
ਪਾਰਟੀ ਨੂੰ ਮੁੜ ਸੁਰਜੀਤ ਕਰਨ ਲਈ ਕੋਈ ਜਾਦੂ ਦੀ ਛੜੀ ਨਹੀਂ ਹੈੈ : ਸੋਨੀਆ
ਨਵੀਂ ਦਿੱਲੀ, 9 ਮਈ : ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਪਾਰਟੀ ਨੂੰ ਮੋੜਨ ਲਈ ਕੋਈ ਜਾਦੂ ਦੀ ਛੜੀ ਨਹੀਂ ਹੈ, ਸਿਰਫ਼ ‘ਨਿਰਸਵਾਰਥ ਕੰਮ’ ਹੀ ਪਾਰਟੀ ਨੂੰ ਮੁੜ ਸੁਰਜੀਤ ਕਰੇਗਾ। ਇਹ ਸਿਰਫ਼ ਨਿਰਸਵਾਰਥ ਕੰਮ, ਅਨੁਸਾਸਨ ਅਤੇ ਸਮੂਹਿਕ ਉਦੇਸ ਦੀ ਨਿਰੰਤਰ ਭਾਵਨਾ ਹੈ ਜੋ ਸਾਨੂੰ ਅਪਣੀ ਦਿ੍ਰੜਤਾ ਅਤੇ ਲਚਕੀਲੇਪਨ ਦਾ ਪ੍ਰਦਰਸਨ ਕਰਨ ਦੇ ਯੋਗ ਬਣਾਉਂਦਾ ਹੈ। ਸੋਮਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ’ਚ ਕਈ ਮੁੱਦਿਆਂ ’ਤੇ ਚਰਚਾ ਕੀਤੀ ਗਈ।
ਸੋਨੀਆ ਗਾਂਧੀ ਨੇ ਕਿਹਾ ਕਿ 13, 14 ਅਤੇ 15 ਮਈ ਨੂੰ ਉਦੈਪੁਰ ਵਿਚ 400 ਦੇ ਕਰੀਬ ਕਾਂਗਰਸੀ ਆਗੂ ‘ਚਿੰਤਨ ਕੈਂਪ’ ਵਿਚ ਹਿੱਸਾ ਲੈਣਗੇ। ਅਸੀਂ ਹਰ ਦਿ੍ਰਸ਼ਟੀਕੋਣ ਤੋਂ ਸੰਤੁਲਿਤ ਪ੍ਰਤੀਨਿਧਤਾ ਅਤੇ ਸੰਤੁਲਨ ਨੂੰ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਚਿੰਤਨ ਸ਼ਿਵਿਰ ਵਿਚ ਛੇ ਗਰੁੱਪਾਂ ਵਿਚ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਵਿਚ ਰਾਜਨੀਤਕ, ਆਰਥਕ, ਸਮਾਜਕ ਨਿਆਂ, ਕਿਸਾਨਾਂ, ਨੌਜਵਾਨਾਂ ਅਤੇ ਜਥੇਬੰਦੀਆਂ ਦੇ ਮੁੱਦੇ ਵਿਚਾਰੇ ਜਾਣਗੇ। ਇਸ ਸਬੰਧੀ ਨੁਮਾਇੰਦਿਆਂ ਨੂੰ ਪਹਿਲਾਂ ਹੀ ਸੂਚਿਤ ਕਰ ਦਿਤਾ ਗਿਆ ਹੈ।
ਸੋਨੀਆ ਗਾਂਧੀ ਨੇ ਵੀ ਮੀਡੀਆ ਨਾਲ ਗੱਲ ਕਰਦੇ ਹੋਏ ਇਸ ਮੁੱਦੇ ’ਤੇ ਸਖ਼ਤ ਸੰਦੇਸ਼ ਦਿਤਾ। ਸੋਨੀਆ ਗਾਂਧੀ ਨੇ ਕਿਹਾ ਕਿ ਪਾਰਟੀ ਨੇ ਸਾਡੇ ਸਾਰਿਆਂ ਦਾ ਭਲਾ ਕੀਤਾ ਹੈ। ਹੁਣ ਉਸ ਕਰਜ਼ੇ ਨੂੰ ਪੂਰੀ ਤਰ੍ਹਾਂ ਚੁਕਾਉਣ ਦਾ ਸਮਾਂ ਹੈ। ਉਨ੍ਹਾਂ ਕਿਹਾ, ਸਾਡੀ ਪਾਰਟੀ ਦੇ ਮੰਚਾਂ ’ਤੇ ਸਵੈ-ਆਲੋਚਨਾ ਦੀ ਯਕੀਨੀ ਤੌਰ ’ਤੇ ਜ਼ਰੂਰਤ ਹੈ। ਪਰ ਅਜਿਹਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਿਸ ਨਾਲ ਆਤਮ-ਵਿਸ਼ਵਾਸ ਅਤੇ ਮਨੋਬਲ ਨੂੰ ਠੇਸ ਪਹੁੰਚੇ ਅਤੇ ਨਿਰਾਸ਼ਾ ਦਾ ਮਾਹੌਲ ਪੈਦਾ ਹੋਵੇ।ਸੋਨੀਆ ਗਾਂਧੀ ਨੇ ਸੁਚੇਤ ਕੀਤਾ ਕਿ ਚਿੰਤਨ ਨੂੰ ਵਿਚਾਰਧਾਰਕ, ਚੋਣ ਅਤੇ ਪ੍ਰਬੰਧਕੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਕ ਪੁਨਰਗਠਨ ਸੰਗਠਨ ਦੀ ਸੁਰੂਆਤ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਮੈਂ ਤਾਲਮੇਲ ਪੈਨਲ ਸਥਾਪਤ ਕੀਤੇ ਸਨ ਜਿਨ੍ਹਾਂ ਨੂੰ ਇਕ ਵਿਆਪਕ ਏਜੰਡਾ ਨਿਰਧਾਰਤ ਕਰਨ ਲਈ ਕਿਹਾ ਗਿਆ ਸੀ। ਮੈਂ ਹੁਣ ਇਨ੍ਹਾਂ ਪੈਨਲਾਂ ਦੇ ਕਨਵੀਨਰਾਂ ਨੂੰ ਬੇਨਤੀ ਕਰਾਂਗੀ ਕਿ ਉਹ ਸਾਨੂੰ ਉਨ੍ਹਾਂ ਵਿਆਪਕ ਵਿਸ਼ਿਆਂ ਬਾਰੇ ਸੰਖੇਪ ਜਾਣਕਾਰੀ ਦੇਣ ਜੋ ਹਰੇਕ ਸਮੂਹ ਵਿਚ ਚਰਚਾ ਲਈ ਪਛਾਣੇ ਗਏ ਹਨ। (ਏਜੰਸੀ)