
ਨੰਗਲ ਦੇ ਨਾਲ ਲਗਦੇ ਕਸਬੇ ਪੁਲਿਸ ਥਾਨਾ ਸੰਤੋਸ਼ਗੜ ਦੇ ਵਿੱਚ ਪੁਲਿਸ ਨੇ ਦੋ ਮੋਟਰ ਸਾਇਕਲ ਸਵਾਰ ਨੌਜਵਾਨਾਂ ਨੂੰ 20. 40 ਗਰਾਮ ਹੈਰੋਇਨ ਦੇ ਨਾਲ ਫੜਿਆ ਹੈ।
ਨੰਗਲ (ਜਸਕੀਰਤ ਸਿੰਘ ਮਲਹੌਤਰਾ) : ਨੰਗਲ ਦੇ ਨਾਲ ਲਗਦੇ ਕਸਬੇ ਪੁਲਿਸ ਥਾਨਾ ਸੰਤੋਸ਼ਗੜ ਦੇ ਵਿੱਚ ਪੁਲਿਸ ਨੇ ਦੋ ਮੋਟਰ ਸਾਇਕਲ ਸਵਾਰ ਨੌਜਵਾਨਾਂ ਨੂੰ 20. 40 ਗਰਾਮ ਹੈਰੋਇਨ ਦੇ ਨਾਲ ਫੜਿਆ ਹੈ। ਦੋਸ਼ੀਆਂ ਆਂ ਦੀ ਪਹਿਚਾਣ ਜਸਵੀਰ ਸਿੰਘ ਅਤੇ ਸੰਜੈ ਨਿਵਾਸੀ ਨੰਗਲ ਡੈਮ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਦੋਨਾਂ ਦੇ ਖਿਲਾਫ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਸੰਤੋਸ਼ਗੜ ਦੇ ਨੇੜੇ ਦੋ ਨੌਜਵਾਨਾਂ ਜਸਵੀਰ ਸਿੰਘ ਅਤੇ ਸੰਜੈ ਕੁਮਾਰ ਨੂੰ ਮੋਟਰ ਸਾਇਕਲ ਉੱਤੇ ਜਾਂਦੇ ਹੋਏ ਜਦੋਂ ਰੋਕਿਆ ਤਾਂ ਦੋਨੋ ਰੁਕਣ ਦੀ ਬਜਾਏ ਭੱਜਣ ਲੱਗੇ। ਇਸ ਤੇ ਪੁਲਿਸ ਨੂੰ ਸ਼ੱਕ ਹੋਇਆ ਤਾਂ ਪੁਲਿਸ ਨੇ ਦੋਨਾਂ ਨੂੰ ਦਬੋਚ ਲਿਆ।
ਜਦੋਂ ਇਹਨਾਂ ਦੀ ਤਲਾਸ਼ੀ ਲਈ ਗਈ, ਤਾਂ ਦੋਨ੍ਹੋਂ ਨੌਜਵਾਨਾਂ ਕੋਲੋਂ 20.44 ਗਰਾਮ ਹੈਰੋਇਨ ਬਰਾਮਦ ਹੋਈ।