ਕੀ ਹੈ ਅੰਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਦਾ ਪਿਛੋਕੜ?

By : KOMALJEET

Published : Apr 10, 2023, 6:19 pm IST
Updated : Apr 10, 2023, 6:19 pm IST
SHARE ARTICLE
Punjab News
Punjab News

ਪਪਲਪ੍ਰੀਤ ਸਿੰਘ 'ਤੇ ਲਗਾਇਆ ਗਿਆ ਹੈ NSA

ਕਿਹੜੇ-ਕਿਹੜੇ ਮਾਮਲੇ 'ਚ ਸ਼ਾਮਲ ਹੈ ਪਪਲਪ੍ਰੀਤ ਸਿੰਘ?

ਮੋਹਾਲੀ : ਅੰਮ੍ਰਿਤਪਾਲ ਸਿੰਘ ਮਾਮਲੇ ਵਿਚ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਪਪਲਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ ਪਪਲਪ੍ਰੀਤ ਸਿੰਘ 18 ਮਾਰਚ ਤੋਂ ਹੀ ਪੁਲਿਸ ਦੀ ਗ੍ਰਿਫ਼ਤ ਵਿਚੋਂ ਬਾਹਰ ਸੀ। ਇਸ ਬਾਰੇ  IG ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਪਲਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੱਥੂਨੰਗਲ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ IG ਸੁਖਚੈਨ ਸਿੰਘ ਗਿੱਲ ਅਨੁਸਾਰ ਪਪਲਪ੍ਰੀਤ ’ਤੇ ਐਨ.ਐਸ.ਏ. ਲਗਾਇਆ ਗਿਆ ਹੈ। ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਪਪਲਪ੍ਰੀਤ ਸਿੰਘ ਦੀ ਹੋਰ ਵੀ 6 ਮਾਮਲਿਆਂ ਵਿਚ ਸ਼ਮੂਲੀਅਤ ਹੈ। ਪੁਲਿਸ ਹਿਰਾਸਤ ਵਿਚ ਪਪਲਪ੍ਰੀਤ ਸਿੰਘ ਦੀ ਇਕ ਤਸਵੀਰ ਵੀ ਸਾਹਮਣੇ ਆਈ ਹੈ।

ਕੌਣ ਹੈ ਪਪਲਪ੍ਰੀਤ ਸਿੰਘ?

ਪਪਲਪ੍ਰੀਤ ਸਿੰਘ ਅੰਮ੍ਰਿਤਸਰ ਦੇ ਪਿੰਡ ਮਾੜੀ ਕਲਾਂ ਦਾ ਰਹਿਣ ਵਾਲਾ ਹੈ। ਪਪਲਪ੍ਰੀਤ ਨੇ ਕੰਪਿਊਟਰ ਸਾਇੰਸ ਵਿੱਚ ਪੋਸਟ ਗ੍ਰੇਜੂਏਸ਼ਨ ਡਿਪਲੋਮਾ ਕੀਤਾ ਹੈ ਅਤੇ ਇਸ ਤੋਂ ਇਲਾਵਾ ਤਿੰਨ ਸਾਲ ਦਾ ਪੋਲੀਟੈਕਨਿਕ ਡਿਪਲੋਮਾ ਵੀ ਕੀਤਾ ਹੋਇਆ ਹੈ। 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸੰਪਰਕ ਵਿਚ ਆਉਣ ਤੋਂ ਪਹਿਲਾਂ ਉਹ ਆਪਣੇ ਆਪ ਨੂੰ ਇੱਕ ਪੱਤਰਕਾਰ, ਲੇਖਕ ਅਤੇ ਫੋਟੋਗ੍ਰਾਫਰ ਕਹਿੰਦਾ ਸੀ। ਪਪਲਪ੍ਰੀਤ ਸਿੰਘ ਅੰਮ੍ਰਿਤਪਾਲ ਦੇ ਮੀਡੀਆ ਸਲਾਹਕਾਰ ਵਜੋਂ ਕੰਮ ਕਰ ਰਿਹਾ ਸੀ।

38 ਸਾਲਾ ਪਪਲਪ੍ਰੀਤ ਸਿੰਘ ਵਾਰਿਸ ਪੰਜਾਬ ਦੇ ਹੋਂਦ ਵਿੱਚ ਆਉਣ ਜਾਂ ਅੰਮ੍ਰਿਤਪਾਲ ਸਿੰਘ ਦੇ ਸਰਗਰਮ ਹੋਣ ਤੋਂ ਕਾਫੀ ਸਮਾਂ ਪਹਿਲਾਂ ਸੋਸ਼ਲ ਮੀਡੀਆ 'ਤੇ ਸਰਗਰਮ ਸੀ। ਅੰਮ੍ਰਿਤਸਰ ਦੇ ਵਸਨੀਕ ਪੱਪਲਪ੍ਰੀਤ ਸਿੰਘ ਨੂੰ ਪਹਿਲਾਂ 2015 ਵਿੱਚ ਪਾਕਿਸਤਾਨ ਦੀ ਆਈਐਸਆਈ ਨਾਲ ਕਥਿਤ ਸਬੰਧਾਂ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

 ਪਿਛਲੇ ਸਾਲ ਅੰਮ੍ਰਿਤਸਰ ਆਉਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਵਜੋਂ ਪੱਪਲਪ੍ਰੀਤ ਸਿੰਘ ਉਨ੍ਹਾਂ ਦੇ ਨਾਲ ਸੀ। ਉਸ ਨੇ ਅੰਮ੍ਰਿਤਪਾਲ ਸਿੰਘ ਦੀਆਂ ਫੋਟੋਆਂ ਕਲਿੱਕ ਕੀਤੀਆਂ ਅਤੇ ਮੀਡੀਆ ਨਾਲ ਇੰਟਰਵਿਊ ਫਿਕਸ ਕਰਨ ਦੇ ਨਾਲ-ਨਾਲ ਵੀਡੀਓ ਵੀ ਸ਼ੂਟ ਕੀਤੇ। ਪੱਪਲਪ੍ਰੀਤ ਸਿੰਘ ਦੀ ਸੋਸ਼ਲ ਮੀਡੀਆ, ਖਾਸ ਕਰ ਕੇ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਬਹੁਤ ਜ਼ਿਆਦਾ ਫਾਲੋਇੰਗ ਸੀ, ਜੋ ਕਿ ਅੰਮ੍ਰਿਤਪਾਲ ਲਈ ਕੰਮ ਆਇਆ।

ਜੇਕਰ ਯੂਟਿਊਬ ਦੀ ਗੱਲ ਕੀਤੀ ਜਾਵੇ ਤਾਂ, ਪਪਲਪ੍ਰੀਤ ਸਿੰਘ ਨੇ 30 ਮਈ, 2013 'ਚ ਆਪਣੇ ਹੀ ਨਾਮ ’ਤੇ ਇੱਕ ਯੂ-ਟਿਊਬ ਚੈਨਲ ਸ਼ੁਰੂ ਕੀਤਾ ਸੀ। ਇਸ ਉੱਤੇ ਆਖ਼ਰੀ ਵੀਡੀਓ ਕਰੀਬ ਦੋ ਮਹੀਨੇ ਪਹਿਲਾਂ ਅਪਲੋਡ ਕੀਤੀ ਗਈ ਸੀ। ਇਸ ਚੈਨਲ ਦੀ ਡਿਸਕ੍ਰਿਪਸ਼ਨ ਵਿੱਚ ਉਨ੍ਹਾਂ ਨੇ ਆਪਣੀ ਪਛਾਣ ਮਹਿਜ਼ ਦੋ ਸ਼ਬਦਾਂ ‘ਸਿੱਖ ਐਕਟੀਵਿਸਟ’ ਯਾਨੀ ਸਿੱਖ ਕਾਰਕੁਨ ਲਿਖ ਕੇ ਕਰਵਾਈ ਹੈ।

