ਹਾਥੀ ਗੇਟ ਤੋਂ ਸ੍ਰੀ ਦੁਰਗਿਆਣਾ ਮੰਦਰ ਤਕ ਬਣਾਈ ਜਾਵੇਗੀ ਹੈਰੀਟੇਜ ਵਾਕ ਸਟਰੀਟ : ਸਿੱਧੂ
Published : May 10, 2018, 7:32 am IST
Updated : May 10, 2018, 7:32 am IST
SHARE ARTICLE
Elephant Gate to Durgiana Temple will be constructed :Sidhu
Elephant Gate to Durgiana Temple will be constructed :Sidhu

ਅੰਮ੍ਰਿਤਸਰ,  ਅੱਜ ਸ. ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰਾਂ ਮੰਤਰੀ ਨੇ ਸ੍ਰੀ ਦੁਰਗਿਆਨਾ ਮੰਦਿਰ ਵਿਖੇ ਚੱਲ ਰਹੇ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਬਾਅਦ ਪੱਤਰਕਾਰਾਂ ਨਾਲ...

ਅੰਮ੍ਰਿਤਸਰ,  ਅੱਜ ਸ. ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰਾਂ ਮੰਤਰੀ ਨੇ ਸ੍ਰੀ ਦੁਰਗਿਆਨਾ ਮੰਦਿਰ ਵਿਖੇ ਚੱਲ ਰਹੇ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਹਾਥੀ ਗੇਟ ਤੋਂ ਲੈ ਕੇ ਸ੍ਰੀ ਸੀਤਲਾ ਮੰਦਿਰ ਤਕ ਹੈਰੀਟੇਜ ਵਾਕ ਸਟਰੀਟ ਬਣਾਈ ਜਾਵੇਗੀ, ਜਿਸ ਦੇ ਪਹਿਲੇ ਫੇਜ ਲਈ 5 ਕਰੋੜ ਰੁਪਏ ਜਾਰੀ ਕਰ ਦਿੱਤੇ  ਹਨ। ਇਥੇ ਹੈਰੀਟੇਜ ਵਾਕ ਸਟਰੀਟ ਬਣਨ ਨਾਲ ਸ਼ਰਧਾਲੂਆਂ ਨੂੰ ਕਾਫ਼ੀ ਸਹੂਲਤ ਮਿਲੇਗੀ। ਸਾਰੇ ਰਸਤੇ ਨੂੰ ਇੰਟਰਲਾਕਿੰਗ ਟਾਇਲਾਂ ਨਾਲ ਸਜਾਇਆ ਜਾਵੇਗਾ।  ਸ਼ਹਿਰ ਵਿਚ ਗੁਰਦਵਾਰਾ ਸ਼ਹੀਦਾਂ, ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਜੌੜਾ ਫਾਟਕ ਵਿਖੇ ਚਾਰ ਅੰਡਰ ਬ੍ਰਿਜ ਬਣਾਏ ਜਾਣਗੇ ,ਜਿਸ ਲਈ 18.5 ਕਰੋੜ ਰੁਪਏ ਜਾਰੀ ਕਰ ਦਿਤੇ ਹਨ।

Elephant Gate to Durgiana Temple will be constructed :SidhuElephant Gate to Durgiana Temple will be constructed :Sidhu

ਇਨ੍ਹਾਂ ਅੰਡਰ ਬ੍ਰਿਜ ਬਣਨ ਨਾਲ ਟ੍ਰੈਫ਼ਿਕ ਸਮੱਸਿਆ ਤੋਂ ਨਿਜਾਤ ਮਿਲੇਗੀ ਅਤੇ ਲੋਕਾਂ ਨੂੰ ਕਾਫ਼ੀ ਸਹੂਲਤ ਮਿਲੇਗੀ। ਅਗਲੇ ਮਹੀਨੇ ਤਕ ਇਨਾਂ ਅੰਡਰ ਬ੍ਰਿਜ ਦਾ ਕੰਮ ਸ਼ੁਰੂ ਹੋਵੇਗਾ। ਫੋਰ ਐਸ ਚੌਂਕ, ਵੱਲਾ ਫਾਟਕ, 23 ਨੰਬਰ ਫਾਟਕ, ਜੌੜਾ ਫਾਟਕ ਅਤੇ ਭੰਡਾਰੀ ਪੁਲ ਫਲਾਈ ਓਵਰ ਬਣਾਏ ਜਾਣਗੇ ਜਿਨ੍ਹਾਂ ਵਿਚੋਂ 3 ਫਲਾਈ ਓਵਰਾਂ ਦਾ ਕੰਮ ਜਲਦੀ ਸ਼ੁਰੂ ਕਰ ਦਿਤਾ ਜਾਵੇਗਾ। ਜ਼ਿਲ੍ਹਾ ਅੰਮ੍ਰਿਤਸਰ ਲਈ ਛੇਤੀ ਹੋਰ ਮਹੱਤਵਪੂਰਨ ਪ੍ਰਾਜੈਕਟਾਂ ਦਾ ਐਲਾਨ ਕੀਤਾ ਜਾਵੇਗਾ, ਜਿਸ ਨਾਲ ਸ਼ਹਿਰ ਦੀ ਨੁਹਾਰ ਹੀ ਬਦਲ ਜਾਵੇਗੀ ਅਤੇ ਹੋਰ ਵੱਧ ਤੋਂ ਵੱਧ ਸੈਲਾਨੀਆਂ ਦਾ ਖਿੱਚ ਦਾ ਕੇਂਦਰ ਬਣੇਗਾ। ਇਸ ਮੌਕੇ ਕਰਮਜੀਤ ਸਿੰਘ ਰਿੰਟੂ ਤੇ ਹੋਰ ਅਧਿਕਾਰੀ ਨਾਲ ਸਨ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement