
ਬਿਆਸ ਦਰਿਆ ਵਿਚ ਮਿੱਲ ਦਾ ਜ਼ਹਿਰੀਲਾ ਪਾਣੀ ਮਿਲਣ ਤੋਂ ਬਾਅਦ ਵੱਡੀ ਪੱਧਰ 'ਤੇ ਹੋਈ ਜੀਵ ਜੰਤੂਆਂ ਦੀ ਹੱਤਿਆ ਤੋਂ ਬਾਅਦ ਇੰਝ ਜਾਪਦੈ
ਦੋਰਾਹਾ, ਬਿਆਸ ਦਰਿਆ ਵਿਚ ਮਿੱਲ ਦਾ ਜ਼ਹਿਰੀਲਾ ਪਾਣੀ ਮਿਲਣ ਤੋਂ ਬਾਅਦ ਵੱਡੀ ਪੱਧਰ 'ਤੇ ਹੋਈ ਜੀਵ ਜੰਤੂਆਂ ਦੀ ਹੱਤਿਆ ਤੋਂ ਬਾਅਦ ਇੰਝ ਜਾਪਦੈ ਕਿ ਸਰਕਾਰ ਦੀ ਨੀਂਦ ਹਾਲੇ ਵੀ ਪੂਰੀ ਤਰ੍ਹਾਂ ਨਹੀਂ ਖੁੱਲ੍ਹੀ। ਇੰਝ ਜਾਪਦੈ ਕਿ ਸਰਕਾਰ ਜਿਵੇਂ ਕਿਸੇ ਹੋਰ ਵੱਡੇ ਜੀਵਾ ਘਾਤ ਹੋਣ ਦੀ ਉਡੀਕ ਕਰ ਰਹੀ ਹੈ। ਤਾਜ਼ਾ ਮਾਮਲਾ ਦੋਰਾਹਾ ਨਹਿਰ ਦਾ ਸਾਹਮਣੇ ਆਇਆ ਹੈ, ਜਿੱਥੇ ਕੁੱਝ ਲੋਕਾਂ ਵਲੋਂ ਨਹਿਰ ਵਿਚ ਸੁਆਹ ਵਰਗੀ ਕੋਈ ਚੀਜ਼ ਸੁੱਟੀ ਜਾ ਰਹੀ ਹੈ।
Putting Ashes in Doraha Canalਤਸਵੀਰਾਂ ਵਿਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਥੈਲਿਆਂ ਵਿਚ ਭਰ ਕੇ ਲਿਆਂਦੀ ਸੁਆਹ ਵਾਲੀ ਕੋਈ ਚੀਜ਼ ਨਹਿਰ ਵਿਚ ਸੁੱਟੀ ਜਾ ਰਹੀ ਹੈ। ਨਹਿਰ ਦਾ ਪਾਣੀ ਇਕ ਪਾਸੇ ਤੋਂ ਪੂਰੀ ਤਰ੍ਹਾਂ ਕਾਲਾ ਹੋ ਗਿਆ ਹੈ। ਕਿਸੇ ਰਾਹਗੀਰ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਫੇਸਬੁਕ 'ਤੇ ਸ਼ੇਅਰ ਕੀਤੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਵਿਅਕਤੀ ਦੱਸਣ ਲਈ ਵੀ ਤਿਆਰ ਨਹੀਂ ਹਨ ਕਿ ਇਹ ਨਹਿਰ ਵਿਚ ਕੀ ਸੁੱਟ ਰਹੇ ਹਨ?
Putting Ashes in Doraha Canalਪਾਣੀਆਂ ਦੇ ਪ੍ਰਦੂਸ਼ਣ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿਚ ਪਹਿਲਾਂ ਹੀ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਇਸ ਘਟਨਾ ਨੂੰ ਲੈ ਕੇ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਪ੍ਰਦੂਸ਼ਣ ਕੰਟਰੋਲ ਕਰਨ ਵਾਲੀ ਮਸ਼ੀਨ ਵਿਚੋਂ ਨਿਕਲਣ ਵਾਲੀ ਰਾਖ਼ ਹੈ ਜੋ ਨਿਰਾ ਜ਼ਹਿਰ ਹੈ।ਦਸ ਦਈਏ ਕਿ ਹਾਲੇ ਕੁੱਝ ਦਿਨ ਪਹਿਲਾਂ ਹੀ ਬਿਆਸ ਦਰਿਆ ਦੇ ਪਾਣੀ ਵਿਚ ਇਕ ਮਿੱਲ ਦਾ ਜ਼ਹਿਰੀਲਾ ਪਾਣੀ ਮਿਲਣ ਨਾਲ ਮੱਛੀਆਂ ਸਮੇਤ ਹੋਰ ਪਾਣੀ ਦੇ ਲੱਖਾਂ ਜੀਵ ਜੰਤੂ ਮਾਰੇ ਗਏ ਸਨ।
Putting Ashes in Doraha Canalਸਰਕਾਰੀ ਨੁਮਾਇੰਦਿਆਂ ਨੇ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਸਖ਼ਤੀ ਦਿਖਾਈ ਸੀ ਪਰ ਅਫ਼ਸੋਸ ਕਿ ਸਰਕਾਰ ਦੀ ਸਖ਼ਤੀ ਮਹਿਜ਼ ਬਿਆਸ ਦਰਿਆ ਦੇ ਮਾਮਲੇ ਤਕ ਹੀ ਸੀਮਤ ਲਗਦੀ ਹੈ, ਜਦਕਿ ਸਰਕਾਰ ਨੂੰ ਨਹਿਰੀ ਪਾਣੀਆਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਵੀ ਸਖ਼ਤੀ ਭਰੇ ਕਦਮ ਉਠਾਉਣੇ ਚਾਹੀਦੇ ਹਨ, ਜੇਕਰ ਇਸੇ ਤਰ੍ਹਾਂ ਨਹਿਰੀ ਪਾਣੀਆਂ ਨੂੰ ਪ੍ਰਦੂਸ਼ਤ ਕੀਤਾ ਜਾਂਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਬਿਆਸ ਦਰਿਆ ਵਰਗੀ ਫਿਰ ਕੋਈ ਵੱਡੀ ਘਟਨਾ ਸਾਡੇ ਸਾਹਮਣੇ ਆ ਖੜ੍ਹੀ ਹੋਵੇਗੀ।