ਪਪਲਪ੍ਰੀਤ ਸਿੰਘ ਵੱਲੋਂ ਇਸ ਚੈਨਲ ਉੱਤੇ ਪ੍ਰਮੁੱਖ ਤੌਰ ’ਤੇ ਸਿੱਖ ਮਸਲਿਆਂ ਨਾਲ ਸਬੰਧਿਤ ਵੀਡੀਓਜ਼ ਪਾਈਆਂ ਗਈਆਂ ਹਨ। ਇਸੇ ਚੈਨਲ ਉੱਤੇ 1984 ਦੇ ਸਾਕਾ ਨੀਲਾ ਤਾਰਾ ਬਾਰੇ ਵੱਖ-ਵੱਖ ਚਸ਼ਮਦੀਦਾਂ ਨਾਲ ਗੱਲਬਾਤ ਤੋਂ ਇਲਾਵਾ ਕੁਝ ਇਤਿਹਾਸਿਕ ਗੁਰਦੁਆਰਿਆਂ ਦੇ ਵੀਡੀਓਜ਼ ਵੀ ਮੌਜੂਦ ਹਨ। ਪਪਲਪ੍ਰੀਤ ਸਿੰਘ ਦੇ ਯੂਟਿਊਬ ਚੈਨਲ ’ਤੇ ਵਧੇਰੇ ਪੋਸਟਾਂ ਸਿੱਖ ਮਸਲਿਆਂ ਨਾਲ ਸਬੰਧਿਤ ਹਨ। ਪਪਲਪ੍ਰੀਤ ਦੇ ਯੂਟਿਊਬ ਚੈਨਲ ਨੂੰ 39.3K ਲੋਕਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਹੈ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਰਕਾਰ ਨੇ 2015 ਦੇ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਸਮੇਤ  ਪਪਲਪ੍ਰੀਤ ਸਿੰਘ ਨੂੰ ਆਈਐਸਆਈ ਨਾਲ ਕਥਿਤ ਸਬੰਧਾਂ ਲਈ ਦੇਸ਼ ਧ੍ਰੋਹ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਸੀ। ਸਰਬੱਤ ਖਾਲਸਾ ਨਵੰਬਰ 2015 ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਚੱਬਾ ਪਿੰਡ ਵਿੱਚ ਬੇਅਦਬੀ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਆਯੋਜਿਤ ਇੱਕ ਵੱਡਾ ਇਕੱਠ ਸੀ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਰੋਧੀ ਸਿੱਖ ਜਥੇਬੰਦੀਆਂ ਦੁਆਰਾ ਆਯੋਜਿਤ ਇਸ ਸਮਾਗਮ ਨੇ ਮੁੱਖ ਧਾਰਾ ਦੀ ਰਾਜਨੀਤੀ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਸੀ।

ਐਫਆਈਆਰ ਵਿੱਚ ਸਰਬੱਤ ਖਾਲਸਾ ਦੀ ਸਟੇਜ ’ਤੇ ਪੜ੍ਹੇ ਗਏ ਸੰਦੇਸ਼ਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 124ਏ, 153ਏ, 153ਬੀ, 115, 117 ਅਤੇ 120B, UAPA ਸੈਕਸ਼ਨ 13(1) ਅਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66F ਤਹਿਤ 12 ਨਵੰਬਰ, 2015 ਨੂੰ ਅੰਮ੍ਰਿਤਸਰ ਦੇ ਚਾਟੀਵਿੰਡ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਐਫਆਈਆਰ ਅਨੁਸਾਰ “ਇਕੱਠ ਵਿਚ, ਪਪਲਪ੍ਰੀਤ ਸਿੰਘ ਮਰਾੜੀ ਨੇ ਬੱਬਰ ਖਾਲਸਾ ਦੇ ਮੈਂਬਰ ਨਰੈਣ ਸਿੰਘ ਚੌੜਾ ਦਾ ਭੜਕਾਊ ਸੰਦੇਸ਼ ਪੜ੍ਹਿਆ। ਉਸੇ ਘਟਨਾ ਵਿੱਚ ਗਰਮ ਖਿਆਲੀ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖ਼ਤ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਸੀ।” ਇਹ ਐਫ.ਆਈ.ਆਰ. ਦੇਸ਼ ਧ੍ਰੋਹ, ਭਾਈਚਾਰਿਆਂ ਵਿਚਕਾਰ ਦੁਸ਼ਮਣੀ ਨੂੰ ਉਤਸ਼ਾਹਿਤ ਕਰਨ, ਖਤਰਨਾਕ ਅਪਰਾਧ ਨੂੰ ਉਕਸਾਉਣ, ਸਾਈਬਰ ਅੱਤਵਾਦ ਅਤੇ ਸਾਜ਼ਿਸ਼ ਨਾਲ ਸਬੰਧਤ ਦੋਸ਼ ਆਇਦ ਹਨ।

ਪੁਲਿਸ ਨੇ ਸਰਬੱਤ ਖਾਲਸਾ ਸਮਾਗਮ ਦੇ ਆਈਐਸਆਈ ਦੇ ਸਬੰਧਾਂ ਦੇ ਆਪਣੇ ਦਾਅਵਿਆਂ ਨੂੰ ਕਥਿਤ ਤੌਰ 'ਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਵਧਾਵਾ ਸਿੰਘ ਬੱਬਰ ਦੁਆਰਾ ਸੋਸ਼ਲ ਮੀਡੀਆ 'ਤੇ ਪਾਈ ਗਈ ਚਿੱਠੀ 'ਤੇ ਅਧਾਰਤ ਕੀਤਾ ਹੈ।

ਪਪਲਪ੍ਰੀਤ ਨੂੰ 2016 ਵਿੱਚ ਫਿਰ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਪੁਲਿਸ ਨੇ ਬਠਿੰਡਾ ਦੇ ਤਲਵੰਡੀ ਸਾਬੋ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਦੂਜਾ ਸਰਬੱਤ ਖਾਲਸਾ ਕਰਵਾਉਣ ਦੀ ਕੋਸ਼ਿਸ਼ ਦਾ ਪਰਦਾਫਾਸ਼ ਕੀਤਾ।

ਪਪਲਪ੍ਰੀਤ ਸਿੰਘ ਕੋਲ ਤਿੰਨ ਸਾਲਾਂ ਦਾ ਪੌਲੀਟੈਕਨਿਕ ਡਿਪਲੋਮਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਉਸਨੇ 2019 ਵਿੱਚ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਚਲਾਈ ਸੀ। ਉਸ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਚਲਾਉਣ ਲਈ ਉਸ ਨੂੰ ਕਤਲ ਦੀ ਕੋਸ਼ਿਸ਼ ਦੇ ਕੇਸ ਵਿੱਚ ਫਸਾਇਆ ਸੀ।

ਪਾਪਲਪ੍ਰੀਤ ਨੇ 2015 ਵਿੱਚ ਸਿੱਖ ਯੂਥ ਫਰੰਟ ਨਾਂ ਦੀ ਜਥੇਬੰਦੀ ਬਣਾਈ। ਬਾਅਦ ਵਿੱਚ ਉਹ ਥੋੜ੍ਹੇ ਸਮੇਂ ਲਈ ਸ਼੍ਰੋਮਣੀ ਅਕਾਲੀ ਦਲ (ਮਾਨ) ਵਿੱਚ ਸ਼ਾਮਲ ਹੋ ਗਿਆ। ਉਸ ਨੇ ਵੈੱਬ ਚੈਨਲਾਂ ਲਈ ਪੱਤਰਕਾਰ ਵਜੋਂ ਵੀ ਕੰਮ ਕੀਤਾ ਅਤੇ ਕਈ ਸਾਬਕਾ ਸਿੱਖ ਕਾਰਕੁੰਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਇੰਟਰਵਿਊ ਕੀਤੀ।

ਪਪਲਪ੍ਰੀਤ ਸਿੰਘ ਨੇ ਗਰਮ ਖਿਆਲੀ ਲਹਿਰ ਲਈ ਆਪਣਾ ਝੁਕਾਅ ਪਰਦੇ ਪਿੱਛੇ ਨਹੀਂ ਰੱਖਿਆ। ਹਾਲਾਂਕਿ, ਵਾਰਿਸ ਪੰਜਾਬ ਦੇ ਚਰਚਾ ਵਿਚ ਆਉਣ ਤੋਂ ਪਹਿਲਾਂ ਉਸ ਨੇ ਜ਼ਿਆਦਾਤਰ ਆਪਣੀ ਵਿਅਕਤੀਗਤ ਸਮਰੱਥਾ ਵਿੱਚ ਕੰਮ ਕੀਤਾ।

Location: India, Punjab

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement