Fazilka News : ਜ਼ਿਲ੍ਹੇ ‘ਚ ਵੱਖ-ਵੱਖ ਸਿਹਤ ਸੰਸਥਾਵਾਂ ਵਿਖੇ ਮਨਾਇਆ ਵਿਸ਼ਵ ਹੋਮਿਓਪੈਥੀ ਦਿਵਸ
Published : Apr 10, 2024, 3:48 pm IST
Updated : Apr 10, 2024, 3:48 pm IST
SHARE ARTICLE
World Homeopathy Day
World Homeopathy Day

'ਇਸ ਦਵਾਈ ਦਾ ਕੋਈ ਦੁਸ਼ਪਰਭਵ ਨਹੀਂ ਹੈ ਬਲਕਿ ਇਹ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਦੀ ਹੈ"

Fazilka News : ਡਾ. ਚੰਦਰ ਸ਼ੇਖਰ ਸਿਵਲ ਸਰਜਨ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਰੋਹਿਤ ਗੋਇਲ ਸੀਨੀਅਰ ਮੈਡੀਕਲ ਅਫ਼ਸਰ ਦੀ ਦੇਖਰੇਖ ਵਿੱਚ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਹੋਮਿਓਪੈਥੀ ਇੱਕ ਸਿਹਤ, ਇੱਕ ਪਰਿਵਾਰ ਥੀਮ ਹੇਠ ਵਿਸ਼ਵ ਹੋਮਿਓਪੈਥੀ ਦਿਵਸ (World Homeopathy Day) ਮਨਾਇਆ ਗਿਆ। ਇਸ ਦੇ ਨਾਲ ਜ਼ਿਲ੍ਹੇ ਦੇ ਵੱਖ ਵੱਖ ਸਿਹਤ ਸੰਸਥਾਵਾਂ ਵਿਖੇ ਮੈਡੀਕਲ ਕੈਂਪ ਲਗਾਏ ਗਏ ਅਤੇ ਲੋਕਾ ਨੂੰ ਹੋਮੀਓਪੈਥਿਕ ਦਵਾਇਆ ਪ੍ਰਯੋਗ ਲਈ ਪ੍ਰੇਰਿਤ ਕੀਤਾ ਗਿਆ।


ਇਸ ਸਮੇਂ ਡਾ. ਗੁਰਮੀਤ ਸਿੰਘ ਰਾਏ ਹੋਮਿਓਪੈਥਿਕ ਮੈਡੀਕਲ ਅਫ਼ਸਰ ਅਤੇ ਮੁਕੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਰਮਨ ਚਿਕਿਤਸਕ ਅਤੇ ਰਸਾਇਣ ਵਿਗਿਆਨੀ ਡਾ ਸੈਮੂਅਲ ਹੈਨੇਮੈਨ ਦੇ 10 ਅਪ੍ਰੈਲ ਨੂੰ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦਾ ਸਨਮਾਨ ਕਰਨ ਅਤੇ ਹੋਮਿਓਪੈਥੀ ਦਵਾਈਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ (World Homeopathy Day) ਮਨਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਹੋਮਿਓਪੈਥੀ ਦਵਾਈਆਂ ਵੀ ਬਹੁਤ ਕਾਰਗਰ ਸਿੱਧ ਹੁੰਦੀਆਂ ਹਨ ਅਤੇ ਇਸਦੇ ਮਾੜੇ ਪ੍ਰਭਾਵ ਬਹੁਤ ਘੱਟ ਹੁੰਦੇ ਹਨ। ਇਹ ਸਰੀਰ ਦੀਆਂ ਸਵੈ ਇਲਾਜ ਸ਼ਕਤੀਆਂ ਤੇ ਭਰੋਸਾ ਕਰਦੇ ਹਨ। ਇਸ ਸਮੇਂ ਡਾ ਸੈਮੂਅਲ ਹੈਨੇਮਨ ਦਾ ਜਨਮ ਦਿਨ ਮਨਾਇਆ ਗਿਆ।

ਇਸ ਦੌਰਾਨ ਸੀਐਚਸੀ ਡੱਬਵਾਲਾ ਕਲਾ ਵਿਖੇ ਲੋਕਾ ਨੂੰ ਡਾਕਟਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਹੁਣ ਦੇ ਸਮੇਂ ਵਿੱਚ ਹੋਮੀਓਪੈਥਿਕ ਪ੍ਰਣਾਲੀ ਕਾਮਯਾਬ ਸਾਬਿਤ ਹੋ ਰਹੀ ਹੈ ਜਿਸ ਨਾਲ ਇਹ ਸਸਤੀ ਅਤੇ ਆਮ ਲੋਕਾਂ ਦੀ ਪਹੁੰਚ ਵਿੱਚ ਹੈ। ਉਹਨਾਂ ਦੱਸਿਆ ਕਿ ਇਸ ਦਵਾਈ ਦਾ ਕੋਈ ਦੁਸ਼ਪਰਭਵ ਨਹੀਂ ਹੈ ਬਲਕਿ ਇਹ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਦੀ ਹੈ। ਇਸ ਸਮੇਂ ਐੱਸ ਐਮ ਓ ਡਾਕਟਰ ਪੰਕਜ ਚੌਹਾਨ ,ਡਾ ਆਮਨਾ ਕੰਬੋਜ਼, ਵਿਨੋਦ ਖੁਰਾਣਾ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਦਿਵੇਸ਼ ਕੁਮਾਰ ਗੁਰਮਿੰਦਰ ਸਿੰਘ ਫਾਰਮਾਸਿਸਟ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement