
Barnala Blackout News: ਸਵੇਰੇ 3:00 ਤੱਕ ਬੰਦ ਰਹੇਗੀ ਬਿਜਲੀ ਦੀ ਸਪਲਾਈ
Blackout declared in Barnala district News in punjabi : ਜ਼ਿਲ੍ਹਾ ਬਰਨਾਲਾ ਵਿੱਚ ਮੁਕੰਮਲ ਤੌਰ ਉੱਤੇ 10 ਮਈ ਰਾਤ ਕਰੀਬ 1:00 ਵਜੇ ਤੋਂ ਲੈ ਕੇ 10 ਮਈ ਸਵੇਰੇ 5:00 ਵਜੇ ਤੱਕ ਬਲੈਕਆਊਟ ਘੋਸ਼ਿਤ ਕੀਤਾ ਗਿਆ ਹੈ। ਬਰਨਾਲਾ ਪ੍ਰਸ਼ਾਸਨ ਨੇ ਸਮੂਹ ਇਲਾਕਾ ਵਾਸੀਆਂ ਨੂੰ ਘਰਾਂ ਦੀਆਂ ਲਾਈਟਾਂ ਬੰਦ ਰੱਖਣ ਦੀ ਹਦਾਇਤ ਦਿੱਤੀ ਹੈ।
ਬਿਜਲੀ ਦੀ ਸਪਲਾਈ ਸਵੇਰੇ 3:00 ਤੱਕ ਬੰਦ ਰਹੇਗੀ। ਜਿਸ ਤੋਂ ਬਾਅਦ ਬਿਜਲੀ ਦੀ ਸਪਲਾਈ ਸ਼ੁਰੂ ਹੋਣ ਉੱਤੇ ਵੀ ਕਿਸੇ ਵੀ ਤਰ੍ਹਾਂ ਦੀਆਂ ਘਰਾਂ ਦੀਆਂ ਲਾਈਟਾਂ, ਸੋਲਰ ਲਾਈਟਾਂ ਜਾਂ ਸੀਸੀਟੀਵੀ ਕੈਮਰਿਆਂ ਦੀਆਂ ਲਾਈਟਾਂ ਆਦਿ ਬੰਦ ਰੱਖਣ ਲਈ ਕਿਹਾ ਗਿਆ ਹੈ।
ਪ੍ਰਸ਼ਾਸਨ ਨੇ ਇਨ੍ਹਾਂ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਨਾ ਯਕੀਨੀ ਬਣਾਉਣ ਲਈ ਕਿਹਾ ਤੇ ਕਿਹਾ ਕਿ ਕਿਸੇ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਅਤੇ ਜ਼ਿੰਮੇਵਾਰ ਨਾਗਰਿਕ ਵਜੋਂ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਜਾਂ ਤੱਥ ਰਹਿਤ ਜਾਣਕਾਰੀ ਨੂੰ ਅੱਗੇ ਸਾਂਝਾ ਨਾ ਕੀਤਾ ਜਾਵੇ।
(For more news apart from 'Blackout declared in Barnala district News ' , stay tuned to Rozana Spokesman)