
ਸਿਕਸਰ ਕਿੰਗ ਦੇ ਨਾਂ ਨਾਲ ਮਸ਼ਹੂਰ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੇ ਅੱਜ ਕੌਮਾਂਤਰੀ ਕ੍ਰਿਕਟ
ਚੰਡੀਗੜ੍ਹ: ਸਿਕਸਰ ਕਿੰਗ ਦੇ ਨਾਂ ਨਾਲ ਮਸ਼ਹੂਰ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੇ ਅੱਜ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਚੰਡੀਗੜ੍ਹ ਦੇ ਜੰਮਪਲ ਯੁਵਰਾਜ ਸਿੰਘ ਨੇ ਅਪਣਾ ਪਹਿਲਾ ਕੌਮਾਂਤਰੀ ਵਨਡੇ ਮੈਚ 30 ਅਕਤੂਬਰ 2000 ਨੂੰ ਕੀਨੀਆ ਵਿਰੁੱਧ ਖੇਡਿਆ ਸੀ।
Yuvraj Singh With Dhoni
ਯੁਵਰਾਜ ਨੇ ਆਖਰੀ ਕੌਮਾਂਤਰੀ ਮੈਚ 30 ਜੂਨ, 2017 ਨੂੰ ਵੈਸਟ ਇੰਡੀਜ਼ ਦੇ ਵਿਰੁੱਧ ਖੇਡਿਆ ਸੀ। ਆਓ ਤੁਹਾਨੂੰ ਦੱਸਦੇ ਹਾਂ ਯੁਵਰਾਜ ਸਿੰਘ ਦੇ ਅਜਿਹੇ ਦੋ ਰਿਕਾਰਡਸ ਨੂੰ ਜਿਨ੍ਹਾਂ ਨੂੰ ਤੋੜਨਾ ਸ਼ਾਇਦ ਹੀ ਸੰਭਵ ਹੋਵੇ:
ਇਕ ਓਵਰ ਵਿਚ 6 ਛੱਕੇ
Yuvraj singh
2007 ਦਾ ਟੀ20 ਵਿਸ਼ਵ ਕੱਪ ਸ਼ਾਇਦ ਹੀ ਕੋਈ ਭੁੱਲ ਸਕੇ, ਜਿਸ ਵਿਚ ਯੁਵਰਾਜ ਸਿੰਘ ਦੇ ਬੱਲੇ ਤੋਂ ਚੌਕੇ-ਛੱਕਿਆਂ ਦੀ ਬਾਰਿਸ਼ ਹੋਈ ਸੀ। ਪਾਕਿਸਤਾਨ ਨਾਲ ਪਹਿਲਾ ਮੁਕਾਬਲਾ ਬਾਲਆਊਟ ਨਾਲ ਜਿੱਤਣ ਤੋਂ ਬਾਅਦ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ ਹੋਇਆ। ਐਂਡ੍ਰਿਊ ਫਲਿੰਟਆਫ਼ ਦਾ ਯੁਵਰਾਜ ਨਾਲ ਵਿਵਾਦ ਹੋ ਗਿਆ।
Yuvraj singh
ਯੁਵਰਾਜ ਦਾ ਗੁੱਸਾ ਫੁੱਟ ਗਿਆ ਅਤੇ ਉਨ੍ਹਾਂ ਸਟੁਅਰਟ ਬ੍ਰਾਡ ਦੇ ਓਵਰ ਦੀਆਂ 6 ਗੇਂਦਾਂ ‘ਤੇ 6 ਛੱਕੇ ਜੜ ਦਿੱਤੇ। ਯੁਵਰਾਜ ਦਾ ਇਹ ਰਿਕਾਰਡ ਅਜੇ ਤੱਕ ਕੋਈ ਨਹੀਂ ਤੋੜ ਸਕਿਆ ਹੈ। ਅਤੇ ਭਵਿੱਖ ‘ਚ ਵੀ ਇਸ ਰਿਕਾਰਡ ਦੇ ਟੁੱਟਣਾ ਮੁਸ਼ਕਿਲ ਲਗਦਾ ਹੈ।
ਸਭ ਤੋਂ ਤੇਜ਼ ਟੀ-20 ਅਰਧ ਸੈਂਕੜਾ
Yuvraj singh
ਜਿਸ ਮੈਚ ‘ਚ ਯੁਵਰਾਜ ਸਿੰਘ ਨੇ 6 ਛੱਕੇ ਲਗਾਏ ਸਨ, ਉਸੇ ਮੈਚ ਵਿਚ ਉਨ੍ਹਾਂ ਟੀ 20 ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਵੀ ਲਗਾਇਆ ਸੀ। ਇੰਗਲੈਂਡ ਵਿਰੁੱਧ ਯੁਵਰਾਜ ਨੇ 12 ਗੇਂਦਾਂ ਵਿਚ ਅਰਧ ਸੈਂਕੜਾ ਪੂਰਾ ਕੀਤਾ ਸੀ। ਇਸ ਪਾਰੀ ਦੇ ਦੌਰਾਨ ਯੁਵਰਾਜ ਨੇ 3 ਚੌਕੇ ਅਤੇ 7 ਅਸਮਾਨ ਨੂੰ ਛੂੰਹਦੇ ਲਗਾ ਕੇ 58 ਦੌੜਾਂ ਦੀ ਕਦੀ ਨਾ ਭੁੱਲਣ ਵਾਲੀ ਪਾਰੀ ਖੇਡੀ। ਉਨ੍ਹਾਂ ਨੇ ਇਸ ਕੌਮਾਂਤਰੀ ਰਿਕਾਰਡ ਨੂੰ ਅਜੇ ਤੱਕ ਕੋਈ ਵੀ ਖਿਡਾਰੀ ਨਹੀਂ ਤੋੜ ਸਕਿਆ ਤੇ ਭਵਿੱਖ ਵਿਚ ਵੀ ਇਸ ਰਿਕਾਰਡ ਦਾ ਟੁੱਟਣਾ ਮੁਸ਼ਕਿਲ ਹੈ।