ਨਸ਼ਾ ਤਸਕਰ ਰਣਜੀਤ ਸਿੰਘ ਚੀਤਾ ਸਿਰਸਾ ਤੋਂ ਗ੍ਰਿਫ਼ਤਾਰ
Published : May 10, 2020, 7:28 am IST
Updated : May 10, 2020, 7:29 am IST
SHARE ARTICLE
File Photo
File Photo

ਜਾਬ, ਹਰਿਆਣਾ ਅਤੇ ਐਨ.ਆਈ.ਏ. ਦੀ ਸਾਂਝੀ ਟੀਮ ਨੇ ਅੱਜ ਹਰਿਆਣੇ ਦੇ ਜ਼ਿਲ੍ਹਾ ਸਿਰਸਾ

ਸਿਰਸਾ, 9 ਮਈ (ਸੁਰਿੰਦਰ ਪਾਲ ਸਿੰਘ, ਗੁਰਮੀਤ ਸਿੰਘ ਖ਼ਾਲਸਾ): ਪੰਜਾਬ, ਹਰਿਆਣਾ ਅਤੇ ਐਨ.ਆਈ.ਏ. ਦੀ ਸਾਂਝੀ ਟੀਮ ਨੇ ਅੱਜ ਹਰਿਆਣੇ ਦੇ ਜ਼ਿਲ੍ਹਾ ਸਿਰਸਾ ਦੇ ਨਾਲ ਲਗਦੇ ਪਿੰਡ ਬੇਗੂ ਤੋਂ ਨਸ਼ਾ ਤਸਕਰ ਰਣਜੀਤ ਸਿੰੰਘ ਉਰਫ਼ ਚੀਤਾ ਨੂੰ ਉਸ ਦੇ ਭਰਾ ਗਗਨਦੀਪ ਸਿੰਘ ਅਤੇ ਇਕ ਰਿਸ਼ਤੇਦਾਰ ਗੁਰਮੀਤ ਸਿੰਘ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਰਣਜੀਤ ਸਿੰਘ ਚੀਤਾ 532 ਕਿਲੋਗ੍ਰਾਮ ਹੈਰੋਇਨ ਤਸਕਰੀ ਦੇ ਮਾਮਲੇ ਵਿਚ ਲੋੜੀਂਦਾ ਸੀ ਅਤੇ ਇਸ ਮਾਮਲੇ ਦੀ ਜਾਂਚ ਚਲ ਰਹੀ ਹੈ।

ਸਿਰਸਾ ਦੇ ਡੀ.ਆਈ.ਜੀ. ਅਰੁਣ ਨਹਿਰਾ ਨੇ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਸਿਆ ਕਿ  ਪੁਲਿਸ ਦੀ ਸੰਯੁਕਤ ਟੀਮ ਨੇ ਹਰਿਆਣਾ ਦੇ ਪਿੰਡ ਬੇਗੂ ਵਿਚ ਇਸ ਘਰ ਨੂੰ ਘੇਰਾ ਪਾ ਕੇ ਕਾਰਵਾਈ ਨੂੰ ਅੰਜਾਮ ਦਿਤਾ। ਜ਼ਿਕਰਯੋਗ ਹੈ ਕਿ ਪੰਜਾਬ ਦੇ ਤਰਨਤਾਰਨ ਜਿਲ੍ਹੇ ਨਾਲ ਸਬੰਧਤ ਅਤੇ ਮਜ਼ਦੂਰ ਪਰਿਵਾਰਾਂ ਦੇ ਪਿਛੋਕੜ ਵਾਲੇ ਇਹ ਦੋਵੇਂ ਸਕੇ ਭਰਾ ਪਹਿਲਾਂ ਤਾਂ ਗ਼ਰੀਬ ਹੀ ਸਨ ਪਰ ਇਸ ਧੰਦੇ ਵਿਚ ਸ਼ਾਮਲ ਹੋਣ ਕਾਰਨ ਇਹ ਜ਼ਮੀਨਾਂ ਸਮੇਤ ਵੱਡੀਆਂ ਬੇਨਾਮੀਆਂ ਜਾਇਦਾਦਾਂ ਦੇ ਮਾਲਕ ਬਣੇ ਹੋਏ ਹਨ। ਇਹ ਨਸ਼ਾ ਤਸਕਰੀ ਦੇ ਹੋਰ ਮਾਮਲਿਆਂ ਵਿਚ ਵੀ ਦੋ-ਤਿੰਨ ਰਾਜਾਂ ਦੀ ਪੁਲਿਸ ਨੂੰ ਲੋੜੀਂਦੇ ਹਨ।

File photoFile photo

ਪੁਲਿਸ ਦਾ ਕਹਿਣਾ ਹੈ ਕਿ ਇਹ ਦੋਵੇਂ ਭਰਾ ਪਿਛਲੇ ਕਈ ਮਹੀਨਿਆਂ ਤੋਂ ਆਪਣੇ ਨਜ਼ਦੀਕੀ ਰਿਸ਼ਤੇਦਾਰ (ਸਾਂਢੂ) ਕੋਲ ਠਹਿਰੇ ਹੋਏ ਸਨ।
ਫਿਲਹਾਲ ਅੰਮ੍ਰਿਤਸਰ ਪੁਲਿਸ ਚੀਤੇ ਅਤੇ ਭਰਾ ਗਗਨ ਨੂੰ ਗ੍ਰਿਫ਼ਤਾਰ ਕਰ ਕੇ ਅਪਣੇ ਨਾਲ ਪੁੱਛ ਪੜਤਾਲ ਲਈ ਲੈ ਗਈ ਹੈ। ਸਿਰਸਾ ਦੇ ਡੀ.ਆਈ.ਜੀ ਡਾ. ਅਰੁਨ ਨਹਿਰਾ ਦਾ ਕਹਿਣਾ ਹੈ ਕਿ ਚੀਤਾ ਅਤੇ ਉਸ ਦਾ ਭਾਈ ਸਿਰਸਾ ਨੇੜਲੇ ਬੇਗੂ ਰੋਡ ਤੇ ਮਕਾਨ ਵਿੱਚ ਅਪਣੇ ਸਾਂਢੂ ਦੇ ਮਕਾਨ ਵਿੱਚ ਸ਼ਰਨ ਲੈ ਕੇ ਛੇ-ਸੱਤ ਮਹੀਨੀਆਂ ਤੋਂ ਰਹਿ ਰਹੇ ਸਨ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਦੇ ਦੋ ਸਾਥੀ ਪਹਿਲਾਂ ਹੀ ਗੁਰਦਾਸਪੁਰ ਜ਼ਿਲ੍ਹੇ ਵਿਚ ਗ੍ਰਿਫਤਾਰ ਹੋ ਚੁੱਕੇ ਹਨ। ਉਹਨਾਂ ਇਹ ਵੀ ਕਿਹਾ ਕਿ ਪੁਲਸ ਇਨਵੈਸਟੀਗੇਸ਼ਨ ਵਿਚ ਇਨ੍ਹਾਂ ਪ੍ਰਮੁੱਖ ਸਮਗਲਰਾਂ ਦੇ ਹਿਜ਼ਬੁਲ ਮੁਜਾਹਦੀਨ ਨਾਲ ਸਬੰਧਾਂ ਦਾ ਪਤਾ ਲਾਇਆ ਜਾਵੇਗਾ।
 

Location: India, Punjab

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement