟ, ਪ੍ਰਸ਼ਾਸਨ ਨੇ ਕੀਤੇ ਹੱਥ ਖੜੇ : ਪਿੰਡ ਵਾਸੀ

ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਅਟਾਰੀ ’ਚ ਉਥੋਂ ਦੇ ਵਸਨੀਕਾਂ ਦਾ ਹਾਲ ਤੇ ਪਿੰਡ ’ਚ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਜਾਣਨ ਲਈ ਰੋਜ਼ਨਾ ਸਪੋਸਕਮੈਨ ਦੀ ਸੰਪਾਦਕ ਮੈਡਮ ਨਿਮਰਤ ਕੌਰ ਸਮੇਤ ਟੀਮ ਸੱਥ ਲਗਾਉਣ ਪਹੁੰਚੇ। ਪਿੰਡ ਅਟਾਰੀ ਦੀ ਇਕ ਔਰਤ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਸਮੇਂ ਵਿਚ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ, ਪਰ ਸੁਖਵਿੰਦਰ ਸਿੰਘ ਨੇ ਹੁਣ ਪਿੰਡ ਦੀਆਂ ਗਲੀਆਂ ਨਵੀਆਂ ਬਣਵਾਈਆਂ ਹਨ,

ਸਾਡੇ ਵਰਗੇ ਗ਼ਰੀਬ ਲੋਕਾਂ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ, ਸਾਡੇ ਕੋਲ ਰਹਿਣ ਲਈ ਘਰ ਨਹੀਂ, ਮਗਨਰੇਗਾ ਦਾ ਕੰਮ ਨਹੀਂ ਮਿਲਦਾ ਤੇ ਸਾਡੇ ਨਾਮ ਪਿੰਡ ਦੇ ਵਸਨੀਕਾਂ ’ਚੋਂ ਕੱਟ ਦਿਤੇ ਹਨ ਕਿ ਇਹ ਤਾਂ ਇਥੋਂ ਦੇ ਹੈ ਹੀ ਨਹੀਂ। ਸਾਡੇ ਪਿੰਡ ਦੀ ਸਰਪੰਚ ਸਵਰਨ ਕੌਰ ਹੈ। ਸਾਬਕਾ ਸਰਪੰਚ ਦੇ ਪੁੱਤਰ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਸਾਡੇ ਪਿੰਡ ਵਿਚ ਕੋਈ ਕੰਮ ਨਹੀਂ ਹੋਇਆ,

ਅਸੀਂ ਗ਼ਰੀਬ ਪਰਿਵਾਰਾਂ ਲਈ 30 ਘਰ ਬਨਵਾਉਣ ਲਈ ਪਾਸ ਕਰਵਾਏ ਸੀ ਪਰ ਸਰਕਾਰ ਨੇ ਉਹ ਵੀ ਕੈਂਸਲ ਕਰ ਦਿਤੇ। ਪਿੰਡ ਦੇ ਲੋਕਾਂ ਨੇ ਕਿਹਾ ਕਿ ਵੋਟਾਂ ਟਾਈਮ ਤਾਂ ਰਾਜਨੀਤਕ ਪਾਰਟੀਆਂ ਦੇ ਆਗੂ ਹਰ ਰੋਜ਼ ਚੱਕਰ ਕੱਟਦੇ ਸੀ ਪਰ ਜਿੱਤਣ ਤੋਂ ਬਾਅਦ ਸਾਡੇ ਪਿੰਡ ਨਾ ਤਾਂ ਮੌਜੂਦਾ ਵਿਧਾਇਕ ਜਾਂ ਫਿਰ ਕੋਈ ਹੋਰ ਸਰਕਾਰੀ ਅਧਿਕਾਰੀ ਨਹੀਂ ਆਇਆ।

photophoto

ਪਿੰਡ ਦੇ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਜਦੋਂ ਵੀ ਵੀਡੀਓ ਦੇ ਦਫ਼ਤਰ ਜਾਂਦੇ ਹਨ ਤਾਂ ਉਥੇ ਕੋਈ ਉਚ ਅਧਿਕਾਰੀ ਨਹੀਂ ਮਿਲਦਾ ਤੇ ਹੇਠਲੇ ਪੱਧਰ ਦੇ ਅਧਿਕਾਰੀ ਇਹ ਕਹਿ ਦਿੰਦੇ ਹਨ ਕਿ ਸਾਹਬ ਤਾਂ ਇਨਕੁਆਰੀ ’ਤੇ ਗਏ ਹਨ। ਵੀਡੀਓ ਦੋ ਮਹੀਨੇ ਦੀ ਛੁੱਟੀ ’ਤੇ ਗਿਆ ਹੈ ਹੋਰ ਏਡੀਸੀ ਹੈ ਨਹੀਂ।  ਸਾਡੇ ਪਿੰਡ ਕੀ ਕੋਈ ਸੁਣਵਾਈ ਨਹੀਂ ਹੋ ਰਹੀ। ਕਿਸਾਨ, ਗ਼ਰੀਬ ਤੇ ਪਿੰਡ ਦਾ ਹਰ ਇਕ ਵਿਅਕਤੀ ਪ੍ਰੇਸ਼ਾਨ ਹੈ।

