Chandigarh News: ਹਾਈਕੋਰਟ ਤੋਂ ਪੰਜਾਬ 'ਚ ਫੂਡ ਸੇਫਟੀ ਤੇ ਸਟੈਂਡਰਡ ਐਕਟ ਲਾਗੂ ਕਰਨ ਸਬੰਧੀ ਪਟੀਸ਼ਨ ਖਾਰਜ
Published : Apr 10, 2024, 8:55 pm IST
Updated : Apr 10, 2024, 9:55 pm IST
SHARE ARTICLE
The High Court dismissed the petition regarding the implementation of the Food Safety and Standards Act in Punjab
The High Court dismissed the petition regarding the implementation of the Food Safety and Standards Act in Punjab

Chandigarh News: ਪਟਿਆਲਾ 'ਚ ਕੁੜੀ ਦੀ ਮੌਤ ਦੇ ਮਾਮਲੇ ਤੋਂ ਸਬਕ ਨਾ ਲੈਣ ਦਾ ਲਗਾਇਆ ਸੀ ਦੋਸ਼

The High Court dismissed the petition regarding the implementation of the Food Safety and Standards Act in Punjab: ਪਟਿਆਲਾ ਵਿਚ ਜਨਮਦਿਨ ਦਾ ਕੇਕ ਖਾਣ ਉਪਰੰਤ ਇੱਕ ਕੁੜੀ ਦੀ ਮੌਤ ਤੋਂ ਸਬਕ ਨਾ ਲੈਣ ਦਾ ਦੋਸ਼ ਲਗਾਉਂਦਿਆਂ ਹਾਈਕੋਰਟ ਤੋਂ ਪੰਜਾਬ ਵਿੱਚ ਫੂਡ ਸੇਫਟੀ ਤੇ ਸਟੈਂਡਰਡ ਐਕਟ ਸਖਤੀ ਨਾਲ ਲਾਗੂ ਕਰਨ ਦੀ ਮੰਗ ਕਰਦੀ ਪਟੀਸ਼ਨ ਬੁੱਧਵਾਰ ਨੂੰ ਖਾਰਜ ਹੋ ਗਈ। ਸਬੰਧਤ ਵਕੀਲ ਕੰਵਰ ਪਾਹੁਲ ਸਿੰਘ ਨੂੰ ਬੈਂਚ ਨੇ ਪੁੱਛਿਆ ਕਿ ਉਨ੍ਹਾਂ ਵੱਲੋਂ ਅਥਾਰਟੀ ਨੂੰ ਦਿੱਤੇ ਗਏ ਮੰਗ ਪੱਤਰ 'ਤੇ ਫੈਸਲਾ ਲੈਣ ਦਾ ਸਮਾਂ ਹੀ ਨਹੀਂ ਦਿਤਾ ਗਿਆ ਅਤੇ ਅਜਿਹੇ ਵਿਚ ਇਹ ਪਟੀਸ਼ਨ ਕਾਫੀ ਅਗਾਉਂ ਲੱਗ ਰਹੀ ਹੈ। ਇਸ 'ਤੇ ਵਕੀਲ ਨੇ ਪਟੀਸ਼ਨ ਵਾਪਸ ਲੈ ਲਈ, ਜਿਸ ਤੋਂ ਬੈਂਚ ਨੇ ਤਾਜਾ ਪਟੀਸ਼ਨ ਦਾਖਲ ਕਰਨ ਦੀ ਇਜਾਜ਼ਤ ਦਿੰਦਿਆਂ ਮੌਜੂਦਾ ਪਟੀਸ਼ਨ ਖਾਰਜ ਕਰ ਦਿੱਤੀ।

ਇਹ ਵੀ ਪੜ੍ਹੋ: Punjab Vigilance: ਵਿਜੀਲੈਂਸ ਨੇ ਪਟਵਾਰੀ ਤੇ ਉਸ ਦੇ ਕਰਿੰਦੇ ਨੂੰ 3,500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਕਾਬੂ

ਪਟੀਸ਼ਨ ਵਿੱਚ ਕਿਹਾ ਸੀ ਕਿ ਸਾਲ 2013 ਵਿੱਚ ਸੁਪਰੀਮ ਕੋਰਟ ਨੇ ਇਕ ਮਾਮਲੇ ਵਿਚ ਹੁਕਮ ਦਿੱਤਾ ਸੀ ਕਿ ਦੇਸ਼ ਭਰ ਦੇ ਸੂਬੇ ਮਨੁੱਖੀ ਜੀਵਨ ਨੂੰ ਸੁਰੱਖਿਅਤ ਬਨਾਉਣ ਤੇ ਜਿਊਣ ਦੇ ਹੱਕ ਨੂੰ ਯਕੀਨੀ ਬਨਾਉਣ ਲਈ ਸਬੰਧਤ ਐਕਟ ਨੂੰ ਲਾਗੂ ਕਰਵਾਉਣ। ਇਸ ਤੋਂ ਇਲਾਵਾ ਫਰੂਟ ਮਾਰਕਿਟਾਂ ਵਿੱਚ ਸਮੇਂ ਸਮੇਂ ਸਿਰ ਜਾਂਚ ਕੀਤੀ ਜਾਵੇ।

ਇਹ ਵੀ ਪੜ੍ਹੋ: Highcourt News: ਸ਼ੁਭਕਰਨ ਸਿੰਘ ਮਾਮਲੇ ਵਿਚ ਬਿਆਨ ਦਰਜ ਕਰੇਗੀ ਕਮੇਟੀ, ਹਾਈਕੋਰਟ ਤੋਂ ਰਿਪੋਰਟ ਦੇਣ ਲਈ 6 ਹਫਤਿਆਂ ਦਾ ਮੰਗਿਆ ਸਮਾਂ

ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿੱਚ ਵੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਸੂਬੇ ਫੂਡ ਸੇਫਟੀ ਤੇ ਸਟੈਂਡਰਡ ਐਕਟ ਨੂੰ ਹੋਰ ਵਧੀਆ ਤਰੀਕੇ ਨਾਲ ਲਾਗੂ ਕਰਨ ਤੇ ਡੇਅਰੀ ਮਾਲਕਾਂ ਨੂੰ ਸੁਰੱਖਿਆਤਮਕ ਪੈਮਾਨੇ ਵਰਤਣ ਲਈ ਜਾਗਰੂਕ ਕਰਨ ਤੋਂ ਖਾਸ ਕਰਕੇ ਦੁੱਧ ਨਾਲ ਬਨਣ ਵਾਲੀਆਂ ਖਾਣ ਪੀਣ ਦੀਆਂ ਵਸਤਾਂ ਵਿੱਚ ਸੋਢਾ, ਪੈਸਟੀਸਾਇਡ ਤੋ ਹੋਰ ਮਿਲਾਵਟੀ ਸਮਾਨ ਦੀ ਵਰਤੋਂ ਨਾ ਕਰਨ ਦੀ ਹਦਾਇਤ ਕਰਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪਟੀਸ਼ਨ ਵਿਚ ਕਿਹਾ ਗਿਆ ਕਿ ਪਟਿਆਲਾ ਵਿੱਚ ਕੇਕ ਖਾਣ ਨਾਲ ਕੁੜੀ ਦੀ ਮੌਤ ਹੋਣ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਐਕਟ ਲਾਗੂ ਨਹੀਂ ਕੀਤਾ ਗਿਆ।ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਐਕਟ ਲਾਗੂ ਕਰਨ ਲਈ ਸਰਕਾਰ ਨੂ ਮੰਗ ਪੱਤਰ ਵੀ ਦਿੱਤਾ ਗਿਆ ਪਰ ਕੋਈ ਅਮਲ ਨਾ ਹੋਣ 'ਤੇ ਪਟੀਸ਼ਨ ਦਾਖਲ ਕਰਨੀ ਪਈ, ਲਿਹਾਜਾ ਐਕਟ ਲਾਗੂ ਕਰਵਾਇਆ ਜਾਵੇ।

(For more Pnjabi news apart from The High Court dismissed the petition regarding the implementation of the Food Safety and Standards Act in Punjab, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement