
ਉਨ੍ਹਾਂ ਕਿਹਾ ਕਿ ਜਮਾਤ ਨਾਲ ਸਬੰਧਤ ਹੁਣ ਤੱਕ ਦੇ 27 ਕੇਸ ਪਾਜ਼ਟਿਵ ਪਾਏ ਗਏ...
ਜਲੰਧਰ- ਦੇਸ਼ ਭਰ 'ਚ ਕੋਰੋਨਾਵਾਇਰਸ ਦੇ ਫੈਲਣ ਕਾਰਨ ਹਰ ਰਾਜ 'ਚ ਜਿੱਥੇ ਪੁਲਿਸ ਤਬਲੀਗੀ ਜਮਾਤ ਦੇ ਲੋਕਾਂ ਦੀ ਭਾਲ 'ਚ ਲੱਗੀ ਹੋਈ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ 651 ਵਿਚੋਂ 636 ਲੋਕਾਂ ਨੂੰ ਲੱਭ ਲਿਆ ਹੈ, ਜਿਨ੍ਹਾਂ ਨੂੰ ਅਲੱਗ ਕੀਤਾ ਗਿਆ ਹੈ। ਪੁਲਿਸ ਪ੍ਰਸ਼ਾਸਨ ਨੂੰ ਅਜੇ 15 ਲੋਕਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਕੈਪਟਨ ਅਮਰਿੰਦਰ ਨੇ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ।
CORONA VIRUS
ਉਨ੍ਹਾਂ ਕਿਹਾ ਕਿ ਜਮਾਤ ਨਾਲ ਸਬੰਧਤ ਹੁਣ ਤੱਕ ਦੇ 27 ਕੇਸ ਪਾਜ਼ਟਿਵ ਪਾਏ ਗਏ ਹਨ। ਮਹੱਤਵਪੂਰਣ ਗੱਲ ਇਹ ਹੈ ਕਿ ਵਿਸ਼ਵ ਭਰ ਦੇ 41 ਤੋਂ ਵੱਧ ਦੇਸ਼ਾਂ ਦੇ ਲੋਕਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ, ਜਿਨ੍ਹਾਂ ਦੀ ਗਿਣਤੀ ਕਰੀਬ 960 ਹੈ। ਇਨ੍ਹਾਂ ਵਿੱਚ ਇੰਡੋਨੇਸ਼ੀਆ (379), ਬੰਗਲਾਦੇਸ਼ (110), ਮਲੇਸ਼ੀਆ (75) ਅਤੇ ਥਾਈਲੈਂਡ ਤੋਂ ਸਭ ਤੋਂ ਵੱਧ ਨਾਗਰਿਕ ਸ਼ਾਮਲ ਹੋਏ। ਇੰਨਾ ਹੀ ਨਹੀਂ ਇਸ ਪ੍ਰੋਗਰਾਮ ਵਿਚ ਅਮਰੀਕਾ, ਵੀਅਤਨਾਮ ਵਰਗੇ ਦੇਸ਼ ਵੀ ਸ਼ਾਮਲ ਹਨ।
CORONA
ਦੇਸ਼ ਭਰ ਦੇ ਤਕਰੀਬਨ 9000 ਲੋਕਾਂ ਨੂੰ ਜੋ ਹਾਲ ਹੀ ਵਿੱਚ ਨਿਜ਼ਾਮੂਦੀਨ ਮਰਕਾਜ਼, ਦਿੱਲੀ ਦੀ ਤਬਲੀਗੀ ਜਮਾਤ ਵਿੱਚ ਸ਼ਾਮਲ ਹੋਏ ਸਨ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਵੱਖ ਕੀਤਾ ਗਿਆ ਹੈ। ਹੁਣ ਤੱਕ ਜਮਾਤ ਦੇ ਲੋਕ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਪੀੜਤ ਲੋਕਾਂ ਵਿੱਚ ਸ਼ਾਮਲ ਹਨ। ਦੇਸ਼ ਭਰ ਵਿੱਚ ਤਬਲੀਗੀ ਜਮਾਤ ਵਿੱਚ 9000 ਵਿਅਕਤੀਆਂ ਦੀ ਪਛਾਣ ਕੀਤੀ ਗਈ, 1300 ਲੋਕਾਂ ਦੀ ਪਛਾਣ ਵਿਦੇਸ਼ੀ ਵਜੋਂ ਹੋਈ ਹੈ।
Coronavirus
ਕੋਰੋਨਾਵਾਇਰਸ ਦੇ 4000 ਤੋਂ ਵੱਧ ਮਾਮਲਿਆਂ ਵਿਚੋਂ ਘੱਟੋ ਘੱਟ 1,445 ਜਮਾਤ ਨਾਲ ਜੁੜੇ ਹੋਏ ਹਨ। ਮਾਰਕਾਜ਼ ਵਿਚ ਸਮਾਗਮ ਵਿਚ ਹਿੱਸਾ ਲੈਣ ਤੋਂ ਬਾਅਦ ਜਮਾਤੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਗਈ ਜਿੱਥੇ ਉਹਨਾਂ ਨੇ ਕੋਰੋਨਾ ਫੈਲਾਇਆ। ਦਸ ਦਈਏ ਕਿ ਕੋਰੋਨਾ ਵਾਇਰਸ ਨਾਲ ਜੰਗ ਵਿਚ ਹਰ ਕੋਈ ਅਪਣੇ-ਅਪਣੇ ਤਰੀਕੇ ਨਾਲ ਯੋਗਦਾਨ ਦੇ ਰਿਹਾ ਹੈ ਪਰ ਇਸ ਸਮੇਂ ਇਹ ਕੇਂਦਰ ਸਰਕਾਰ ਲਈ ਸਭ ਤੋਂ ਵੱਡੀ ਪ੍ਰੀਖਿਆ ਦੀ ਘੜੀ ਹੈ ਕਿ ਕਿਸ ਤਰ੍ਹਾਂ ਭਾਰਤ ਦੇ ਲੋਕਾਂ ਨੂੰ ਸੁਰੱਖਿਅਤ ਕੀਤਾ ਜਾ ਸਕੇ।
Coronavirus
ਕੇਂਦਰ ਦੇ ਉੱਚ ਅਧਿਕਾਰੀ ਆਏ ਦਿਨ ਮੀਟਿੰਗਾਂ ਕਰ ਰਹੇ ਹਨ। ਗ੍ਰਹਿ ਵਿਭਾਗ ਦੇਸ਼ ਦੀ ਹਰ ਸਥਿਤੀ ਤੇ ਨਜ਼ਰ ਰੱਖ ਰਿਹਾ ਹੈ। 50 ਫੋਨ ਲਾਈਨਾਂ, ਕਈ ਸਕ੍ਰੀਨ, ਟਾਪ ਸਿਵਿਲ ਅਧਿਕਾਰੀਆਂ ਨੂੰ 10 ਘੰਟੇ ਦੀ ਸ਼ਿਫਟ ਅਤੇ ਰਾਜ ਮੰਤਰੀਆਂ ਲਈ 12 ਘੰਟੇ ਦੀ ਸ਼ਿਫਟ ਲਗਾਈ ਗਈ ਹੈ। ਕੋਰੋਨਾ ਖਿਲਾਫ ਇਸ ਤਰ੍ਹਾਂ ਗ੍ਰਹਿ ਵਿਭਾਗ ਕੰਮ ਕਰ ਰਹੇ ਹਨ। ਕਈ ਮੰਤਰੀ ਤਾਂ ਅਪਣੇ-ਅਪਣੇ ਦਫ਼ਤਰਾਂ ਵਿਚ ਹੀ ਸੌਂਦੇ ਹਨ।
Coronavirus
ਮੋਦੀ ਸਰਕਾਰ ਨੇ ਨਾਰਥ ਬਲਾਕ ਵਿਚ ਕੇਂਦਰੀ ਗ੍ਰਹਿ ਵਿਭਾਗ ਦੇ ਦਫ਼ਤਰ ਨੂੰ Covid-19 ਖਿਲਾਫ ਯੁੱਧ ਖੇਤਰ ਵਿਚ ਬਦਲ ਦਿੱਤਾ ਹੈ। ਸਰਕਾਰੀ ਸੂਤਰਾਂ ਮੁਤਾਬਕ ਦੇਸ਼ ਵਿਚ ਕੋਰੋਨਾ ਨਾਲ ਜੁੜੀ ਹਰ ਜਾਣਕਾਰੀ ਤੇ ਨਜ਼ਰ ਰੱਖਣ ਲਈ ਭਵਨ ਵਿਚ ਚਾਰ ਨਿਯੰਤਰਣ ਰੂਮ ਸਥਾਪਿਤ ਕੀਤੇ ਗਏ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਅਪਣੇ ਘਰ ਤੋਂ ਇਹਨਾਂ ਚਾਰਾਂ ਕੰਟਰੋਲ ਰੂਮਾਂ ਤੇ ਸਖ਼ਤ ਨਜ਼ਰ ਰੱਖ ਰਹੇ ਹਨ।
ਅਮਿਤ ਸ਼ਾਹ ਰੋਜ਼ ਵੀਡੀਉ ਕਾਨਫਰੰਸਿੰਗ ਦੁਆਰਾ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹਨ। ਜੁਨੀਅਰ ਮੰਤਰੀ ਜੀ ਕਿਸ਼ਨ ਰੇਡੀ ਅਤੇ ਨਿਤਿਆਨੰਦ ਰਾਏ ਨਾਰਥ ਬਲਾਕ ਵਿਚ ਹੀ ਰਾਤ ਬਿਤਾਉਂਦੇ ਹਨ ਅਤੇ ਸਾਰਾ ਕੰਮ ਦੇਖਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।