ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਹਸਪਤਾਲ 'ਚ ਦਾਖ਼ਲ
Published : May 10, 2020, 12:13 pm IST
Updated : May 10, 2020, 12:13 pm IST
SHARE ARTICLE
File Photo
File Photo

ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਜਨਤਾ ਕਾਂਗਰਸ ਛੱਤੀਸਗੜ੍ਹ :ਜੇ: ਦੇ ਪ੍ਰਧਾਨ ਅਜੀਤ ਜੋਗੀ ਦੀ ਤਬੀਅਤ ਵਿਗੜਨ

ਰਾਏਪੁਰ, 9 ਮਈ : ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਜਨਤਾ ਕਾਂਗਰਸ ਛੱਤੀਸਗੜ੍ਹ :ਜੇ: ਦੇ ਪ੍ਰਧਾਨ ਅਜੀਤ ਜੋਗੀ ਦੀ ਤਬੀਅਤ ਵਿਗੜਨ ਦੇ ਬਾਅਦ ਉਨ੍ਹਾਂ ਨੂੰ ਸਨਿਚਰਵਾਰ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਅਜੀਤ ਜੋਗੀ ਦੇ ਬੇਟੇ ਅਤੇ ਸਾਬਕਾ ਵਿਧਾਇਕ ਅਮਿਤ ਜੋਗੀ ਨੇ ਦਸਿਆ ਕਿ ਸਨਿਚਰਵਾਰ ਦੁਪਿਹਰ ਅਜੀਤ ਜੋਗੀ ਨਾਸ਼ਤਾ ਕਰ ਰਹੇ ਸਨ, ਉਸ ਸਮੇਂ ਅਚਾਨਕ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ। ਜਿਸਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਨੇ ਦਸਿਆ ਕਿ ਅਜੀਤ ਜੋਗੀ ਦੀ ਹਾਲਤ ਗੰਭੀਰ ਹੈ।

File photoFile photo

ਹਸਪਤਲਾ ਵਿਚ ਅਜੀਤ ਜੋਗੀ ਦੀ ਪਤਨੀ ਅਤੇ ਕੋਟਾ ਖੇਤਰ ਤੋਂ ਵਿਧਾਇਕ ਰੇਣੁ ਜੋਗੀ ਅਤੇ ਹੋਰ ਲੋਕ ਵੀ ਮੌਜੂਦ ਹਨ। ਭਾਰਤੀ ਪ੍ਰਸ਼ਾਸਨਿਕ ਸੇਵਾ ਤੋਂ ਰਾਜਨੀਤੀ 'ਚ ਆਏ ਅਜੀਤ ਜੋਗੀ ਮੌਜੂਦਾ ਸਮੇਂ 'ਚ ਮਾਰਵਾਹੀ ਖੇਤਰ ਤੋਂ ਵਿਧਾਇਕ ਹਨ। ਉਹ ਸਾਲ 2000 'ਚ ਛੱਤੀਸਗੜ੍ਹ ਰਾਜ ਦੇ ਬਣਨ ਦੌਰਾਨ ਇਥੇ ਦੇ ਪਹਿਲੇ ਮੁੱਖ ਮੰਤਰੀ ਬਣੇ ਅਤੇ 2003 ਤਕ ਮੁੱਖ ਮੰਤਰੀ ਰਹੇ। ਰਾਜ 'ਚ 2003 ਵਿਚ ਹੋਏ ਵਿਧਾਨ ਸਭਾ ਦੀ ਪਹਿਲੀ ਚੋਣਾਂ 'ਚ ਕਾਂਗਰਸ ਭਾਜਪਾ ਤੋਂ ਹਾਰ ਗਈ ਸੀ। ਰਾਜ 'ਚ ਕਾਂਗਰਸ ਆਗੂਆਂ 'ਚ ਮਤਭੇਦ ਦੇ ਚੱਲਦੇ ਜੋਗੀ ਨੇ ਸਾਲ 2016 'ਚ ਨਵੀਂ ਪਾਰਟੀ ਜਨਤਾ ਕਾਂਗਰਸ ਛੱਤੀਸਗੜ੍ਹ (ਜੇ) ਦਾ ਗਠਨ ਕਰ ਲਿਆ ਸੀ ਅਤੇ ਉਹ ਇਸ ਦੇ ਪ੍ਰਧਾਨ ਹਨ। (ਪੀਟੀਆਈ)
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement