ਕੇਜਰੀਵਾਲ ਸਰਕਾਰ ਵਾਂਗ 'ਟੀ-5' ਮਾਡਲ ਅਪਣਾਵੇ ਕੈਪਟਨ ਸਰਕਾਰ : ਬਲਜਿੰਦਰ ਕੌਰ
Published : Apr 10, 2020, 4:21 pm IST
Updated : Apr 10, 2020, 4:21 pm IST
SHARE ARTICLE
File Photo
File Photo

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਭਿਅੰਕਰ ਮਹਾਂਮਾਰੀ ਦਾ ਰੂਪ ਧਾਰਨ ਕਰ ਰਹੀ ਕੋਰੋਨਾਵਾਇਰਸ

ਚੰਡੀਗੜ੍ਹ  (ਨੀਲ ਭਲਿੰਦਰ ਸਿੰਘ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਭਿਅੰਕਰ ਮਹਾਂਮਾਰੀ ਦਾ ਰੂਪ ਧਾਰਨ ਕਰ ਰਹੀ ਕੋਰੋਨਾਵਾਇਰਸ ਦੀ ਬੀਮਾਰੀ ਨੂੰ ਸਮਾਂ ਰਹਿੰਦਿਆਂ ਜੜ ਤੋਂ ਖ਼ਤਮ ਕਰਨ ਲਈ ਪੰਜਾਬ ਸਰਕਾਰ ਦਿੱਲੀ ਦੀ ਕੇਜਰੀਵਾਲ ਸਰਕਾਰ ਵਲੋਂ ਅਮਲ 'ਚ ਲਿਆਂਦੇ 5-ਟੀ ਮਾਡਲ ਨੂੰ ਤੁਰਤ ਅਪਣਾਏ।

'ਆਪ' ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ 'ਆਪ' ਦੀ ਮੁੱਖ ਬੁਲਾਰਾ ਅਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਵਿਧਾਨ ਸਭਾ 'ਚ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਦਾ 5-ਟੀ ਮਾਡਲ ਕੋਰੋਨਾਵਾਇਰਸ ਵਿਰੁਧ ਬੇਹੱਦ ਕਾਰਗਰ ਸਾਬਤ ਹੋ ਸਕਦਾ ਹੈ। ਪੰਜਾਬ ਸਰਕਾਰ ਬਗੈਰ ਕਿਸੇ ਸਿਆਸੀ ਝਿਜਕ ਇਸ 5-ਟੀ ਮਾਡਲ ਨੂੰ ਤੁਰਤ ਲਾਗੂ ਕਰੇ।

File photoFile photo

ਪ੍ਰੋ. ਬਲਜਿੰਦਰ ਕੌਰ ਨੇ ਦਸਿਆ ਕਿ 5-ਟੀ ਮਾਡਲ ਦਾ ਮਤਲਬ ਟੈਸਟਿੰਗ (ਜਾਂਚ), ਟਰੇਸਿੰਗ (ਪਛਾਣ), ਟਰੀਟਮੈਂਟ (ਇਲਾਜ), ਟੀਮ ਵਰਕ (ਮਿਲ ਕੇ ਕੰਮ ਕਰਨਾ) ਅਤੇ ਟਰੈਕਿੰਗ ਐਂਡ ਮੋਨੀਟ੍ਰੀਰਿੰਗ (ਨਜ਼ਰਸਾਨੀ) ਹੈ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਤੁਰਤ ਟੈਸਟ ਹੋਵੇ, ਕੋਰੋਨਾ ਦੀ ਲਾਗ ਕਿਸ ਦੇ ਸੰਪਰਕ ਨਾਲ ਲੱਗੀ ਅਤੇ ਮਰੀਜ਼ ਦਾ ਕਿਸ-ਕਿਸ ਨਾਲ ਅੱਗੇ ਸੰਪਰਕ ਹੋਇਆ, ਸਹੀ ਅਤੇ ਸੁਰੱਖਿਅਤ ਇਲਾਜ, ਸਭ ਦਾ ਇਕ ਦੂਜੇ ਨੂੰ ਸਹਿਯੋਗ ਅਤੇ ਵੱਡੇ ਪੱਧਰ 'ਤੇ ਨਜ਼ਰਸਾਨੀ ਦਾ ਪ੍ਰਬੰਧ ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਕਰਨਾ ਚਾਹੀਦਾ ਹੈ।

ਇਸ 5-ਟੀ ਪ੍ਰੋਗਰਾਮ 'ਤੇ ਉਦੋਂ ਤਕ ਅਮਲ ਜ਼ਰੂਰੀ ਹੈ ਜਦ ਤਕ ਕੋਰੋਨਾਵਾਇਰਸ ਦੇ ਪ੍ਰਭਾਵਿਤ ਮਰੀਜ਼ਾਂ ਦੇ ਸੰਪਰਕ ਦੀ ਆਖ਼ਰੀ ਕੜੀ ਦੀ ਪਛਾਣ ਕਰ ਕੇ ਉਸ ਦਾ ਇਲਾਜ ਨਹੀਂ ਹੋ ਜਾਂਦਾ।
ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਕੋਰੋਨਾ ਨੂੰ ਹਰਾਉਣ ਲਈ ਜਿਥੇ ਸਭ ਨੂੰ ਕੋਰੋਨਾ ਤੋਂ ਤਿੰਨ ਕਦਮ ਅੱਗੇ ਰਹਿਣਾ ਪਵੇਗਾ, ਉਥੇ ਕੋਰੋਨਾ ਨਾਲ ਗਰਾਊਂਡ ਜ਼ੀਰੋ 'ਤੇ ਸਿੱਧੀ ਲੜਾਈ ਲੜ ਰਹੇ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ਼, ਪੁਲਿਸ ਅਤੇ ਸੁਰੱਖਿਆ ਕਰਮੀਆਂ ਅਤੇ ਸਫ਼ਾਈ ਵਰਕਰਾਂ ਲਈ ਸੁਰੱਖਿਅਤ ਪੀਪੀਟੀ ਕਿੱਟਾਂ ਅਤੇ ਹੋਰ ਸਾਜੋ-ਸਮਾਨ ਦਾ ਵੱਡੇ ਪੱਧਰ 'ਤੇ ਪ੍ਰਬੰਧ ਕਰਨਾ ਪਵੇਗਾ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement