ਸ਼ੇਅਰ ਬਾਜ਼ਾਰ ’ਚ ਮਾਮੂਲੀ ਵਾਧਾ : ਸੈਂਸੈਕਸ ਵਿਚ 161 ਅੰਕਾਂ ਦਾ ਵਾਧਾ ਤੇ ਨਿਫ਼ਟੀ 16,248 ’ਤੇ ਖੁਲ੍ਹਿਆ
Published : May 10, 2022, 10:47 pm IST
Updated : May 10, 2022, 10:47 pm IST
SHARE ARTICLE
image
image

ਸ਼ੇਅਰ ਬਾਜ਼ਾਰ ’ਚ ਮਾਮੂਲੀ ਵਾਧਾ : ਸੈਂਸੈਕਸ ਵਿਚ 161 ਅੰਕਾਂ ਦਾ ਵਾਧਾ ਤੇ ਨਿਫ਼ਟੀ 16,248 ’ਤੇ ਖੁਲ੍ਹਿਆ

ਮੁੰਬਈ, 10 ਮਈ : ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਭਾਵ ਅੱਜ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਦੇ ਦੋਵੇਂ ਸੂਚਕਾਂਕ ਪਿਛਲੇ ਦਿਨ ਦੀ ਸੁਸਤੀ ਤੋਂ ਉਭਰਦੇ ਹੋਏ ਹਰੇ ਨਿਸ਼ਾਨ ’ਤੇ ਖੁੱਲ੍ਹੇ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਬਾਂਬੇ ਸਟਾਕ ਐਕਸਚੇਂਜ (ਬੀ.ਐਸ.ਈ.) ਸੈਂਸੈਕਸ ਅੱਜ 161 ਅੰਕਾਂ ਦੇ ਵਾਧੇ ਨਾਲ 54,470 ’ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 16,248 ’ਤੇ ਖੁੱਲ੍ਹਿਆ। ਅੱਜ ਬੈਂਕਿੰਗ ਸ਼ੇਅਰਾਂ ’ਚ ਚੰਗੀ ਤੇਜ਼ੀ ਦੇਖਣ ਨੂੰ ਮਿਲੀ।
ਜਿਵੇਂ ਹੀ ਬਾਜ਼ਾਰ ਖੁਲ੍ਹਿਆ, ਲਗਭਗ 1304 ਸ਼ੇਅਰ ਵਧੇ, 659 ਸ਼ੇਅਰਾਂ ਵਿਚ ਗਿਰਾਵਟ ਅਤੇ 77 ਸ਼ੇਅਰਾਂ ਵਿਚ ਕੋਈ ਬਦਲਾਅ ਨਹੀਂ ਹੋਇਆ। ਇਸ ਤੋਂ ਪਹਿਲਾਂ, ਸੈਂਸੈਕਸ ਅਤੇ ਨਿਫਟੀ ਸੋਮਵਾਰ ਨੂੰ ਪਿਛਲੇ ਕਾਰੋਬਾਰੀ ਦਿਨ ’ਤੇ ਜ਼ੋਰਦਾਰ ਗਿਰਾਵਟ ਨਾਲ ਖੁੱਲ੍ਹਣ ਤੋਂ ਬਾਅਦ ਲਾਲ ਨਿਸ਼ਾਨ ’ਤੇ ਬੰਦ ਹੋਏ । ਕਾਰੋਬਾਰ ਦੇ ਅੰਤ ’ਤੇ, ਸੈਂਸੈਕਸ 364 ਅੰਕ ਭਾਵ 0.67 ਫੀਸਦੀ ਫਿਸਲ ਕੇ 54,471 ’ਤੇ ਆ ਗਿਆ, ਜਦੋਂ ਕਿ ਨਿਫਟੀ ਸੂਚਕਾਂਕ 109 ਅੰਕ ਭਾਵ 0.67 ਫ਼ੀ ਸਦੀ ਡਿੱਗ ਕੇ 16,302 ’ਤੇ ਬੰਦ ਹੋਇਆ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚੀ ਭਾਰਤੀ ਕਰੰਸੀ ਰੁਪਏ ’ਚ ਅੱਜ ਵਾਧਾ ਦੇਖਣ ਨੂੰ ਮਿਲਿਆ ਅਤੇ ਮੰਗਲਵਾਰ ਨੂੰ ਇਹ 77.46 ਦੇ ਬੰਦ ਮੁੱਲ ਦੇ ਮੁਕਾਬਲੇ 18 ਪੈਸੇ ਦੇ ਵਾਧੇ ਨਾਲ 77.28 ਪ੍ਰਤੀ ਡਾਲਰ ’ਤੇ ਖੁੱਲ੍ਹਿਆ। (ਏਜੰਸੀ)
 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement