
Faridkot News : ਮਾਂ ਤੇ ਦਾਦੀ ਨਾਲ ਜਾ ਰਿਹਾ ਸੀ ਤੋਹਫ਼ੇ ਖਰੀਦਣ, ਡਰਾਈਵਰ ਫ਼ਰਾਰ
Faridkot News : ਫਰੀਦਕੋਟ 'ਚ ਜਨਮ ਦਿਨ ਮੌਕੇ ਪਰਿਵਾਰ ਸਮੇਤ 5 ਸਾਲਾ ਬੱਚਾ ਟਰੱਕ ਹੇਠਾਂ ਆ ਗਿਆ। ਗੰਭੀਰ ਸੱਟਾਂ ਲੱਗਣ ਕਾਰਨ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਲੋਕਾਂ ਨੇ ਟਰੱਕ ਨੂੰ ਕਾਬੂ ਕਰ ਲਿਆ ਜਦਕਿ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਚਸ਼ਮਦੀਦ ਸੋਨੂੰ ਨੇ ਦੱਸਿਆ ਕਿ ਬੱਚੇ ਦਾ ਨਾਂ ਅਨਮੋਲ ਹੈ, ਉਹ ਆਪਣੀ ਮਾਂ ਅਤੇ ਦਾਦੀ ਨਾਲ ਆਪਣੇ ਜਨਮ ਦਿਨ 'ਤੇ ਤੋਹਫ਼ੇ ਖਰੀਦਣ ਜਾ ਰਿਹਾ ਸੀ। ਇਸ 'ਚੋਂ ਇਕ ਟਰੱਕ ਬੇਕਾਬੂ ਹੋ ਕੇ ਬੱਚੇ ਉੱਪਰ ਟਰੱਕ ਦਾ ਪਿਛਲਾ ਟਾਇਰ ਬੱਚਿਆਂ ਦੇ ਸਿਰ 'ਤੇ ਚੜ੍ਹ ਗਿਆ, ਜਿਸ ਕਾਰਨ ਬੱਚਾ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜੋ:Road Accident News : ਉੱਘੇ ਗਜ਼ਲਗੋ ਅਜਮੇਰ ਸਾਗਰ ਦੀ ਸੜਕ ਹਾਦਸੇ ’ਚ ਮੌਤ
ਇਸ ਮੌਕੇ ਫਰੀਦਕੋਟ ਸਬ-ਡਵੀਜ਼ਨ ਦੇ ਡੀ.ਐੱਸ.ਪੀ ਸ਼ਮਸ਼ੇਰ ਸਿੰਘ ਗਿੱਲ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਸੀ ਪਰ ਮਾਮਲਾ ਜੀ.ਆਰ.ਪੀ.ਫਰੀਦਕੋਟ ਥਾਣੇ ਦਾ ਹੋਣ ਕਾਰਨ ਹੁਣ ਮਾਮਲਾ ਫਰੀਦਕੋਟ ਜੀ.ਆਰ.ਪੀ ਮੌਕੇ ਤੋਂ ਕਾਬੂ ਕਰ ਲਿਆ ਹੈ ਪਰ ਟਰੱਕ ਡਰਾਈਵਰ ਫ਼ਰਾਰ ਹੈ, ਜਿਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
(For more news apart from truck crushed child on birthday in Faridkot News in Punjabi, stay tuned to Rozana Spokesman)