
ਧੀਮਾਨ ਨੇ ਰਾਜਾ ਵੜਿੰਗ ਨੂੰ ਮੌਕਾਪ੍ਰਸਤ ਤੇ ਮਹਾ ਕਰੱਪਟ ਦੱਸਿਆ ਹੈ।
ਚੰਡੀਗੜ੍ਹ - ਪੰਜਾਬ ਕਾਂਗਰਸ ਵੱਲੋਂ ਲਗਾਏ ਗਏ ਨਵੇਂ ਪ੍ਰਧਾਨ ਰਾਜਾ ਵੜਿੰਗ ਦਾ ਸਭ ਤੋਂ ਪਹਿਲਾਂ ਵਿਰੋਧ ਅਮਰਗੜ੍ਹ ਤੋਂ ਸਾਬਕਾ ਵਿਧਾਇਕ ਸੁਰਜੀਤ ਧੀਮਾਨ ਵੱਲੋਂ ਕੀਤਾ ਗਿਆ। ਧੀਮਾਨ ਨੇ ਰਾਜਾ ਵੜਿੰਗ ਨੂੰ ਮੌਕਾਪ੍ਰਸਤ ਤੇ ਮਹਾ ਕਰੱਪਟ ਦੱਸਿਆ ਹੈ। ਧੀਮਾਨ ਵੱਲੋਂ ਕੀਤੇ ਇਸ ਵਿਰੋਧ ਤੋਂ ਬਾਅਦ ਪੰਜਾਬ ਯੂਥ ਕਾਂਗਰਸ ਦੇ ਬੁਲਾਰੇ ਰੌਬਿਨਦੀਪ ਸਿੰਘ ਭੁੱਲਰ ਨੇ ਧੀਮਾਨ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਉਹਨਾਂ ਨੇ ਟਵੀਟ ਕਰ ਕੇ ਰਾਹੁਲ ਗਾਂਧੀ ਨੂੰ ਬੇਨਤੀ ਕੀਤੀ ਹੈ ਕਿ ਧੀਮਾਨ ਖਿਲਾਫ਼ ਸਖ਼ਤ ਅਨੁਸਾਸ਼ਨੀ ਕਾਰਵਾਈ ਕੀਤੀ ਜਾਵੇ। ਭੁਲਰ ਨੇ ਟਵੀਟ ਕਰ ਕੇ ਲਿਖਿਆ ਕਿ ''ਮੈਂ ਰਾਹੁਲ ਗਾਂਧੀ ਅਤੇ ਕੇ. ਸੀ. ਵੇਣੁਗੋਪਾਲ ਜੀ ਨੂੰ ਬੇਨਤੀ ਕਰਦਾ ਹਾਂ ਕਿ ਸੁਰਜੀਤ ਧੀਮਾਨ (ਸਾਬਕਾ ਵਿਧਾਇਕ ਅਮਰਗੜ੍ਹ) ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ। ਜਿਨ੍ਹਾਂ ਨੇ ਸਭ ਤੋਂ ਵਫ਼ਾਦਾਰ ਅਤੇ ਯੋਗ ਨੇਤਾਵਾਂ ਵਾਲੀ ਨਵੀਂ ਸੀਐਲਪੀ ਅਤੇ ਪੀਸੀਸੀ ਟੀਮ ਨੂੰ ਸੌਂਪਣ ਦੇ ਪਾਰਟੀ ਦੇ ਫ਼ੈਸਲੇ ਦੇ ਵਿਰੁੱਧ ਸ਼ੁਰੂਆਤੀ ਦੁਸ਼ਮਣੀ ਸ਼ੁਰੂ ਕੀਤੀ ਹੈ!''