ਕੈਨੇਡਾ ਸਰਕਾਰ ਅਮਰੀਕਾ ਨੂੰ ਹਰ ਸਾਲ ਵੇਚ ਰਹੀ ਹੈ 25 ਅਰਬ ਡਾਲਰ ਦਾ ਬੋਤਲਬੰਦ ਪੀਣ ਯੋਗ ਪਾਣੀ
Published : May 10, 2022, 6:29 am IST
Updated : May 10, 2022, 6:29 am IST
SHARE ARTICLE
image
image

ਕੈਨੇਡਾ ਸਰਕਾਰ ਅਮਰੀਕਾ ਨੂੰ ਹਰ ਸਾਲ ਵੇਚ ਰਹੀ ਹੈ 25 ਅਰਬ ਡਾਲਰ ਦਾ ਬੋਤਲਬੰਦ ਪੀਣ ਯੋਗ ਪਾਣੀ


ਪੰਜਾਬ ਦਾ ਅਰਬਾਂ-ਖਰਬਾਂ ਡਾਲਰ ਦਾ ਪਾਣੀ ਗੁਆਂਢੀ ਸੂਬਿਆਂ ਵਲੋਂ ਮੁਫ਼ਤ ਲੁੱਟਿਆ ਜਾ ਰਿਹੈ

ਸੰਗਰੂਰ, 9 ਮਈ (ਬਲਵਿੰਦਰ ਸਿੰਘ ਭੁੱਲਰ) : ਕੈਨੇਡਾ ਸਰਕਾਰ ਕੋਲ ਤਾਜ਼ੇ, ਸਾਫ਼ ਅਤੇ ਪੀਣਯੋਗ ਪਾਣੀ ਦੇ ਸਰੋਤਾਂ ਦੀ ਦੁਨੀਆਂ ਵਿਚੋਂ ਸੱਭ ਤੋਂ ਜ਼ਿਆਦਾ ਬਹੁਤਾਤ ਹੈ ਅਤੇ ਕੈਨੇਡਾ ਸਰਕਾਰ ਅਪਣੇ ਦੇਸ਼ ਦੇ ਸਾਫ਼ ਅਤੇ ਪੀਣਯੋਗ ਪਾਣੀ ਨੂੰ  ਬੋਤਲਾਂ ਵਿਚ ਬੰਦ ਕਰ ਕੇ ਅਮਰੀਕਾ ਨੂੰ  ਲਗਾਤਾਰ ਐਕਸਪੋਰਟ ਕਰ ਰਹੀ ਹੈ ਜਿਸ ਨਾਲ ਕੈਨੇਡਾ ਨੂੰ  ਅਪਣਾ ਪਾਣੀ ਅਮਰੀਕਾ ਨੂੰ  ਐਕਸਪੋਰਟ ਕਰਨ ਬਦਲੇ ਹਰ ਸਾਲ 25 ਅਰਬ ਅਮਰੀਕਨ ਡਾਲਰ ਦਾ ਮਾਲੀਆ ਇਕੱਤਰ ਹੁੰਦਾ ਹੈ |
ਪਾਣੀ ਰਾਹੀਂ ਇਕੱਤਰ ਕੀਤੇ ਅਰਬਾਂ ਰੁਪਏ ਦੇ ਇਸ ਮਾਲੀਏ ਨਾਲ ਕੈਨੇਡਾ ਸਰਕਾਰ ਦੁਨੀਆਂ ਵਿਚ ਇਕ ਵੱਡੀ ਆਰਥਕ ਸ਼ਕਤੀ ਵਜੋਂ ਉਭਰਿਆ ਹੈ ਅਤੇ ਉਨ੍ਹਾਂ ਵਲੋਂ ਇਸ ਪੈਸੇ ਨਾਲ ਅਪਣੇ ਦੇਸ਼ ਵਾਸੀਆਂ ਅਤੇ ਪ੍ਰਵਾਸੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਬਹੁਤ ਸਾਰੀਆਂ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ | ਪਰ ਇਸ ਦੇ ਐਨ ਉਲਟ ਜਾ ਕੇ ਪੰਜਾਬ ਦੀ ਜ਼ਰਖੇਜ਼ ਭੂਮੀ ਵਿਚੋਂ ਹੋ ਕੇ ਵਗਦੇ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦਾ ਅਰਬਾਂ ਖਰਬਾਂ ਰੁਪਏ ਦਾ ਪਾਣੀ ਰੋਜ਼ਾਨਾ ਹਰਿਆਣਾ, ਦਿੱਲੀ ਅਤੇ ਰਾਜਸਥਾਨ ਨੂੰ  ਲੁਟਾਇਆ ਜਾ ਰਿਹਾ ਹੈ | ਪੰਜਾਬ ਦੇ ਮੰਡੀ ਗੋਬਿੰਦਗੜ੍ਹ ਦੇ ਨੇੜੇ ਤੋਂ ਦੋ ਪੱਕੀਆਂ ਜੌੜੀਆਂ ਭਾਖੜਾ ਨਹਿਰਾਂ ਪਟਿਆਲਾ ਅਤੇ ਰਾਜਪੁਰਾ ਕੋਲੋਂ ਦੀ ਲੰਘ ਕੇ ਕਰਮਵਾਰ ਖਨੌਰੀ ਅਤੇ ਧਨੌਰੀ ਤੋਂ ਹਰਿਆਣਾ ਅਤੇ ਦੂਸਰੀ ਨਰਵਾਣਾ ਬਰਾਂਚ ਕੁਰੁਕਸ਼ੇਤਰ ਅਤੇ ਜਿਉਤੀ ਸਰ ਵਿਚੋਂ ਲੰਘ ਕੇ ਅੱਗੇ ਨਰਵਾਣਾ ਅਤੇ ਕਰਨਾਲ ਤਕ ਸਿੰਚਾਈ ਕਰਦੀਆਂ ਹਨ ਪਰ ਇਸ ਪਾਣੀ ਤੋਂ ਪੰਜਾਬ ਸਰਕਾਰ ਨੂੰ  ਦਿੱਲੀ ਜਾਂ ਹਰਿਆਣਾ ਵਲੋਂ ਕੋਈ ਰਾਇਲਟੀ ਵੀ ਨਹੀਂ ਦਿਤੀ ਜਾ ਰਹੀ ਜਦਕਿ ਪੰਜਾਬ ਰਿਪੇਰੀਅਨ ਸਟੇਟ ਹੈ | ਇਸੇ ਤਰ੍ਹਾਂ ਪੰਜਾਬ ਦੇ ਇਲਾਕੇ ਹਰੀਕੇ ਪੱਤਣ ਵਿਚ ਸਤਲੁਜ ਬਿਆਸ ਦਰਿਆਵਾਂ ਦੇ ਸੰਗਮ ਤੋਂ ਦੋ ਜੌੜੀਆਂ ਨਹਿਰਾਂ ਜਿਨ੍ਹਾਂ ਦਾ ਨਾਂਅ ਰਾਜਸਥਾਨ ਫੀਡਰ ਕੈਨਾਲ ਸਿਸਟਮ ਹੈ, ਨਿਕਲ ਕੇ ਤੇ ਸ੍ਰੀ ਗੰਗਾਨਗਰ ਸ਼ਹਿਰ ਦੇ ਕੋਲੋਂ ਦੀ ਲੰਘ ਕੇ ਅੱਗੇ ਰਾਜਸਥਾਨ ਦੀ ਬੀਕਾਨੇਰ ਤਕ ਦੇ ਲੱਖਾਂ ਏਕੜ ਬੰਜਰ ਇਲਾਕੇ
ਦੀ ਸਿੰਚਾਈ ਕਰਦੀਆਂ ਹਨ ਪਰ ਪੰਜਾਬ ਨੂੰ  ਰਾਜਸਥਾਨ ਸਰਕਾਰ ਵੀ ਕੋਈ ਰਾਇਲਟੀ ਨਹੀਂ ਦੇ ਰਹੀ ਜਦਕਿ ਰੋਜ਼ਾਨਾ ਦੇ ਆਧਾਰ 'ਤੇ ਅਰਬਾਂ-ਖਰਬਾਂ ਰੁਪਏ ਦਾ ਵਡਮੁੱਲਾ ਦਰਿਆਈ ਪਾਣੀ ਮੁਫ਼ਤ ਲੁਟਿਆ ਜਾ ਰਿਹੈ | ਪੰਜਾਬ ਵਿਚ ਰਾਜ ਕਰਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੂਸਰੀਆਂ ਕਾਂਗਰਸ ਅਤੇ ਅਕਾਲੀ ਦਲ ਸਰਕਾਰਾਂ ਨਾਲੋਂ ਭਿੰਨ ਹੈ ਜੋ ਕੰਮ ਭਗਵੰਤ ਮਾਨ ਸਰਕਾਰ ਨੇ 50 ਦਿਨਾਂ ਵਿਚ ਕੀਤੇ ਹਨ ਉਸ ਤੋਂ ਕਾਂਗਰਸ ਅਤੇ ਅਕਾਲੀ ਦਲ ਨੂੰ  ਛੱਡ ਕੇ ਬਾਕੀ ਸੱਭ ਖ਼ੁਸ਼ ਨਜ਼ਰ ਆ ਰਹੇ ਹਨ ਪੰਜਾਬੀ ਲੋਕਾਂ ਨੂੰ  ਭਗਵੰਤ ਮਾਨ ਸਰਕਾਰ 'ਤੇ ਮਾਣ ਹੈ ਕਿ ਇਹ ਇਕ ਇਮਾਨਦਾਰ ਸਰਕਾਰ ਹੈ ਜਿਹੜੀ ਸਖ਼ਤ ਫੈਸਲੇ ਲੈਣ ਦੇ ਸਮਰੱਥ ਹੈ ਅਤੇ ਪਾਣੀਆਂ ਵਾਲੇ ਇਸ ਮਸਲੇ ਤੇ ਗੰਭੀਰਤਾ ਨਾਲ ਵਿਚਾਰ ਕਰ ਕੇ ਇਸ ਸਮੱਸਿਆਂ ਦਾ ਕੋਈ ਢੁਕਵਾਂ ਹੱਲ ਲੱਭੇਗੀ |

 

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement