
Mohali Murder News : ਸੋਹਾਣਾ ਦੇ ਪ੍ਰਾਈਵੇਟ ਹਸਪਤਾਲ 'ਚ ਲੈ ਗਏ ਕੁਝ ਨੌਜਵਾਨ, ਫੇਜ਼- 10 ਦਾ ਰਹਿਣ ਵਾਲਾ ਸੀ ਕਰਨਵੀਰ ਸਿੰਘ
Mohali Murder News : ਮੁਹਾਲੀ ਅਧੀਨ ਪੈਂਦੇ ਐਰੋ ਸਿਟੀ ਦੇ ’ਚ 21 ਸਾਲਾ ਇਕ ਨੌਜਵਾਨ ਕਰਨਵੀਰ ਸਿੰਘ ਜੋ ਕਿ ਫੇਜ਼ 10 ਦਾ ਰਹਿਣ ਵਾਲਾ ਹੈ, ਕੁਝ ਨੌਜਵਾਨਾਂ ਨੇ ਉਸਦੀ ਗਲਾ ਘੋਟ ਕੇ ਹੱਤਿਆ ਕਰ ਦਿਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕਰਨਵੀਰ ਦਾ ਗਲਾ ਘੁੱਟਣ ਤੋਂ ਬਾਅਦ ਉਸ ਨੂੰ ਆਪਣੀ ਗੱਡੀ ’ਚ ਸੋਹਾਣਾ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਲੈ ਕੇ ਗਏ ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਉਸ ਤੋਂ ਬਾਅਦ ਘਬਰਾ ਕੇ ਉਹ ਨੌਜਵਾਨ ਉਥੇ ਗੱਡੀ ਛੱਡ ਮੌਕੇ ਤੋਂ ਫ਼ਰਾਰ ਹੋ ਗਏ।
ਪੁਲਿਸ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਕਿ ਇਸ ਕਤਲ ਦਾ ਕਾਰਨ ਇੱਕ ਲੜਕੀ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਧਾਰਾ 302 ਦਾ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਾਤਲਾਂ ਦੀ ਭਾਲ ਲਈ ਜਗ੍ਹਾ ਜਗ੍ਹਾ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਜਲਦੀ ਹੀ ਕਾਤਲਾਂ ਨੂੰ ਫੜ ਕੇ ਸਲਾਖਾਂ ਦੇ ਕੀਤਾ ਜਾਵੇਗਾ। ਇਸ ਮਾਮਲੇ ’ਚ ਡੀਐਸਪੀ ਸ਼ਿਟੀ 2 ਹਰਸਿਮਰਨ ਸਿੰਘ ਬੱਲ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
(For more news apart from 21-year-old youth was strangled to death in Mohali News in Punjabi, stay tuned to Rozana Spokesman)