ਉਤਰ ਪ੍ਰਦੇਸ਼ ਵਿਚ ਫਿਰ ਵਧਾਇਆ ਕਰਫ਼ਿਊ, 17 ਮਈ ਤਕ ਰਹਿਣਗੀਆਂ ਪਾਬੰਦੀਆਂ
Published : May 10, 2021, 1:07 am IST
Updated : May 10, 2021, 1:07 am IST
SHARE ARTICLE
image
image

ਉਤਰ ਪ੍ਰਦੇਸ਼ ਵਿਚ ਫਿਰ ਵਧਾਇਆ ਕਰਫ਼ਿਊ, 17 ਮਈ ਤਕ ਰਹਿਣਗੀਆਂ ਪਾਬੰਦੀਆਂ

ਲਖਨਊ, 9 ਮਈ : ਉਤਰ ਪ੍ਰਦੇਸ਼ 'ਚ ਕੋਰੋਨਾ ਵਾਇਰਸ ਨੂੰ  ਕਾਬੂ ਕਰਨ ਲਈ 30 ਅਪ੍ਰੈਲ ਤੋਂ ਲਾਗੂ ਕਰਫ਼ਿਊ ਦੀ ਮਿਆਦ ਐਤਵਾਰ ਨੂੰ  17 ਮਈ ਤਕ ਵਧਾ ਦਿਤੀ ਗਈ | ਸੂਚਨਾ ਵਿਭਾਗ ਦੇ ਐਡੀਸ਼ਨਲ ਮੁੱਖ ਸਕੱਤਰ ਨਵਨੀਤ ਸਹਿਗਲ ਨੇ ਦਸਿਆ,''ਪ੍ਰਦੇਸ਼ 'ਚ ਲਾਗੂ ਕੋਰੋਨਾ ਕਰਫ਼ਿਊ ਹੁਣ ਆਉਣ ਵਾਲੀ 17 ਮਈ ਤਕ ਲਾਗੂ ਰਹੇਗਾ |'' ਉਨ੍ਹਾਂ ਦਸਿਆ ਕਿ ਰਾਜ ਸਰਕਾਰ ਨੇ ਇਹ ਫ਼ੈਸਲਾ ਕੋਰੋਨਾ ਦੇ ਵੱਧ ਦੇ ਮਾਮਲਿਆਂ 'ਤੇ ਪ੍ਰਭਾਵੀ ਰੋਕ ਲਗਾਉਣ ਦੇ ਮਕਸਦ ਨਾਲ ਕੀਤਾ ਹੈ | ਇਸ ਦੌਰਾਨ ਜ਼ਰੂਰੀ ਸੇਵਾਵਾਂ ਨੂੰ  ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ | ਉਤਰ ਪ੍ਰਦੇਸ਼ 'ਚ ਪਿਛਲੀ 30 ਅਪ੍ਰੈਲ ਤੋਂ ਕਰਫਿਊ ਲਾਗੂ ਹੈ | ਸ਼ੁਰੂ 'ਚ ਇਸ ਨੂੰ  3 ਮਈ ਤਕ ਲਾਗੂ ਕੀਤਾ ਗਿਆ ਸੀ ਪਰ ਬਾਅਦ 'ਚ ਇਸ ਦੀ ਮਿਆਦ 6 ਮਈ ਤਕ ਵਧਾ ਦਿਤੀ ਗਈ ਸੀ | ਬਾਅਦ 'ਚ ਇਸ ਨੂੰ  ਹੋਰ ਵਿਸਥਾਰ ਦਿੰਦੇ ਹੋਏ 10 ਮਈ ਤਕ ਕਰ ਦਿਤਾ ਗਿਆ ਸੀ, ਜਿਸ ਨੂੰ  ਹੁਣ ਵਧਾ ਕੇ 17 ਮਈ ਕੀਤਾ ਗਿਆ ਹੈ |          (ਏਜੰਸੀ)


 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement