
ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਭਲਵਾਨ ਦੇ ਕਤਲ ਕੇਸ 'ਚ ਗੈਂਗਸਟਰ ਜੱਗੂ ਭਗਵਾਨਪੁਰੀਆਂ ਨੂੰ ਫ਼ਰੀਦਕੋਟ ਜੇਲ 'ਚੋਂ ਲਿਆ ਕੇ ਅਦਾਲਤ 'ਚ ਪੇਸ਼ ਕੀਤਾ। ...
ਅੰਮ੍ਰਿਤਸਰ, : ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਭਲਵਾਨ ਦੇ ਕਤਲ ਕੇਸ 'ਚ ਗੈਂਗਸਟਰ ਜੱਗੂ ਭਗਵਾਨਪੁਰੀਆਂ ਨੂੰ ਫ਼ਰੀਦਕੋਟ ਜੇਲ 'ਚੋਂ ਲਿਆ ਕੇ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਪ੍ਰੋਡਕਸ਼ਨ ਵਰੰਟ 'ਤੇ ਲਿਆਂਦੇ ਗਏ ਜੱਗੂ ਭਗਵਾਨਪੁਰੀਆਂ ਦਾ ਪੁਲਿਸ ਨੂੰ ਪੰਜ ਦਿਨਾਂ ਦਾ
ਰਿਮਾਂਡ ਮਿਲਿਆ ਹੈ। ਇਹ ਦਸਣਯੋਗ ਹੈ ਕਿ ਗੁਰਦੀਪ ਸਿੰਘ ਭਲਵਾਨ ਕਤਲ ਕੇਸ 'ਚ ਜੱਗੂ ਭਗਵਾਨਪੁਰੀਆਂ ਦਾ ਨਾਮ ਵੀ ਐਫ਼ ਆਈ 'ਚ ਦਰਜ ਹੈ। ਪੁਲਿਸ ਨੇ ਬੜੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਗੈਂਗਸਟਰ ਜੱਗੂ ਭਗਵਾਨਪੁਰੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ।