
ਜਿਲ੍ਹੇਂ ਦੇ ਸ਼ਹਿਰ ਭਗਤਾ ਭਾਈਕਾ ਵਿਖੇ ਮੈਡੀਕਲ ਐਸੋਸੀਏਸ਼ਨ ਵਾਲਿਆਂ ਦੇ ਵਟਸਐਪ ਗਰੁੱਪ ਵਿਚ ਮੈਡੀਕਲ ਸਟੋਰ ਬੰਦ ਕਰਨ ਨੂੰ ਲੈ ਕੇ ਆਪਸ ਇਕ ਮਤ ਨਾ ਹੋਣ
ਬਠਿੰਡਾ (ਦਿਹਾਤੀ)(ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਜਿਲ੍ਹੇਂ ਦੇ ਸ਼ਹਿਰ ਭਗਤਾ ਭਾਈਕਾ ਵਿਖੇ ਮੈਡੀਕਲ ਐਸੋਸੀਏਸ਼ਨ ਵਾਲਿਆਂ ਦੇ ਵਟਸਐਪ ਗਰੁੱਪ ਵਿਚ ਮੈਡੀਕਲ ਸਟੋਰ ਬੰਦ ਕਰਨ ਨੂੰ ਲੈ ਕੇ ਆਪਸ ਇਕ ਮਤ ਨਾ ਹੋਣ 'ਤੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਨੇ ਪ੍ਰਧਾਨ ਸਣੇ ਇਕ ਹੋਰ ਮੈਡੀਕਲ ਸਟੋਰ ਮਾਲਿਕ ਖਿਲਾਫ ਮਾਮਲਾ ਦਰਜ ਕਰਵਾ ਦੇਣ ਦੀ ਖਬਰ ਪ੍ਰਾਪਤ ਹੋਈ ਹੈ।
ਮਾਮਲੇ ਦੇ ਪੜਤਾਲੀਆ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆਂ ਕਿ ਪੁਲਿਸ ਕੋਲ ਮਹੇਸ ਕੁਮਾਰ ਪੁੱਤਰ ਸੁੱਖਰਾਮ ਵਾਸੀ ਭਗਤਾ ਭਾਈਕਾ ਨੇ ਬਿਆਨ ਦਰਜ ਕਰਵਾਏ ਹਨ ਕਿ ਬੀਤੇ ਕੱਲ ਭਗਤਾ ਮੈਡੀਕਲ ਐਸੋਸੀਏਸ਼ਨ ਵਿਚ ਐਸੋਸੀਏਸ਼ਨ ਦੇ ਹੀ ਇਕ ਮੈਡੀਕਲ ਸਟੋਰ ਵਾਲੇ ਨੇ ਕਰੋਨਾ ਵਾਇਰਸ ਦੀ ਬਿਮਾਰੀ ਦੇ ਚਲਦਿਆਂ 7 ਅਪ੍ਰੈਲ ਤੋ ਹਫਤੇ ਭਰ ਲਈ ਸਮੁੱਚੀਆ ਮੈਡੀਕਲ ਦੀਆ ਦੁਕਾਨਾਂ ਨੂੰ ਇਹ ਕਹਿ ਕੇ ਬੰਦ ਕਰਨ ਬਾਰੇ ਕਿਹਾ ਕਿ ਕੁਝ ਹੋਰਨਾਂ ਥਾਵਾਂ ਉਪਰ ਕਰੋਨਾ ਵਾਇਰਸ ਦੀ ਬਿਮਾਰੀ ਨਾਲ ਮੈਡੀਕਲ ਸਟਰ ਵਾਲੇ ਵੀ ਕਥਿਤ ਤੋਰ 'ਤੇ ਲਪੇਟ ਵਿਚ ਆ ਗਏ ਹਨ।
ਜਿਸ ਕਾਰਨ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਵਜੋ ਉਸ ਦੇ ਨਾਂਅ ਹੇਠ ਜਾਰੀ ਕੀਤੀ ਪੋਸਟ ਵਿਚ ਹਫਤੇ ਭਰ ਲਈ ਭਗਤਾ ਭਾਈਕਾ ਦੇ ਮੈਡੀਕਲ ਸਟੋਰ ਬੰਦ ਰੱਖੇ ਜਾਣ ਤਾਂ ਜੋ ਉਕਤ ਬਿਮਾਰੀ ਤੋ ਬਚਿਆ ਜਾ ਸਕੇ ਜਦਕਿ ਅਜਿਹਾ ਨਾ ਕਰਨ ਵਾਲੇ ਸਟੋਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਲਿਖਾਇਆ ਕਿ ਕੋਈ ਵੀ ਮੈਡੀਕਲ ਸਟੋਰ ਨਾ ਖੋਲਿਆ ਜਾਵੇ ਤਾਂ ਜੋ ਦੂਜੇ ਸਟੋਰ ਵਾਲਿਆਂ ਦਾ ਗ੍ਰਾਹਕ ਪ੍ਰਭਾਵਿਤ ਨਾ ਹੋਵੇ।
ਉਧਰ ਮੁਦੱਈ ਧਿਰ ਨੇ ਇਹ ਵੀ ਲਿਖਾਇਆ ਕਿ ਕੁਝ ਹੋਰਨਾਂ ਸਟੋਰ ਵਲਿਆਂ ਨੇ ਇਸ ਉਪਰ ਹਾਮੀ ਭਰੀ ਜਦਕਿ ਮੇਰੇ ਵੱਲੋ ਕੁਝ ਕਹਿਣ 'ਤੇ ਉਨ੍ਹਾਂ ਮੇਰੇ ਨਾਲ ਵਧੀਆ ਸਲੂਕ ਨਹੀ ਕੀਤਾ। ਮੁਦੱਈ ਨੇ ਮਾਮਲੇ ਲਈ ਪੂਰੀ ਤਰ੍ਹਾਂ ਪ੍ਰਧਾਨ ਅਤੇ ਉਸ ਦੇ ਸਹਿਯੋਗੀ ਮੈਡੀਕਲ ਸਟੋਰ ਵਾਲੇ ਨੂੰ ਇਸ ਪੋਸਟ ਲਈ ਜੁੰਮੇਵਾਰ ਠਹਿਰਾ ਕੇ ਅਪਣੇ ਬਿਆਨ ਪੁਲਿਸ ਕੋਲ ਦਰਜ ਕਰਵਾਏ ਅਤੇ ਵਟਸਐਪ ਗਰੁੱਪ ਵਿਚ ਖੁਦ ਇਸ ਪੋਸਟ ਲਈ ਆਪਣੇ ਆਪ ਦੀ ਕਿਸੇ ਵੀ ਸਮੂਲੀਅਤ ਨੂੰ ਖਾਰਜ ਕੀਤਾ।
ਉਧਰ ਪੁਲਿਸ ਕੋਲ ਮੁਦੱਈ ਨੇ ਪੋਸਟ ਪਾਉਣ ਨੂੰ ਇਤਰਾਜਯੋਗ, ਝੂਠੀ ਅਫਵਾਹ ਵਾਲਾ ਅਤੇ ਸਰਕਾਰ ਪ੍ਰਤੀ ਲੋਕਾ ਦਾ ਵਿਸਵਾਸ ਡਗਮਗਾਉਣ ਵਾਲਾ ਮੈਸੇਜ ਕਰਾਰ ਦਿੰਦਿਆਂ ਪ੍ਰਧਾਨ ਅਤੇ ਉਸ ਦੇ ਸਹਿਯੋਗੀ ਖਿਲਾਫ ਮਾਮਲਾ ਦਰਜ ਕਰਵਾਇਆ। ਮਾਮਲੇ ਸਬੰਧੀ ਨਾਮਜਦ ਕੀਤੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਦੂਜੇ ਕੈਮਿਸਟ ਨੇ ਉਕਤ ਮਾਮਲੇ ਵਿਚ ਖੁਦ ਨੂੰ ਪੂਰੀ ਤਰ੍ਹਾਂ ਨਿਰਦੇਸ਼ ਦੱਸਿਆ ਹੈ। ਪੁਲਿਸ ਨੇ ਮਾਮਲੇ ਵਿਚ ਕਰਨਦੀਪ ਸਿੰਘ ਅਤੇ ਪ੍ਰਧਾਨ ਰਾਕੇਸ ਗੋਇਲ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।