ਪਿਛਲੀ ਸਰਕਾਰ ਮੌਕੇ ਪਿੰਡ ਦੇ 35 ਗ਼ਰੀਬ ਲੋਕਾਂ ਦੇ ਘਰ ਬਨਾਉਣੇ ਮਨਜ਼ੂਰ ਹੋਏ ਸੀ ਤੇ ਸਿਰਫ਼ 5 ਘਰ ਹੀ ਬਣੇ ਸੀ ਤੇ ਸਰਕਾਰ ਬਦਲ ਗਈ ਉਸ ਤੋਂ ਬਾਅਦ ਪਿੰਡ ਵਿਚ ਇਕ ਇੱਟ ਨਹੀਂ ਲੱਗੀ। ਪਿਛਲੀ ਸਰਕਾਰ ਦੌਰਾਨ ਪਿੰਡ ਵਿਚ ਡਿਸਪੈਂਸਰੀ, ਸਕੂਲ, ਗਰਾਊਂਡ , ਪੰਚਾਇਤ ਘਰ, ਸ਼ਮਸ਼ਾਨਘਾਟ ਆਦਿ ਸਭ ਕੁੱਝ ਬਣਿਆ ਪਰ ਉਸ ਤੋਂ ਬਾਅਦ ਪਿੰਡ ਵਿਚ ਚਲ ਰਿਹਾ ਕੰਮ ਵੀ ਮੌਜੂਦਾ ਸਰਕਾਰ ਨੇ ਰੋਕ ਦਿਤਾ।

ਪਾਣੀ ਵਾਲੀ ਟੈਂਕੀ ਲਈ ਤਾਂ ਪ੍ਰਸ਼ਾਸਨ ਨੇ ਪੱਲਾ ਹੀ ਝਾੜ ਦਿਤਾ ਹੈ, ਪ੍ਰਸ਼ਾਸਨ ਕਹਿੰਦਾ ਹੁਣ ਪਾਣੀ ਵਾਲੀ ਟੈਂਕੀ ਨੂੰ ਪੰਚਾਇਤ ਚਲਾਏਗੀ। ਪਿੰਡ ਦੇ ਇਕ ਬਜ਼ੁਰਗ ਨੇ ਕਿਹਾ ਕਿ ਪਿੰਡ ਦੀਆਂ ਨਾਲੀਆਂ ਟੁੱਟੀਆਂ ਪਈਆਂ ਹਨ ਤੇ ਜਿਥੋਂ ਪਿੰਡ ਨੂੰ ਪਾਣੀ ਆਉਂਦਾ ਹੈ ਉਥੋਂ ਦੇ ਪਾਈਪ 35 ਸਾਲ ਪਹਿਲਾਂ ਪਾਏ ਸੀ ਤੇ ਉਹ ਹੁਣ ਟੁੱਟੇ ਪਏ ਹਨ ਜਿਨ੍ਹਾਂ ਵਿਚ ਨਾਲੀਆਂ ਦਾ ਪਾਣੀ ਮਿਲ ਜਾਂਦਾ ਹੈ ਤੇ ਪਿੰਡ ਦੇ ਲੋਕ ਉਹੀ ਗੰਦਾ ਪਾਣੀ ਪੀਣ ਲਈ ਮਜਬੂਰ ਹਨ।

photophoto

ਪਿੰਡ ਦੇ ਇਕ ਨੌਜਵਾਨ ਨੇ ਕਿਹਾ ਕਿ ਸਾਡੇ ਪਿੰਡ ਵਿਚ ਨਸ਼ਾ, ਲੁੱਟਮਾਰ ਤੇ ਚੋਰੀਆਂ ਇੰਨੀਆਂ ਵਧ ਗਈਆਂ ਹਨ ਕਿ ਅਸੀਂ ਕੀ ਦਸੀਏ, ਔਰਤਾਂ ਬਾਹਰ ਜਾਣ ਤੋਂ ਡਰਦੀਆਂ ਹਨ। ਸਾਡੇ ਪਿੰਡ ਦੇ ਖੇਤਾਂ ਵਿਚ ਸਰਹੱਦ ਪਾਰੋਂ ਅਣਗਿਣਤ ਡਰੋਨ ਆਉਂਦੇ ਹਨ ਜਿਨ੍ਹਾਂ ਰਾਹੀਂ ਇਧਰ ਨਸ਼ਾ ਭੇਜਿਆ ਜਾਂਦਾ ਹੈ। ਸਾਡਾ ਪਿੰਡ ਨਸ਼ੇ ਦੀ ਮੰਡੀ ਬਣਿਆ ਹੋਇਆ ਹੈ, ਚਿੱਟਾ, ਭੁੱਕੀ, ਅਫ਼ੀਮ ਤੋਂ ਲੈ ਕੇ ਮੈਡੀਕਲ ਦੁਕਾਨਾਂ ਤੋਂ ਮੈਡੀਕਲ ਨਸ਼ਾ ਜਿਹੜਾ ਮਰਜ਼ੀ ਲੈ ਲਓ।

ਦੁਕਾਨਾਂ ਦੇ ਹਰ ਰੋਜ਼ ਤਾਲੇ ਟੁੱਟਦੇ ਹਨ, ਥਾਣੇ ਵਿਚ ਕੋਈ ਸੁਣਵਾਈ ਨਹੀਂ ਹੁੰਦੀ ਨਾ ਹੀ ਚੋਰਾਂ ਨੂੰ ਫੜਿਆ ਜਾਂਦਾ ਹੈ। ਪਿੰਡ ਦੀਆਂ ਔਰਤਾਂ ਕਹਿੰਦੀਆਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਨਸ਼ਾ ਫੈਲਿਆ ਹੋਇਆ ਹੈ, ਅਸੀਂ ਘਰ ਚਲਾਈਏ ਜਾਂ ਫਿਰ ਇਨ੍ਹਾਂ ਦੇ ਨਸ਼ੇ ਪੂਰੇ ਕਰੀਏ। ਸਾਨੂੰ ਮਗਨਰੇਗਾ ਦਾ ਕੰਮ ਇਕ ਮਹੀਨੇ ਵਿਚ ਸਿਰਫ਼ 10 ਦਿਨ ਹੀ ਮਿਲਦਾ ਹੈ। ਪਿੰਡ ਦੇ ਪਾਣੀ ਦੀ ਨਿਕਾਸੀ ਦਾ ਵੀ ਕੋਈ ਹੱਲ ਨਹੀਂ ਹੈ।

ਪਿੰਡ ਵਿਚ ਡਿਸਪੈਂਸਰੀ ਹੈ ਪਰ ਉਸ ਵਿਚ ਡਾਕਟਰ ਨਹੀਂ ਹੈ ਤਾਂ ਫਿਰ ਡਿਸਪੈਂਸਰੀ ਦਾ ਕੀ ਕਰਨਾ। ਦਸ ਪਿੰਡਾਂ ਦੇ ਮਰੀਜ਼ ਇਥੇ ਆਉਂਦੇ ਹਨ ਪਰ ਉਨ੍ਹਾਂ ਨੂੰ ਪਰਚੀ ਕੱਟ ਕੇ ਇਥੋਂ 8 ਕਿਲੋਮੀਟਰ ਦੂਰ ਆਮ ਆਦਮੀ ਕਲੀਨਿਕ ਵਿਚ ਭੇਜ ਦਿਤਾ ਜਾਂਦਾ ਹੈ ਕਿ ਦਵਾਈ ਉਥੋਂ ਲੈ ਲਓ ਤੇ ਉਥੋਂ ਵੀ ਪੂਰੀ ਦਵਾਈ ਨਹੀਂ ਮਿਲਦੀ। ਸਰਕਾਰ ਵਲੋਂ ਜਿਹੜੀ ਕਣਕ ਦਿਤੀ ਜਾਂਦੀ ਹੈ ਉਹ ਵੀ ਪੂਰੀ ਨਹੀਂ ਮਿਲਦੀ ਤੇ ਕਈ ਗ਼ਰੀਬ ਘਰਾਂ ਦੀ ਤਾਂ ਕੱਟ ਵੀ ਦਿਤੀ ਹੈ।

ਬਜ਼ੁਰਗਾਂ ਨੂੰ ਪੈਨਸ਼ਨਾਂ ਨਹੀਂ ਮਿਲਦੀਆਂ। ਘਰ ਕੋਲ ਨਾ ਤਾਂ ਪੰਚਾਇਤੀ ਜ਼ਮੀਨ, ਨਾ ਪੈਸਾ ਹੈ, ਪੰਚਾਇਤ ਨੂੰ ਕੋਈ ਆਮਦਨ ਨਹੀਂ ਹੈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਪਿੰਡ ਦਾ ਦੌਰਾ ਕਰ ਕੇ ਸਾਡੀਆਂ ਪ੍ਰੇਸ਼ਾਨੀਆਂ ਦਾ ਹੱਲ ਕੀਤਾ ਜਾਵੇ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement