ਦੋ ਕਰੋੜ ਨਾ ਦੇਣ 'ਤੇ ਕਲਮ ਕਰ ਦਿਤਾ ਜਾਵੇਗਾ ਪੰਜਾਬੀ ਨੌਜਵਾਨ ਦਾ ਸਿਰ
Published : May 10, 2022, 6:25 am IST
Updated : May 10, 2022, 6:25 am IST
SHARE ARTICLE
image
image

ਦੋ ਕਰੋੜ ਨਾ ਦੇਣ 'ਤੇ ਕਲਮ ਕਰ ਦਿਤਾ ਜਾਵੇਗਾ ਪੰਜਾਬੀ ਨੌਜਵਾਨ ਦਾ ਸਿਰ


ਇਸਲਾਮ ਕਬੂਲ ਕਰਨ ਦੀ ਸ਼ਰਤ 'ਤੇ ਖ਼ੂਨ ਦਾ ਪੈਸਾ ਮਾਫ਼ ਕਰਨ ਦੀ ਪੇਸ਼ਕਸ਼

ਚੰਡੀਗੜ੍ਹ, 9 ਮਈ (ਸੁਰਜੀਤ ਸਿੰਘ ਸੱਤੀ): ਸਾਊਦੀ ਅਰਬ ਵਿਚ ਕਤਲ ਕੇਸ ਵਿਚ ਫਸੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਮੱਲਣ ਦੇ ਵਸਨੀਕ ਨੌਜਵਾਨ ਬਲਵਿੰਦਰ ਸਿੰਘ ਨੂੰ ਸ਼ਰੀਆ ਕਾਨੂੰਨ ਮੁਤਾਬਕ 15 ਜੁਲਾਈ ਨੰੂ ਸਜ਼ਾ ਦਿਤੀ ਜਾਣੀ ਹੈ | ਉਸ ਨੂੰ  10 ਲੱਖ ਰੇਆਨ ਦਾ ਜੁਰਮਾਨਾ ਲਗਾਇਆ ਗਿਆ ਹੈ, ਜਿਸ ਦੀ ਭਾਰਤੀ ਰੁਪਇਆਂ ਵਿਚ ਕੀਮਤ ਦੋ ਕਰੋੜ ਦੇ ਕਰੀਬ ਬਣਦੀ ਹੈ ਤੇ ਜੇਕਰ ਉਸ ਨੇ ਇਹ ਜੁਰਮਾਨਾ ਅਦਾ ਨਾ ਕੀਤਾ ਤਾਂ ਸਿਰ ਕਲਮ ਕਰ ਦਿਤਾ ਜਾਵੇਗਾ |
ਪ੍ਰਵਾਰ ਗ਼ਰੀਬ ਹੈ ਤੇ ਇਧਰੋਂ-ਉਧਰੋਂ ਮਦਦ ਮੰਗਣ 'ਤੇ ਇਕ ਕਰੋੜ ਰੁਪਏ ਦੇ ਕਰੀਬ ਇਕੱਠੇ ਹੋ ਗਏ ਤੇ ਬਾਕੀ ਪੈਸਿਆਂ ਦੀ ਮਦਦ ਪ੍ਰਤੀ ਬੇਨਤੀ ਕਰਨ ਲਈ ਬਲਵਿੰਦਰ ਦੇ ਤਾਏ ਦਾ ਬੇਟਾ ਇਕ ਐਨਜੀਓ ਚਲਾਉਣ ਵਾਲੇ ਰੁਪਿੰਦਰ ਸਿੰਘ ਮਨਾਵਾਂ ਨਾਲ ਇਥੇ ਮੀਡੀਆ ਦੇ ਰੂਬਰੂ ਹੋਇਆ ਤੇ ਕਿਹਾ ਕਿ ਪੰਜਾਬੀ ਜਿਥੇ ਲੱਖਾਂ ਭੁੱਖੇ ਤੇ ਬੇਸਹਾਰਾ ਵਿਅਕਤੀਆਂ ਨੂੰ  ਰੋਟੀ ਖੁਆ ਸਕਦੇ ਹਨ ਤੇ ਹੋਰ ਲੋੜਵੰਦ ਵਸਤਾਂ ਮੁਹਈਆ ਕਰਵਾ ਸਕਦੇ ਹਨ ਤਾਂ ਅਜਿਹੇ ਵਿਚ ਇਨ੍ਹਾਂ ਪੰਜਾਬੀਆਂ ਮੂਹਰੇ ਹੀ ਬਾਕੀ ਦੀ ਇਕ ਕਰੋੜ ਦੀ ਬਲੱਡ ਮਨੀ ਲਈ ਉਹ ਹੱਥ ਅੱਡ ਰਹੇ ਹਨ ਤਾਂ ਜੋ ਬਲਵਿੰਦਰ ਨੰੂ ਬਚਾ ਕੇ ਪੰਜਾਬ ਵਾਪਸ ਲਿਆਂਦਾ ਜਾ ਸਕੇ |
ਵਿਸ਼ਵ ਪ੍ਰਸਿੱਧ ਪੰਜਾਬੀ ਕਾਰੋਬਾਰੀ ਐਸਪੀਐਸ ਉਬਰਾਏ ਨਾਲ ਇਸ ਸਬੰਧੀ ਸੰਪਰਕ ਕਰਨ ਬਾਰੇ ਕੀਤੇ ਇਕ ਸੁਆਲ ਦੇ ਜਵਾਬ ਵਿਚ ਉਨ੍ਹਾਂ ਦਸਿਆ ਕਿ ਉਨ੍ਹਾਂ ਉਬਰਾਏ ਨਾਲ ਵੀ ਸੰਪਰਕ ਕੀਤਾ ਹੈ ਤੇ ਉਨ੍ਹਾਂ ਭਰੋਸਾ ਦਿਵਾਇਆ ਹੈ ਕਿ ਜਿੰਨੀ ਰਾਸ਼ੀ ਇਕੱਤਰ ਹੋ ਸਕੀ, ਕਰ ਲਈ ਜਾਵੇ ਤੇ ਬਾਕੀ ਰਾਸ਼ੀ ਉਹ (ਓਬਰਾਏ) ਦੇ ਦੇਣਗੇ | ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਵਿਦੇਸ਼ਾਂ ਤੋਂ ਪੰਜਾਬੀ ਨੌਜਵਾਨਾਂ ਨੂੰ  ਛੁਡਵਾਉਣ ਦਾ ਉਪਰਾਲਾ ਕਰਦੇ ਰਹੇ ਹਨ ਤੇ ਕੀ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ? ਇਸ ਬਾਰੇ ਪੁੱਛੇ ਇਕ ਹੋਰ ਸੁਆਲ ਦੇ ਜਵਾਬ ਵਿਚ ਮਨਾਵਾਂ ਨੇ ਹੈਰਾਨੀਜਨਕ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਨਾਲ ਸੰਪਰਕ ਕੀਤਾ ਕਿ ਉਹ ਮੁੱਖ ਮੰਤਰੀ ਨਾਲ ਮੁਲਾਕਾਤ ਕਰਵਾਉਣ ਤਾਂ ਜੋ ਬਲਵਿੰਦਰ ਨੂੰ  ਛੁਡਵਾਉਣ ਬਾਰੇ ਬੇਨਤੀ ਕੀਤੀ ਜਾ ਸਕੇ ਪਰ ਕਿਸੇ ਵੀ ਵਿਧਾਇਕ ਨੇ ਲਾਰੇ ਤੋਂ ਇਲਾਵਾ ਕੋਈ ਹੁੰਗਾਰਾ ਨਹੀਂ ਭਰਿਆ | ਬਲਵਿੰਦਰ ਦੇ ਤਾਏ ਦੇ ਬੇਟੇ ਪ੍ਰਗਟ ਸਿੰਘ ਮੁਤਾਬਕ ਬਲਵਿੰਦਰ 2008 ਵਿਚ ਸਾਊਦੀ ਅਰਬ ਵਿਚ ਬਤੌਰ ਮਜ਼ਦੂਰ ਇਕ ਸ਼ੇਖ ਦੀ ਕੰਪਨੀ ਵਿਚ ਕੰਮ
ਕਰਨ ਗਿਆ ਸੀ ਤੇ ਬਲਵਿੰਦਰ ਦੀ ਮਿਹਨਤ ਤੋਂ ਖ਼ੁਸ਼ ਹੋ ਕੇ ਸ਼ੇਖ ਨੇ ਉਸ ਨੂੰ  ਕੰਪਨੀ ਦਾ ਕੇਅਰ ਟੇਕਰ ਰੱਖ ਲਿਆ ਤੇ ਇਕ ਦਿਨ ਰਾਤ ਵੇਲੇ ਇਕ ਇਜਿਪਸ਼ੀਅਨ ਵਿਅਕਤੀ ਕੰਪਨੀ ਵਿਚ ਹੰਗਾਮਾ ਕਰਨ ਲੱਗਾ ਤੇ ਕਿਸੇ ਇਕ ਹੋਰ ਵਿਅਕਤੀ ਦੇ ਹੱਥ ਵਿਚ ਛੁਰਾ ਸੀ ਤੇ ਲੜਾਈ ਛੁਡਵਾਉਣ ਵੇਲੇ ਇਜਿਪਸ਼ੀਅਨ ਦੀ ਪਿੱਠ ਵਿਚ ਛੁਰਾ ਲੱਗ ਗਿਆ ਜਿਸ ਦੀ ਬਾਅਦ ਵਿਚ ਮੌਤ ਹੋ ਗਈ ਤੇ ਕਤਲ ਕੇਸ ਬਲਵਿੰਦਰ ਦੇ ਗਲੇ ਪੈ ਗਿਆ | ਪ੍ਰਗਟ ਸਿੰਘ ਨੇ ਕਿਹਾ ਕਿ ਕੋਈ ਵੀ ਵਿਅਕਤੀ ਬਲੱਡ ਮਨੀ ਲਈ 9803333009 ਨੰਬਰ 'ਤੇ ਸਹਿਯੋਗ ਕਰ ਸਕਦਾ ਹੈ, ਜੇਕਰ ਇਹ ਪੈਸਾ ਵਾਧੂ ਹੋਇਆ ਜਾਂ ਇਸਤੇਮਾਲ ਨਾ ਹੋਇਆ ਤਾਂ ਇਸ ਨੂੰ  ਲੋਕਾਂ ਦੀ ਰਾਏ ਲੈ ਕੇ ਲੋਕ ਭਲਾਈ ਦੇ ਕੰਮ ਵਿਚ ਲਗਾਇਆ ਜਾਵੇਗਾ |

 

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement