
ਐਨਆਈਏ ਨੇ ਖੁਦ ਇਹ ਤਸਵੀਰ ਜਾਰੀ ਕੀਤੀ
Tahawwur Rana : ਮੁੰਬਈ 26/11 ਦੇ ਅੱਤਵਾਦੀ ਹਮਲਿਆਂ ਦੇ 17 ਸਾਲ ਬਾਅਦ ਮਾਸਟਰਮਾਈਂਡ ਤਹੱਵੁਰ ਹੁਸੈਨ ਰਾਣਾ ਭਾਰਤ ਵਾਪਸ ਆ ਗਿਆ ਹੈ। ਥੋੜ੍ਹੀ ਦੇਰ ਪਹਿਲਾਂ ਹੀ ਉਸਦਾ ਜਹਾਜ਼ ਦਿੱਲੀ ਦੇ ਪਾਲਮ ਹਵਾਈ ਅੱਡੇ ‘ਤੇ ਉਤਰਿਆ। ਐਨਆਈਏ ਨੇ ਉਸਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਹੁਣ ਉਸਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਐਨਆਈਏ ਨੇ ਖੁਦ ਇਹ ਤਸਵੀਰ ਜਾਰੀ ਕੀਤੀ ਹੈ। ਐਨਆਈਏ ਦੇ ਅਧਿਕਾਰੀ ਦੋਵੇਂ ਪਾਸਿਆਂ ਤੋਂ ਉਸਦਾ ਹੱਥ ਫੜੇ ਹੋਏ ਦਿਖਾਈ ਦੇ ਰਹੇ ਹਨ।
ਦਿੱਲੀ ਲੀਗਲ ਸਰਵਿਸਿਜ਼ ਦੇ ਵਕੀਲ ਪਿਊਸ਼ ਸਚਦੇਵਾ ਤਹੱਵੁਰ ਰਾਣਾ ਦੀ ਨੁਮਾਇੰਦਗੀ ਕਰਨ ਲਈ ਪਟਿਆਲਾ ਹਾਊਸ ਕੋਰਟ ਪਹੁੰਚੇ ਹਨ। ਉਹ ਤਹਵੁਰ ਰਾਣਾ ਵੱਲੋਂ ਅਦਾਲਤ ਵਿੱਚ ਦਲੀਲਾਂ ਪੇਸ਼ ਕਰਨਗੇ। ਇਸ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਪੂਰੀ ਕੀਤੀ ਜਾਵੇਗੀ।