
ਨਵਜੋਤ ਸਿੰਘ ਸਿੱਧੂ ਸਾਬਕਾ ਕੈਬਨਿਟ ਮੰਤਰੀ ਨੇ ਲੋਕ ਜਾਗਰੂਕ ਮੁਹਿੰਮ 'ਚ ਅੱਜ ਦੇਸ਼ ਵਾਸੀਆਂ ਨੂੰ ਸੰਬੋਧਨ ਦੌਰਾਨ, ਕਰੋਨਾ ਦੀ ਬੀਮਾਰੀ 'ਤੇ ਡੂੰਘੀ ਚਿੰਤਾ ਦਾ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਨਵਜੋਤ ਸਿੰਘ ਸਿੱਧੂ ਸਾਬਕਾ ਕੈਬਨਿਟ ਮੰਤਰੀ ਨੇ ਲੋਕ ਜਾਗਰੂਕ ਮੁਹਿੰਮ 'ਚ ਅੱਜ ਦੇਸ਼ ਵਾਸੀਆਂ ਨੂੰ ਸੰਬੋਧਨ ਦੌਰਾਨ, ਕਰੋਨਾ ਦੀ ਬੀਮਾਰੀ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ, ਆਮ ਲੋਕਾਂ 'ਤੇ ਜ਼ੋਰ ਦਿਤਾ ਹੈ ਕਿ ਉਹ ਭਾਰਤ ਤੇ ਪੰਜਾਬ ਸਰਕਾਰ ਅਤੇ ਵਿਸ਼ਵ ਸਿਹਤ ਸੰਸਥਾ ਦੀਆਂ ਹਦਾਇਤਾਂ ਦਾ ਇਨ-ਬਿਨ ਪਾਲਣ ਕਰਦੇ ਹੋਏ ਪ੍ਰਹੇਜ ਕਰਨ ਤਾਂ ਜੋ ਇਸ ਮਹਾਮਾਰੀ ਤੋਂ ਬੱਚਿਆ ਜਾ ਸਕੇ।
File photo
ਨਵਜੋਤ ਸਿੰਘ ਸਿੱਧੂ ਨੇ ਦਖਣੀ ਕੋਰੀਆ ਮਿਸਾਲ ਦਿੰਦਿਆਂ ਕਿਹਾ ਕਿ ਉਸ ਨੇ ਚੀਨ ਦੀ ਚੇਤਾਵਨੀ ਨੂੰ ਝੱਟ ਪਛਾਣ ਲਿਆ ਸੀ ਪਰ ਅਮਰੀਕਾ, ਫ਼ਰਾਂਸ, ਯੂ.ਕੇ ਅਤੇ ਇਟਲੀ ਵਰਗੇ ਮੁਲਕਾਂ ਨੇ ਘੋਰ ਲਾਪਰਵਾਹੀ ਵਿਖਾਈ ਜਿਸ ਦੀ ਸਜ਼ਾ ਅੱਜ ਉਥੋਂ ਦੇ ਬਸ਼ਿੰਦੇ ਭੁਗਤ ਰਹੇ ਹਨ। ਨਵਜੋਤ ਸਿੰਘ ਸਿੱਧੂ ਨੇ ਦ੍ਰਿੜ ਵਿਸ਼ਵਾਸ ਨਾਲ ਕਿਹਾ ਕਿ ਸੱਭ ਮਿਲ ਕੇ ਕੋਰੋਨਾ ਦਾ ਲਕ ਤੋੜ ਦਿਆਂਗੇ ਪਰ 24 ਘੰਟੇ ਪਹਿਰੇਦਾਰੀ ਕਰਨ ਨਾਲ ਹੀ ਇਹ ਸੰਭਵ ਹੈ।