ਪੰਜਾਬ ਨੂੰ ਦਾਲ ਦੀ ਸਪਲਾਈ ਕਰਨ ਵਿਚ ਕੇਂਦਰ ਸਰਕਾਰ ਕਰ ਰਹੀ ਹੈ ਬਿਨਾਂ ਵਜ੍ਹਾ ਦੇਰੀ : ਆਸ਼ੂ
Published : May 10, 2020, 8:06 am IST
Updated : May 10, 2020, 8:06 am IST
SHARE ARTICLE
File Photo
File Photo

ਨੈਫ਼ਡ ਤੋਂ ਪੰਜਾਬ ਨੂੰ ਅਲਾਟਡ ਕੋਟੇ ਵਿਚੋਂ 50 ਫ਼ੀ ਸਦੀ ਦਾਲ ਦੀ ਡਿਲੀਵਰੀ ਪ੍ਰਾਪਤ ਹੋਣੀ ਬਾਕੀ

ਚੰਡੀਗੜ੍ਹ, 9 ਮਈ : ਪੰਜਾਬ ਨੂੰ ਦਾਲ ਦੀ ਸਪਲਾਈ ਵਿਚ ਕੇਂਦਰ ਸਰਕਾਰ ਵਲੋਂ ਬਿਨ੍ਹਾ ਵਜ੍ਹਾ ਦੇਰੀ ਕੀਤੀ ਜਾ ਰਹੀ ਹੈ ਜਿਸ ਕਾਰਨ ਸੂਬੇ ਵਿਚ ਕੌਮੀ ਖੁਰਾਕ ਸੁਰੱਖਿਆ ਐਕਟ ਅਧੀਨ ਆਉਂਦੇ ਲਾਭਪਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਕੀਤਾ। ਸ੍ਰੀ ਆਸ਼ੂ ਨੇ ਕਿਹਾ ਕਿ  ਸੂਬੇ ਨੂੰ ਨੇਫਡ  ਤੋਂ ਕੌਮੀ ਖੁਰਾਕ ਸੁਰੱਖਿਆ ਐਕਟ ਅਧੀਨ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ 10800 ਮੀਟ੍ਰਿਕ ਟਨ ਦਾਲ ਪ੍ਰਾਪਤ ਹੋਣੀ ਸੀ ।

ਇਸ ਦਾਲ ਦੀ ਜਲਦ ਸਪਲਾਈ ਯਕੀਨੀ ਬਣਾਉਣ ਲਈ ਅਪ੍ਰੈਲ ਦੇ ਪਹਿਲੇ ਹਫਤੇ ਵਿਚ ਹੀ  ਨੇਫਡ ਨੂੰ ਪੱਤਰ ਲਿਖ ਦਿੱਤਾ ਗਿਆ ਸੀ ਪ੍ਰੰਤੂ ਬੀਤੀ ਰਾਤ ਤੱਕ ਪਹੁੰਚੀ ਦਾਲ ਸਮੇਤ ਸੂਬੇ ਨੂੰ  5565.94 ਮੀਟ੍ਰਿਕ ਟਨ ਉੜਦ ਦਾਲ ਹੀ ਪ੍ਰਾਪਤ ਹੋਈ ਹੈ। ਦਾਲ ਦੀ ਢਿੱਲੀ ਸਪਲਾਈ ਕਾਰਨ ਪਟਿਆਲਾ ਕਲੱਸਟਰ ਅਧੀਨ ਆਉਂਦੇ ਜਿਲਆਂ ਦੇ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ ਦੀ ਵੰਡ ਨਾ ਹੋਣ ਕਾਰਨ ਕੋਵਿਡ 19 ਕਾਰਨ ਪੈਦਾ ਹੋਈ ਸਥਿਤੀ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੂਬਾ ਸਰਕਾਰ ਵਲੋਂ ਇਨ੍ਹਾਂ ਲੋਕਾਂ ਦੀ ਮੁਸਕਿਲਾਂ ਨੂੰ ਦੂਰ ਕਰਨ ਲਈ ਵਲੋਂ ਭਰਪੂਰ ਯਤਨ ਕੀਤੇ ਜਾ ਰਹੇ ਹਨ।

File photoFile photo

ਸ੍ਰੀ ਆਸ਼ੂ ਨੇ ਕਿਹਾ ਕਿ ਦਾਲ ਦੀ ਢਿੱਲੀ ਸਪਲਾਈ ਸਬੰਧੀ ਵਿਭਾਗ ਨੇ ਕੇਂਦਰ ਸਰਕਾਰ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ 30 ਅਪ੍ਰੈਲ 2020 ਨੂੰ ਪੱਤਰ ਲਿਖ ਕੇ ਇਹ ਮਾਮਲਾ ਉਠਾਇਆ ਸੀ ਅਤੇ ਬੇਨਤੀ ਕੀਤੀ ਸੀ ਕਿ ਦਾਲ ਦੀ ਡਿਲੀਵਰੀ ਵਿਚ ਤੇਜੀ ਲਿਆਂਦੀ ਜਾਵੇ ਕਿਉਂਕਿ ਸੂਬੇ ਨੂੰ 30 ਅਪ੍ਰੈਲ ਤੱਕ ਕੁੱਲ 10800 ਮੀਟ੍ਰਿਕ ਟਨ ਦਾਲ ਵਿਚੋਂ ਸਿਰਫ 2646 ਮੀਟ੍ਰਿਕ ਟਨ ਦਾਲ ਹੀ ਪ੍ਰਾਪਤ ਹੋਈ ਸੀ।

ਪਟਿਆਲਾ ਕਲੱਸਟਰ ਅਧੀਨ ਆਉਂਦੇ ਜਿਲਆਂ ਸਾਹਿਬਜਾਦਾ ਅਜੀਤ ਸਿੰਘ ਨਗਰ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਸੰਗਰੂਰ ਦੇ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ  ਵੰਡ ਦੀ ਵੰਡ ਦੀ ਸੁਸਤ ਰਫਤਾਰ ਬਾਰੇ ਦੱਸਦਿਆਂ ਸ੍ਰੀ ਆਸੂ ਨੇ ਕਿਹਾ ਕਿ ਇਸ ਕਲੱਸਟਰ ਨੂੰ 2189.11 ਮੀਟ੍ਰਿਕ ਟਨ ਦਾਲ ਦੀ ਡਿਮਾਂਡ ਦੇ ਮੱਦੇਨਜਰ 2 ਮਈ 2020 ਆਖਰੀ ਵਾਰ ਪ੍ਰਾਪਤ ਹੋਈ ਡਿਲੀਵਰੀ ਸਮੇਤ ਸਿਰਫ  900 ਮੀਟ੍ਰਿਕ ਟਨ ਦਾਲ ਹੀ ਪ੍ਰਾਪਤ ਹੋਈ ਹੈ ਅਤੇ 2 ਮਈ ਤੋਂ ਬਾਅਦ ਪਟਿਆਲਾ ਵਿਚ ਦਾਲ ਦੀ ਡਿਲੀਵਰੀ ਪ੍ਰਾਪਤ ਨਹੀਂ ਹੋਈ।

ਉਨ੍ਹਾਂ ਦਸਿਆ ਕਿ ਸੂਬੇ ਦੇ ਪੰਜ ਡੇਜੀਗੀਨੇਟਡ ਜਿਲ੍ਹਿਆਂ, ਜਿਨ੍ਹਾਂ ਵਿਚ ਪਟਿਆਲਾ, ਬਠਿੰਡਾ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਸ਼ਾਮਿਲ ਹਨ, ਦੀ ਜ਼ਿਲ੍ਹਾਵਾਰ ਵੰਡ 1-04-2020 ਨੇਫਡ ਨੂੰ ਭੇਜ ਦਿੱਤੀ ਗਈ ਸੀ। ਸ੍ਰੀ ਆਸ਼ੂ ਨੇ ਇਹ ਵੀ ਦੱਸਿਆ ਕਿ ਸੂਬੇ ਨੂੰ ਦਾਲ ਦੀ ਪਹਿਲੀ ਖੇਪ 17 ਮੀਟ੍ਰਿਕ ਟਨ ਲੁਧਿਆਣਾ ਅਤੇ 25 ਮੀਟ੍ਰਿਕ ਟਨ ਜਲੰਧਰ ਵਿਖੇ 13 ਅਪ੍ਰੈਲ 2020 ਨੂੰ ਮਿਲੀ ਸੀ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement