
ਸਰਕਾਰ ਵੱਲੋਂ ਕੀਤੇ ਕਈ ਐਲਾਨਾਂ 'ਤੇ ਅਜੇ ਮੋਹਰ ਲੱਗਣੀ ਬਾਕੀ ਹੈ ਤੇ ਇਸ ਮੀਟਿੰਗ ਵਿਚ ਮੋਹਰ ਲੱਗ ਸਕਦੀ ਹੈ
ਚੰਡੀਗੜ੍ਹ - ਪੰਜਾਬ ਕੈਬਨਿਟ ਦੀ ਅਗਲੀ ਅਹਿਮ ਮੀਟਿੰਗ 18 ਮਈ 2022 ਨੂੰ ਬੁਲਾਈ ਗਈ ਹੈ। ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਬੁੱਧਵਾਰ ਨੂੰ ਸਵੇਰੇ 11 ਵਜੇ ਪੰਜਾਬ ਸਿਵਲ ਸਕੱਤਰੇਤ ਵਿਖੇ ਹੋਵੇਗੀ। ਬੇਸ਼ੱਕ ਅਜੇ ਏਜੰਡਾ ਜਾਰੀ ਨਹੀਂ ਕੀਤਾ ਗਿਆ ਪਰ ਕੈਬਨਿਟ ਮੀਟਿੰਗ ਵਿਚ ਅਹਿਮ ਫੈਸਲੇ ਲਏ ਜਾਣਗੇ।
ਪੰਜਾਬ 'ਚ ਵਿਗੜ ਰਹੀ ਕਾਨੂੰਨ ਅਵਸਥਾ ਨੂੰ ਲੈ ਕੇ ਵੀ ਕੋਈ ਰਣਨੀਤੀ ਘੜੀ ਜਾ ਸਕਦੀ ਹੈ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਿੱਤ ਨਵੇਂ ਐਲਾਨ ਕਰ ਰਹੀ ਹੈ। ਇਨ੍ਹਾਂ ਐਲਾਨਾਂ ਵਿਚ ਕਈਆਂ ਉੱਪਰ ਅਜੇ ਕੈਬਨਿਟ ਦੀ ਮੋਹਰ ਲੱਗਣੀ ਬਾਕੀ ਹੈ। ਇਸ ਲਈ ਪੰਜਾਬ ਸਰਕਾਰ ਕੈਬਨਿਟ ਮੀਟਿੰਗ ਵਿੱ ਕਈ ਅਹਿਮ ਫੈਸਲੇ ਲੈ ਸਕਦੀ ਹੈ।