ਸਰਕਾਰ ਵਲੋਂ ਮੀਡੀਆ ਕਰਮੀਆਂ ਨੂੰ ਕੰਮ ਕਰਦੇ ਸਮੇਂ ਸਾਰੀਆਂ ਸਾਵਧਾਨੀਆਂ ਰੱਖਣ ਦੀ ਅਪੀਲ
Published : Apr 10, 2020, 8:44 am IST
Updated : Apr 10, 2020, 8:44 am IST
SHARE ARTICLE
File photo
File photo

ਪੰਜਾਬ ਸਰਕਾਰ ਨੈ ਕੋਵਿਡ-19 ਮਹਾਂਮਾਰੀ ਵਿਰੁਧ ਜੰੰਗ ਵਿਚ ਮੋਹਰਲੀ ਕਤਾਰ ਵਾਲੇ ਪੱਤਰਕਾਰਾਂ ਦੀ ਸੁਰੱਖਿਆ ਅਤੇ

ਚੰਡੀਗੜ੍ਹ(ਸ.ਸ.ਸ) : ਪੰਜਾਬ ਸਰਕਾਰ ਨੈ ਕੋਵਿਡ-19 ਮਹਾਂਮਾਰੀ ਵਿਰੁਧ ਜੰੰਗ ਵਿਚ ਮੋਹਰਲੀ ਕਤਾਰ ਵਾਲੇ ਪੱਤਰਕਾਰਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਵੀਰਵਾਰ ਨੂੰ ਮੀਡੀਆ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਸੂਬੇ ਦੇ ਵੱਡੇ ਹਿੱਤਾਂ ਲਈ ਸਿਹਤ ਅਧਿਕਾਰੀਆਂ ਵਲੋਂ ਸਮੇਂ ਸਮੇਂ 'ਤੇ ਜਾਰੀ ਕੀਤੇ ਗਏ ਸਾਰੇ ਸਿਹਤ ਪ੍ਰੋਟੋਕਾਲਾਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।

ਕੋਵਿਡ-19 ਲਈ ਸਥਾਪਤ ਕੀਤੇ ਸਟੇਟ ਕੰਟਰੋਲ ਰੂਮ ਦੇ ਬੁਲਾਰੇ ਨੇ ਦਸਿਆ ਕਿ ਪੱਤਰਕਾਰਤਾ ਦੇ ਫ਼ਰਜ਼ਾਂ, ਖ਼ਾਸਕਰ ਅਜਿਹੇ ਸੰਕਟਕਾਲੀ ਤੇ ਬੇਮਿਸਾਲ ਸਮਿਆਂ ਵਿਚ ਅਪਣੀ ਜਾਨ ਦਾਅ 'ਤੇ ਲਗਾ ਕੇ ਫ਼ੀਲਡ ਵਿਚ ਖ਼ਬਰਾਂ ਦੀ ਕਰਵਰੇਜ ਕਰਨਾ ਇਕ ਵੱਡੀ ਚੁਣੌਤੀ ਹੈ । ਇਸ ਲਈ ਇੰਟਰਵਿਊ ਕਰਨ ਸਮੇਂ ਸਮਾਜਕ ਦੂਰੀ ਦੇ ਨਿਯਮਾਂ ਅਤੇ ਮਾਸਕ ਪਹਿਨਣਾ, ਦੂਰ ਤੋਂ ਰਿਕਾਰਡਿੰਗ ਕਰਨਾ ਆਦਿ ਵਰਗੀਆਂ ਹੋਰ ਸਿਹਤ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਲੋੜ ਹੈ।

ਸਾਡਾ ਮੀਡੀਆ ਭਾਈਚਾਰਾ ਹਮੇਸ਼ਾਂ ਦੀ ਤਰ੍ਹਾਂ ਜੰਗ ਵਿਚ ਵੀ ਸੱਭ ਤੋਂ ਅੱਗੇ ਹੈ ਅਤੇ ਜਾਣਕਾਰੀ ਦੇ ਪ੍ਰਵਾਹ ਨੂੰ ਯਕੀਨੀ ਬਣਾਉਣ ਵਿਚ ਮੀਡੀਆ ਵਲੋਂ ਨਿਭਾਇਆ ਜਾ ਰਿਹਾ ਅਹਿਮ ਯੋਗਦਾਨ ਸ਼ਲਾਘਾਯੋਗ ਹੈ।nਬੁਲਾਰੇ ਨੇ ਅੱਗੇ ਦਸਿਆ ਕਿ ਸੰਕਰਮਣ ਤੋਂ ਬਚਣ ਲਈ ਖੰਘਣ ਜਾਂ ਛਿੱਕ ਆਉਣ ਵੇਲੇ ਨਿਯਮਤ ਹੱਥ ਧੋਣ ਅਤੇ ਚਿਹਰੇ ਨੂੰ ਢੱਕਣ ਤੋਂ ਇਲਾਵਾ ਚੰਗੀ ਤਰ੍ਹਾਂ ਪਕਾਏ ਗਏ ਘਰ ਦੇ ਭੋਜਨ ਖਾਣ ਨੂੰ ਹੀ ਤਰਜੀਹ ਦਿਤੀ ਜਾਣੀ ਚਾਹੀਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement