
ਅਕਸਰ ਹੀ ਪੰਜਾਬੀ ਅਪਣੇ ਜੁਗਾੜਾ ਕਰ ਕੇ ਜਾਣੇ ਜਾਂਦੇ ਹਨ। ਪਰ ਇਸ ਵਾਰ ਜੁਗਾੜ ਪੰਜਾਬ ਪੁਲਿਸ ਵਲੋਂ ਲਗਾਇਆ ਗਿਆ ਹੈ। ਇਹ ਜੁਗਾੜ ਉਹਨਾਂ ਵਲੋਂ ਲੋਕਾਂ ਦੀ ਭਲਾਈ
ਗੁਰਦਾਸਪੁਰ : ਅਕਸਰ ਹੀ ਪੰਜਾਬੀ ਅਪਣੇ ਜੁਗਾੜਾ ਕਰ ਕੇ ਜਾਣੇ ਜਾਂਦੇ ਹਨ। ਪਰ ਇਸ ਵਾਰ ਜੁਗਾੜ ਪੰਜਾਬ ਪੁਲਿਸ ਵਲੋਂ ਲਗਾਇਆ ਗਿਆ ਹੈ। ਇਹ ਜੁਗਾੜ ਉਹਨਾਂ ਵਲੋਂ ਲੋਕਾਂ ਦੀ ਭਲਾਈ ਅਤੇ ਕੋਰੋਨਾ ਵਾਇਰਸ ਤੋਂ ਬਚਣ ਲਈ ਲਗਾਇਆ ਗਿਆ ਹੈ। ਇਸ ਬਾਬਤ ਸਪੋਕਸਮੈਨ ਟੀਮ ਨੇ ਪੁਲਿਸ ਦੇ ਅਧਿਕਾਰੀ ਜਸਬੀਰ ਸਿੰਘ ਰਾਏ ਨਾਲ ਗੱਲਬਾਤ ਕੀਤੀ। ਉਹਨਾਂ ਨੇ ਦਸਿਆ ਕਿ ਉਹਨਾਂ ਅਤੇ ਡੀਸੀ ਵਲੋਂ ਸਲਾਹ ਮਸ਼ਵਰਾ ਕੀਤਾ ਗਿਆ ਕਿ ਪਿੰਡਾਂ ਵਿਚ ਸੈਨੇਟਾਈਜ਼ਰ ਦੀ ਸਪ੍ਰੇਅ ਦਾ ਛਿੜਕਾਅ ਕੀਤਾ ਜਾਵੇ। ਇਹ ਛਿੜਕਾਅ ਪਿੰਡਾਂ ਦੀਆਂ ਛੋਟੀਆਂ-ਛੋਟੀਆਂ ਗਲੀਆਂ ਵਿਚਲੇ ਘਰਾਂ ਵਿਚ ਵੀ ਕੀਤਾ ਜਾਵੇ ਪਰ ਅਜਿਹਾ ਕਿਵੇਂ ਸੰਭਵ ਹੋਵੇ।
ਫਿਰ ਉਹਨਾਂ ਨੇ ਸੋਚਿਆ ਕਿ ਜਿਵੇਂ ਵਿਆਹਾਂ ਜਾਂ ਹੋਰ ਸਮਾਗਮਾਂ ਵਿਚ ਪਾਣੀ ਵਾਲੇ ਪੱਖੇ ਚਲਾਏ ਜਾਂਦੇ ਹਨ, ਇਸ ਨਾਲ ਛਿੜਕਾਅ ਕਰਨਾ ਸੰਭਵ ਹੋ ਸਕਦਾ ਹੈ। ਫਿਰ ਉਹਨਾਂ ਨੇ ਟੈਂਟ ਵਾਲਿਆਂ ਨਾਲ ਗੱਲ ਕੀਤੀ ਤੇ ਇਹ ਸਾਰਾ ਸਮਾਨ ਉਪਲੱਬਧ ਕਰਵਾਇਆ। ਉਹਨਾਂ ਨੇ ਸੱਤ ਪੱਖੇ ਲਗਾ ਕੇ 1 ਪਾਣੀ ਵਾਲੀ ਟੈਂਕੀ ਲਗਾਈ ਹੈ। ਇਸ ਨਾਲ ਉਹ ਬਟਾਲਾ ਸ਼ਹਿਰ ਕਵਰ ਕਰਨਗੇ, ਫਿਰ ਗਲੀਆਂ, ਫਿਰ ਆਲ ਰਾਉਂਡ ਤੇ ਸੈਨੇਟਾਈਜ਼ਰ ਦਾ ਛਿੜਕਾਅ ਕੀਤਾ ਜਾਵੇਗਾ। ਇਸ ਨਾਲ ਨਾਮੁਰਾਦ ਕੋਰੋਨਾ ਬਿਮਾਰੀ ਨੂੰ ਖ਼ਤਮ ਕਰਨ ਲਈ ਜਿਸ ਤਰ੍ਹਾਂ ਵੀ ਹੋ ਸਕੇ ਉਸੇ ਤਰ੍ਹਾਂ ਦੀ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਉਹਨਾਂ ਨੇ 500 ਲੀਟਰ ਪਾਣੀ ਵਿਚ 200 ਗ੍ਰਾਮ ਸੈਨੇਟਾਈਜ਼ਰ ਪਾ ਕੇ ਇਸ ਦਾ ਛਿੜਕਾਅ ਕਰਨਾ ਸ਼ੁਰੂ ਕੀਤਾ। ਇਹ ਪੱਖੇ ਇਕ ਜੀਪ ਉਪਰ ਲਗਾਏ ਗਏ ਹਨ ਇਸ ਦੇ ਨਾਲ ਇਕ ਪੰਪ ਲਗਾਇਆ ਗਿਆ ਹੈ ਜੋ ਕਿ ਜਨਰੈਟਰ ਨਾਲ ਜੋੜਿਆ ਗਿਆ ਹੈ। ਟੈਂਕੀ ਵਿਚੋਂ ਪਾਣੀ ਸੈਨੇਟਾਈਜ਼ ਹੋ ਕੇ ਪੱਖਿਆਂ ਤਕ ਆਉਂਦਾ ਹੈ ਅਤੇ ਫਿਰ ਪੱਖਿਆਂ ਰਾਹੀਂ ਸੈਨੇਟਾਈਜ਼ਰ ਦਾ ਛਿੜਕਾਅ ਕੀਤਾ ਜਾਂਦਾ ਹੈ। ਇਸ ਤਰ੍ਹਾਂ ਉਹਨਾਂ ਵਲੋਂ ਇਸ ਜੰਗ ਖ਼ਿਲਾਫ਼ ਪੂਰੀ ਤਿਆਰੀ ਕੀਤੀ ਗਈ ਹੈ ਕਿ ਇਸ ਬਿਮਾਰੀ ਤੋਂ ਜਿੰਨੀ ਛੇਤੀ ਹੋ ਸਕੇ ਛੁਟਕਾਰਾ ਪਾਇਆ ਜਾਵੇ।