Delhi News : ਆਪਰੇਸ਼ਨ ਸੰਧੂਰ ’ਚ ਆਈ.ਸੀ.-814 ਯੋਜਨਾਕਾਰ ਸਮੇਤ ਚੋਟੀ ਦੇ 5 ਅਤਿਵਾਦੀ ਹੋਏ ਸਨ ਹਲਾਕ

By : BALJINDERK

Published : May 10, 2025, 8:46 pm IST
Updated : May 10, 2025, 8:46 pm IST
SHARE ARTICLE
 ਆਪਰੇਸ਼ਨ ਸੰਧੂਰ ’ਚ ਆਈ.ਸੀ.-814 ਯੋਜਨਾਕਾਰ ਸਮੇਤ ਚੋਟੀ ਦੇ 5 ਅਤਿਵਾਦੀ ਹੋਏ ਸਨ ਹਲਾਕ
ਆਪਰੇਸ਼ਨ ਸੰਧੂਰ ’ਚ ਆਈ.ਸੀ.-814 ਯੋਜਨਾਕਾਰ ਸਮੇਤ ਚੋਟੀ ਦੇ 5 ਅਤਿਵਾਦੀ ਹੋਏ ਸਨ ਹਲਾਕ

Delhi News : ਭਾਰਤੀ ਹਮਲਿਆਂ ’ਚ ਇਨ੍ਹਾਂ ਸੰਗਠਨਾਂ ਦੇ 5 ਸੱਭ ਤੋਂ ਲੋੜੀਂਦੇ ਅਤਿਵਾਦੀ ਮਾਰੇ ਗਏ

Delhi News in Punjabi : ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ’ਚ 7 ਮਈ ਨੂੰ ਆਪਰੇਸ਼ਨ ਸੰਧੂਰ ਤਹਿਤ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਟਿਕਾਣਿਆਂ ’ਤੇ  ਕੀਤੇ ਗਏ ਭਾਰਤੀ ਹਮਲਿਆਂ ’ਚ ਇਨ੍ਹਾਂ ਸੰਗਠਨਾਂ ਦੇ 5 ਸੱਭ ਤੋਂ ਲੋੜੀਂਦੇ ਅਤਿਵਾਦੀ ਮਾਰੇ ਗਏ ਹਨ, ਜਿਨ੍ਹਾਂ ’ਚ 1999 ’ਚ ਆਈ.ਸੀ.-814 ਹਵਾਈ ਜਹਾਜ਼ ਅਗਵਾ ਕਾਂਡ ਦਾ ਮੁੱਖ ਸਾਜ਼ਸ਼ਕਰਤਾ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਦਸਿਆ  ਕਿ ਇਨ੍ਹਾਂ ਅਤਿਵਾਦੀਆਂ ਦੇ ਜਨਾਜ਼ੇ ’ਚ ਪਾਕਿਸਤਾਨੀ ਫੌਜ ਦੇ ਸੀਨੀਅਰ ਅਧਿਕਾਰੀ ਅਤੇ ਪੁਲਿਸ  ਮੁਲਾਜ਼ਮ ਤਕ ਸ਼ਾਮਲ ਹੋਏ ਅਤੇ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਵਲੋਂ  ਸ਼ਰਧਾਂਜਲੀ ਭੇਟ ਕੀਤੀ ਗਈ। 

ਕੇਂਦਰੀ ਗ੍ਰਹਿ ਮੰਤਰਾਲੇ ਵਲੋਂ  ਤਿਆਰ ਕੀਤੀ ਗਈ ਅਤਿਵਾਦੀਆਂ ਦੀ ਸੂਚੀ ’ਚ 21ਵੇਂ ਨੰਬਰ ’ਤੇ  ਸੂਚੀਬੱਧ ਮੁਹੰਮਦ ਯੂਸਫ ਅਜ਼ਹਰ ਜੈਸ਼-ਏ-ਮੁਹੰਮਦ ਦੇ ਖਤਰਨਾਕ ਮੁਖੀ ਮੌਲਾਨਾ ਮਸੂਦ ਅਜ਼ਹਰ ਦਾ ਜੀਜਾ ਹੈ। ਉਹ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਆਈ.ਸੀ.-814 ਦੇ ਅਗਵਾ ਦਾ ਮੁੱਖ ਸਾਜ਼ਸ਼ਕਰਤਾ ਸੀ। ਇਸ ਅਗਵਾ ਕਾਂਡ ਵਿਚ ਮਸੂਦ ਅਜ਼ਹਰ ਨੂੰ ਅਤਿਵਾਦੀਆਂ ਵਲੋਂ ਦਖਣੀ ਅਫਗਾਨਿਸਤਾਨ ਦੇ ਕੰਧਾਰ ਲਿਜਾਈ ਗਈ ਇੰਡੀਅਨ ਏਅਰਲਾਈਨਜ਼ ਦੀ ਉਡਾਣ ਦੇ ਮੁਸਾਫ਼ਰਾਂ  ਅਤੇ ਚਾਲਕ ਦਲ ਦੇ ਮੈਂਬਰਾਂ ਦੇ ਬਦਲੇ ਦੋ ਹੋਰ ਖਤਰਨਾਕ ਅਤਿਵਾਦੀਆਂ ਨਾਲ ਰਿਹਾਅ ਕੀਤਾ ਗਿਆ ਸੀ। ਯੂਸਫ ਅਜ਼ਹਰ ਜੈਸ਼-ਏ-ਮੁਹੰਮਦ ਦੇ ਬਹਾਵਲਪੁਰ ਹੈੱਡਕੁਆਰਟਰ ’ਚ ਮੌਜੂਦ ਸੀ, ਜਿੱਥੇ ਉਸ ਨੇ ਅਪਣੇ  ਪਰਵਾਰਕ ਜੀਆਂ ਨਾਲ ਕੈਡਰਾਂ ਨੂੰ ਹਥਿਆਰਾਂ ਦੀ ਸਿਖਲਾਈ ਦਿਤੀ  ਸੀ। 

ਅਧਿਕਾਰੀਆਂ ਨੇ ਦਸਿਆ  ਕਿ ਮਸੂਦ ਅਜ਼ਹਰ ਦਾ ਇਕ ਹੋਰ ਜੀਜਾ ਹਾਫਿਜ਼ ਮੁਹੰਮਦ ਜਮੀਲ, ਜੋ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਲਈ ਵੱਡੇ ਸਿਖਲਾਈ ਕੇਂਦਰ ਬਹਾਵਲਪੁਰ ਵਿਚ ਮਰਕਜ਼ ਸੁਭਾਨ ਅੱਲ੍ਹਾ ਦਾ ਇੰਚਾਰਜ ਸੀ, ਵੀ ਹਮਲੇ ਵਿਚ ਮਾਰਿਆ ਗਿਆ। ਜਮੀਲ ਨੌਜੁਆਨਾਂ ਨੂੰ ਕੱਟੜਪੰਥੀ ਸਿਖਲਾਈ ਦੇਣ ਅਤੇ ਜੈਸ਼ ਲਈ ਫੰਡ ਇਕੱਠਾ ਕਰਨ ’ਚ ਸਰਗਰਮੀ ਨਾਲ ਸ਼ਾਮਲ ਸੀ। 

ਲਸ਼ਕਰ-ਏ-ਤੋਇਬਾ ਦਾ ਅਤਿਵਾਦੀ ਮੁਦੱਸਰ ਖਾਦੀਆਂ ਖਾਸ, ਜੋ ਉਰਫ ਮੁਦੱਸਰ ਅਤੇ ਅਬੂ ਜੁੰਡਲ ਨਾਲ ਜਾਂਦਾ ਸੀ ਅਤੇ ਮਰਕਜ਼ ਤਾਇਬਾ, ਮੁਰੀਦਕੇ ਦਾ ਇੰਚਾਰਜ ਸੀ, ਭਾਰਤੀ ਬਲਾਂ ਵਲੋਂ ਪਾਬੰਦੀਸ਼ੁਦਾ ਸੰਗਠਨ ਦੇ ਕੇਂਦਰ ’ਤੇ  ਕੀਤੇ ਗਏ ਹਮਲੇ ’ਚ ਮਾਰਿਆ ਗਿਆ ਸੀ। ਉਸ ਦੇ ਜਨਾਜ਼ੇ ’ਚ ਪਾਕਿਸਤਾਨੀ ਫੌਜ ਤੋਂ ‘ਗਾਰਡ ਆਫ ਆਨਰ’ ਪ੍ਰਾਪਤ ਕਰਨ ਦੀਆਂ ਵੀਡੀਉ  ਸੋਸ਼ਲ ਮੀਡੀਆ ’ਤੇ  ਫੈਲਣ ਨਾਲ ਪਾਕਿਸਤਾਨ ਸਰਕਾਰ ਅਤੇ ਅਤਿਵਾਦ ਵਿਚਾਲੇ ਸਰਗਰਮ ਮਿਲੀਭੁਗਤ ਦਾ ਪਰਦਾਫਾਸ਼ ਹੋਇਆ। ਪਾਕਿਸਤਾਨ ਦੇ ਫੌਜ ਮੁਖੀ ਅਤੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼, ਜੋ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਭਤੀਜੀ ਹੈ, ਵਲੋਂ  ਵੀ ਸ਼ਰਧਾਂਜਲੀ ਭੇਟ ਕੀਤੀ ਗਈ। 

ਇਕ ਸਰਕਾਰੀ ਸਕੂਲ ਵਿਚ ਜਨਾਜ਼ੇ ਦੀ ਨਮਾਜ਼ ਦੀ ਅਗਵਾਈ ਜਮਾਤ ਅਲ-ਦਾਵਾ ਦੇ ਹਾਫਿਜ਼ ਅਬਦੁਲ ਰਊਫ ਨੇ ਕੀਤੀ, ਜਿਸ ਵਿਚ ਪਾਕਿਸਤਾਨੀ ਫੌਜ ਦੇ ਸੇਵਾਮੁਕਤ ਲੈਫਟੀਨੈਂਟ ਜਨਰਲ ਅਤੇ ਪੰਜਾਬ ਪੁਲਿਸ ਦੇ ਇੰਸਪੈਕਟਰ ਜਨਰਲ ਨੇ ਹਿੱਸਾ ਲਿਆ, ਜੋ ਇਸ ਗੱਲ ਦਾ ਠੋਸ ਸਬੂਤ ਹੈ ਕਿ ਸਰਕਾਰ ਅਤਿਵਾਦੀਆਂ ਨਾਲ ਮਿਲੀ ਹੋਈ ਹੈ। 

ਲਸ਼ਕਰ ਦਾ ਅਤਿਵਾਦੀ ਖਾਲਿਦ ਉਰਫ ਅਬੂ ਅਕਾਸ਼ਾ ਅਫਗਾਨਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਤੋਂ ਇਲਾਵਾ ਜੰਮੂ-ਕਸ਼ਮੀਰ ’ਚ ਕਈ ਅਤਿਵਾਦੀ ਹਮਲਿਆਂ ’ਚ ਸ਼ਾਮਲ ਸੀ। ਫੈਸਲਾਬਾਦ ’ਚ ਉਸ ਦੇ ਅੰਤਿਮ ਸੰਸਕਾਰ ’ਚ ਪਾਕਿਸਤਾਨੀ ਫੌਜ ਦੇ ਸੀਨੀਅਰ ਅਧਿਕਾਰੀ ਅਤੇ ਫੈਸਲਾਬਾਦ ਦੇ ਡਿਪਟੀ ਕਮਿਸ਼ਨਰ ਸ਼ਾਮਲ ਹੋਏ। ਇਸ ਹਮਲੇ ’ਚ ਪੀ.ਓ.ਜੇ.ਕੇ. ’ਚ ਜੈਸ਼-ਏ-ਮੁਹੰਮਦ ਦੇ ਆਪਰੇਸ਼ਨਲ ਕਮਾਂਡਰ ਮੁਫਤੀ ਅਸਗਰ ਖਾਨ ਕਸ਼ਮੀਰੀ ਦਾ ਬੇਟਾ ਮੁਹੰਮਦ ਹਸਨ ਖਾਨ ਵੀ ਮਾਰਿਆ ਗਿਆ ਸੀ। ਅਧਿਕਾਰੀਆਂ ਨੇ ਦਸਿਆ  ਕਿ ਖਾਨ ਨੇ ਜੰਮੂ-ਕਸ਼ਮੀਰ ’ਚ ਅਤਿਵਾਦੀ ਹਮਲਿਆਂ ਦੇ ਤਾਲਮੇਲ ’ਚ ਅਹਿਮ ਭੂਮਿਕਾ ਨਿਭਾਈ ਸੀ। 

 (For more news apart from  Top 5 terrorists including IC-814 planner were killed in Operation Sandhur News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement