
ਮੋਗਾ ਜਿਲਾ ਅਧੀਨ ਪੈਂਦੇ ਕਸਬਾ ਬੱਧਨੀ ਕਲਾਂ ਨੇੜੇ ਅਬੋਹਰ ਬਰਾਂਚ ਨਹਿਰ ਵਿਚੋਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ...
ਮੋਗਾ, 10 ਮਈ : ਮੋਗਾ ਜਿਲਾ ਅਧੀਨ ਪੈਂਦੇ ਕਸਬਾ ਬੱਧਨੀ ਕਲਾਂ ਨੇੜੇ ਅਬੋਹਰ ਬਰਾਂਚ ਨਹਿਰ ਵਿਚੋਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਮਿਲੀਆ ਹਨ। ਲੜਕਾ ਮਾਨਸਾ ਦਾ ਦੱਸਿਆ ਜਾ ਰਿਹਾ ਜਦਕਿ ਲੜਕੀ ਦੀ ਪਛਾਣ ਨਹੀਂ ਹੋਈ ਹੈ।
Moga River couple found dead
ਮਿਲੀ ਜਾਣਕਾਰੀ ਮੁਤਾਬਕ ਸਵੇਰ ਦੇ ਸਮੇਂ ਜਦੋਂ ਕਿਸਾਨ ਅਪਣੇ ਖੇਤਾਂ ‘ਚ ਕੰਮ ਕਰਨ ਲਈ ਜਾ ਰਹੇ ਸਨ ਤਾਂ ਉਨ੍ਹਾਂ ਨਹਿਰ ‘ਚ ਤੈਰਦੀਆਂ ਲੜਕੇ ਅਤੇ ਲੜਕੀ ਦੀਆਂ ਲਾਸ਼ਾਂ ਨੂੰ ਵੇਖੀਆਂ। ਲਾਸ਼ਾਂ ਨੂੰ ਵੇਖ ਕਿਸਾਨ ਨੇ ਇਸ ਦੀ ਸੂਚਨਾ ਥਾਣਾ ਬੱਧਕੀ ਕਲਾਂ ਦੀ ਪੁਲਿਸ ਨੂੰ ਦਿੱਤੀ।
Moga River couple found dead
ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਹੋਰਨਾਂ ਲੋਕਾਂ ਦੀ ਮਦਦ ਨਾਲ ਉਕਤ ਦੋਵਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਕੇ ਅਪਣੇ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।