
2 ਪਸਤੌਲ ਅਤੇ 1000 ਨਸ਼ੀਲੀਆਂ
ਤਰਨਤਾਰਨ, 9 ਅਪ੍ਰੈਲ (ਅਜੀਤ ਸਿੰਘ ਘਰਿਆਲਾ) : ਰਣਜੀਤ ਸਿੰਘ ਢਿੱਲੋਂ ਆਈ.ਪੀ.ਐਸ/ ਐਸ.ਐਸ.ਪੀ ਸਾਹਿਬ ਤਰਨ ਤਾਰਨ ਵਲੋਂ ਮਾੜੇ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਵਿਸ਼ਾਲਜੀਤ ਸਿੰਘ ਪੀ.ਪੀ.ਐਸ/ ਐਸ.ਪੀ ਇੰਨਵੈਸਟੀਗੇਸ਼ਨ ਤਰਨ ਤਾਰਨ ਦੀ ਨਿਗਰਾਨੀ ਹੇਂਠ ਦੇਵ ਦੱਤ ਪੀ.ਪੀ.ਐਸ ਡੀ.ਐਸ.ਪੀ ਇੰਨਵੈਸਟੀਗੇਸ਼ਨ ਤਰਨ ਤਾਰਨ ਵਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕੇ ਵਿਚ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਗਈਆਂ ਸਨ। ਇੰਸਪੈਕਟਰ ਪ੍ਰਭਜੀਤ ਸਿੰਘ ਇੰਚਾਰਜ਼ ਸੀ.ਆਈ.ਏ ਸਟਾਫ਼ ਬਾਈਪਾਸ ਚੌਂਕ ਗੋਇੰਦਵਾਲ ਸਾਹਿਬ ’ਚ ਮੌਜੂਦ ਸਨ।
ਮੁਖਬਰ ਦੀ ਇਤਲਾਹ ’ਤੇ ਕਾਰ ਨੰਬਰੀ ਪੀਬੀ 10-ਬੀ ਵੀ-0076 ਨੂੰ ਰੋਕ ਕੇ ਤਲਾਸ਼ੀ ਲਈ ਤਾਂ 1000 ਨਸ਼ੀਲੀਆਂ ਗੋਲੀਆਂ ਮਾਰਕਾ ਟਰਮਾਡੋਲ ਬਰਾਮਦ ਹੋਈਆਂ। ਪੈਂਟ ਦੀ ਖੱਬੀ ਡੱਬ ਵਿਚੋਂ ਇਕ ਪਿਸਟਲ 32 ਬੋਰ ਦੇਸੀ ਸਮੇਤ ਮੈਗਜ਼ੀਨ ਅਤੇ 3 ਰੋਂਦ ਜਿੰਦਾ ਸਮੇਤ ਮਨਦੀਪ ਸਿੰਘ ਉਰਫ ਕਾਲੀ ਪੁੱਤਰ ਜਗੀਰ ਸਿੰਘ ਵਾਸੀ ਖੁਵਾਸਪੁਰਾ ਥਾਣਾ ਗੋਇੰਦਵਾਲ ਸਾਹਿਬ ਅਤੇ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਮੁਖਤਿਆਰ ਸਿੰਘ ਵਾਸੀ ਧਮੌਟ ਥਾਣਾ ਪਾਇਲ ਜ਼ਿਲ੍ਹਾ ਲੁਧਿਆਣਾ ਨੂੰ ਕਾਬੂ ਕੀਤਾ ਗਿਆ।
ਮੁਕੱਦਮਾ ਨੰਬਰ 61 ਮਿਤੀ 8.4.2022 ਜੁਰਮ 21/22/ 25/29/61/85 ਐਨ.ਡੀ.ਪੀ.ਐਸ ਐਕਟ 25/54/59 ਅਸਲਾ ਐਕਟ ਥਾਣਾ ਸਿਟੀ ਤਰਨ ਤਾਰਨ ਦਰਜ਼ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ। ਗ੍ਰਿਫਤਾਰ ਦੋਸ਼ੀਆਂ ਨੇ ਕਿਹਾ ਕਿ ਇਨ੍ਹਾਂ ਦੇ ਸਾਥੀ ਗਗਨਦੀਪ ਸਿੰਘ ਅਤੇ ਪ੍ਰਭਦੀਪ ਸਿੰਘ ਉਕਤ ਜੋ ਪਹਿਲਾਂ ਹੀ ਗੱਡੀ ਵਿਚੋਂ ਰਸਤੇ ਵਿਚ ਉੱਤਰ ਗਏ ਸਨ। ਦੌਰਾਨੇ ਪੁਛਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਆਪਣੇ ਸਾਥੀਆਂ ਨਾਲ ਮਿਲ ਕੇ ਇੰਦੋਂਰ, ਮੱਧ ਪ੍ਰਦੇਸ਼ ਆਦਿ ਸਟੇਟਾ ਤੋਂ ਨਜਾਇਜ਼ ਅਸਲਾ ਲਿਆ ਕਿ ਪੰਜਾਬ ਵਿਚ ਸਪਲਾਈ ਕਰਦੇ ਸਨ ਅਤੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਗ੍ਰਿਫਤਾਰ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।
09-03