
ਮਾਮੂਲੀ ਝਗੜੇ ਤੋਂ ਬਾਅਦ ਗੁਆਂਢੀ ਔਰਤਾਂ ਨੇ ਇੱਟ ਮਾਰ ਕੇ ਕੀਤਾ ਵਿਅਕਤੀ ਦਾ ਕਤਲ
ਜਲੰਧਰ, 9 ਮਈ (ਅਮਰਿੰਦਰ ਸਿੱਧੂ) : ਥਾਣਾ ਨੰ. 5 ਦੀ ਹੱਦ ਵਿਚ ਪੈਂਦੇ ਬਸਤੀ ਸ਼ੇਖ ਵਿਚ ਗੁਆਂਢੀਆਂ ਵਿਚ ਹੋਏ ਮਾਮੂਲੀ ਵਿਵਾਦ ਤੋਂ ਬਾਅਦ ਉਸ ਵੇਲੇ ਇਕ ਵਿਅਕਤੀ ਦੀ ਮੌਤ ਹੋ ਗਈ ਜਦ ਕੁੱਝ ਅÏਰਤਾਂ ਨੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ ਤੇ ਇਕ ਇੱਟ ਵਿਅਕਤੀ ਦੇ ਲੱਗੀ ਜੋ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ | ਜ਼ਖ਼ਮੀ ਹਾਲਤ ਵਿਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਪੁਲਿਸ ਦੇ ਕੁੱਝ ਔਰਤਾਂ ਨੂੰ ਹਿਰਾਸਤ 'ਚ ਲੈ ਲਿਆ ਹੈ | ਜਾਣਕਾਰੀ ਅਨੁਸਾਰ ਬਸਤੀ ਸ਼ੇਖ ਵਿਚ ਕੇਬਲ ਦਾ ਕੰਮ ਕਰਨ ਵਾਲੇ ਅਸ਼ਵਨੀ ਦੇ ਪਰਵਾਰਕ ਮੈਂਬਰਾਂ ਦਾ ਗੁਆਂਢ 'ਚ ਰਹਿੰਦੀਆਂ ਔਰਤਾਂ ਨਾਲ ਕਿਸੇ ਗੱਲ ਦੇ ਵਿਵਾਦ ਹੋ ਗਿਆ | ਵਿਵਾਦ ਦੇ ਬਾਅਦ ਗਾਲ੍ਹਾਂ ਤਕ ਗੱਲ ਪਹੁੰਚ ਗਈ ਅਤੇ ਨੌਬਤ ਹੱਥੋਪਾਈ ਤਕ ਆ ਗਈ | ਵਿਵਾਦ ਨੇ ਉਸ ਵੇਲੇ ਹਿੰਸਕ ਰੂਪ ਧਾਰਨ ਕਰ ਲਿਆ ਜਦ ਕੁੱਝ ਅÏਰਤਾਂ ਨੇ ਗੁਆਂਢੀਆਂ 'ਤੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ | ਇਕ ਇੱਟ ਅਸ਼ਵਨੀ ਵਾਸੀ ਬਸਤੀ ਸ਼ੇਖ ਦੇ ਸਿਰ 'ਤੇ ਜਾ ਲੱਗੀ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ | ਪਰਵਾਰ ਵਾਲੇ ਉਸ ਨੂੰ ਹਸਪਤਾਲ ਲੈ ਕੇ ਗਏ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਪਰਵਾਰਕ ਮੈਂਬਰਾਂ ਨੇ ਦਸਿਆ ਕਿ 15 ਸਾਲਾਂ ਤੋਂ ਜ਼ਮੀਨੀ ਵਿਵਾਦ ਚਲ ਰਿਹਾ ਸੀ | ਅਸ਼ਵਨੀ ਦੀ ਪਤਨੀ ਦਾ ਗੁਆਢੀ ਤਿੰਨ ਔਰਤਾਂ ਨਾਲ ਵਿਵਾਦ ਹੋ ਗਿਆ ਸੀ | ਉਨ੍ਹਾਂ ਔਰਤਾਂ ਨੇ ਗਾਲ੍ਹਾਂ ਕੱਢਣੀਆਂ ਅਤੇ ਮਾਰ-ਕੁਟਾਈ ਸ਼ੁਰੂ ਕਰ ਦਿਤੀ | ਉਨ੍ਹਾਂ ਦਸਿਆ ਕਿ ਉਕਤ ਔਰਤਾਂ ਨੇ ਉਨ੍ਹਾਂ 'ਤੇ ਚੱਪਲਾਂ, ਕੈਂਚੀਆਂ ਅਤੇ ਬਾਅਦ ਵਿਚ ਇੱਟਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ ਜਿਸ ਨਾਲ ਇਕ ਇੱਟ ਅਸ਼ਵਨੀ ਦੇ ਸਿਰ 'ਤੇ ਜਾ ਵੱਜੀ ਅਤੇ ਉਸ ਦੀ ਮੌਤ ਹੋ ਗਈ | ਘਟਨਾ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਵੈਸਟ ਵਰਿਆਮ ਸਿੰਘ ਥਾਣਾ 5 ਦੇ ਮੁਖੀ ਇੰਸਪੈਕਟਰ ਸੁਖਵੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ | ਪੁਲਿਸ ਨੇ ਕੱੁਝ ਅÏਰਤਾਂ ਨੂੰ ਰਾਊਾਡਅਪ ਵੀ ਕੀਤਾ ਹੈ | ਐਸਐਚਓ ਅਨੁਸਾਰ ਇਹ ਪਰਵਾਰਕ ਵਿਵਾਦ ਹੈ | ਬਟਵਾਰੇ ਨੂੰ ਲੈ ਕੇ ਪਰਵਾਰ ਵਿਚ ਆਪਸੀ ਵਿਵਾਦ ਹੋਇਆ | ਘਟਨਾ ਦੀ ਜਾਂਚ ਵਿਚ ਸਥਿਤੀ ਸਪਸ਼ਟ ਹੋਣ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |