
ਦੇਸ਼ ਦੇ 17 ਰਾਜਾਂ ਵਿਚੋਂ 1023 ਪੌਜਟਿਵ ਮਰੀਜ਼ ਕੇਬਲ ਤਬਲੀਗੀ ਜ਼ਮਾਤ ਨਾਲ ਸਬੰਧ ਰੱਖਦੇ ਹਨ।
ਨਵੀਂ ਦਿੱਲੀ : ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰ ਪੋਰਟ ਤੇ ਅੱਜ 8 ਸ਼ੱਕੀਆਂ ਨੂੰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਉਸ ਸਮੇਂ ਰੋਕਿਆ ਗਿਆ ਜਦੋਂ ਉਹ ਲੋਕ ਸਪੈਸ਼ਲ ਫਲਾਈਟ ਦੇ ਜ਼ਰੀਏ ਮਲੇਸ਼ੀਆਂ ਜਾਣ ਲੱਗੇ ਸੀ । ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਹ ਵਿਅਕਤੀ ਦਿੱਲੀ ਦੇ ਅਲੱਗ-ਅਲੱਗ ਇਲਾਕਿਆਂ ਵਿਚ ਰਹਿੰਦੇ ਸਨ ਅਤੇ ਨਾਲ ਹੀ ਇਨ੍ਹਾਂ ਵਿਅਕਤੀਆਂ ਬਾਰੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਲੋਕ ਨਜ਼ਾਮੂਦੀਨ ਦੀ ਮਜ਼ਾਤ ਦੇ ਸਮਾਗਮ ਵਿਚ ਵੀ ਹਿੱਸਾ ਲੈ ਚੁੱਕੇ ਹਨ
Coronavirus lockdown tablighi jamat
ਅਤੇ ਇਹ ਸਾਰੇ ਲੋਕ ਮਲੇਸੀਆ ਦੇ ਹਨ ਜਿਨ੍ਹਾਂ ਤੋਂ ਹੁਣ ਪੁਲਿਸ ਵੱਲੋਂ ਪੁਛ-ਪੜਤਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਹੁਣ ਇਨ੍ਹਾਂ ਲੋਕਾਂ ਨੂੰ ਦਿੱਲੀ ਪੁਲਿਸ ਅਤੇ ਸਿਹਤ ਵਿਭਾਗ ਦੇ ਹਵਾਲੇ ਕੀਤਾ ਜਾ ਸਕਦਾ ਹੈ। ਦਿੱਲੀ ਵਿਚ ਤਬਲੀਗੀ ਜ਼ਮਾਤ ਵਿਚ ਪਹੁੰਚੇ 500 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ 1800 ਲੋਕ ਕੁਆਰੰਟੀਨ ਵਿਚ ਹਨ।
Coronavirus positive
ਇਨ੍ਹਾਂ ਸਾਰਿਆਂ ਦਾ ਟੈਸਟ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਰੋਨਾ ਵਾਇਰਸ ਕਿੱਥੇ ਤੱਕ ਫੈਲ ਚੁੱਕਾ ਹੈ । ਇਸ ਤੋਂ ਇਲਾਵਾ ਇਹ ਗੱਲ ਵੀ ਦੱਸਣਯੋਗ ਹੈ ਕਿ ਦਿੱਲੀ ਪੁਲਿਸ ਨੇ ਛਾਣਬੀਣ ਦੌਰਾਨ ਦੱਸਿਆ ਹੈ ਕਿ ਇਨ੍ਹਾਂ ਲੋਕਾਂ ਵਿਚ ਕੁਝ ਲੋਕ ਵਿਦੇਸ਼ੀ ਵੀ ਸਨ। ਸਮਾਗਮ ਤੋਂ ਬਾਅਦ ਇਨ੍ਹਾਂ ਲੋਕਾਂ ਦੁਆਰਾ ਵੱਖ-ਵੱਖ ਥਾਵਾਂ ਤੇ ਯਾਤਰਾ ਕਰਨ ਨਾਲ ਕਰੋਨਾ ਕਾਫੀ ਜਗ੍ਹਾ ਤੇ ਫੈਲ ਰਿਹਾ ਹੈ ਅਤੇ ਹੋਰ ਵੀ ਫੈਲਣ ਦਾ ਖਤਰਾ ਵੱਧ ਸਕਦਾ ਹੈ। ਜਿਸ ਨੂੰ ਰੋਕਣ ਦੇ ਲਈ ਹੁਣ ਪ੍ਰਸ਼ਾਸਨ ਦਿਨ-ਰਾਤ ਮਿਹਨਤ ਕਰ ਰਿਹਾ ਹੈ।
Coronavirus
ਜ਼ਿਕਰਯੋਗ ਹੈ ਕਿ ਹੁਣ ਤੱਕ ਪੂਰੇ ਦੇਸ਼ ਵਿਚ 3000 ਤੋਂ ਵੱਧ ਲੋਕ ਕਰੋਨਾ ਵਾਇਰਸ ਦੇ ਪੌਜਟਿਵ ਪਾਏ ਗਏ ਹਨ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਵਿਚੋਂ 30 ਫੀਸਦੀ ਲੋਕ ਤਬਲੀਗੀ ਜ਼ਮਾਤ ਨਾਲ ਸਬੰਧ ਰੱਖਦੇ ਹਨ। ਜਿਨ੍ਹਾਂ ਵਿਚ ਦੇਸ਼ ਦੇ 17 ਰਾਜਾਂ ਵਿਚੋਂ 1023 ਪੌਜਟਿਵ ਮਰੀਜ਼ ਕੇਬਲ ਤਬਲੀਗੀ ਜ਼ਮਾਤ ਨਾਲ ਸਬੰਧ ਰੱਖਦੇ ਹਨ।
coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।