
ਯੁਵਰਾਜ ਸਿੰਘ ਨੇ ਸੋਮਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ।
ਨਵੀਂ ਦਿੱਲੀ: ਯੁਵਰਾਜ ਸਿੰਘ ਨੇ ਸੋਮਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਇਸ ਦੇ ਨਾਲ ਹੀ ਉਹਨਾਂ ਦੇ ਉਤਾਰ-ਚੜਾਅ ਵਾਲੇ ਕੈਰੀਅਰ ਦਾ ਵੀ ਅੰਤ ਹੋ ਗਿਆ। ਇਸ ਤੋਂ ਬਾਅਦ ਉਹਨਾਂ ਦੇ ਕ੍ਰਿਕਟ ਕੈਰੀਅਰ ਦੇ ਸਾਥੀ ਖਿਡਾਰੀ ਰਹੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਟਵਿਟਰ ‘ਤੇ ਇਕ ਫੋਟੋ ਸਾਂਝੀ ਕੀਤੀ ਹੈ। ਇਸ ਤਸਵੀਰ ਵਿਚ ਵਰਿੰਦਰ ਸਹਿਵਾਗ ਯੁਵਰਾਜ ਸਿੰਘ ਦੇ ਨਾਲ ਦਿਖਾਈ ਦੇ ਰਹੇ ਹਨ।
Yuvraj singh
ਟਵਿਟਰ ‘ਤੇ ਫੋਟੋ ਸ਼ੇਅਰ ਕਰਦੇ ਹੋਏ ਵਰਿੰਦਰ ਸਹਿਵਾਗ ਨੇ ਲਿਖਿਆ ਹੈ ਕਿ ‘ਖਿਡਾਰੀ ਆਉਣਗੇ ਅਤੇ ਜਾਣਗੇ। ਪਰ ਯੁਵਰਾਜ ਸਿੰਘ ਵਰਗੇ ਖਿਡਾਰੀ ਬਹੁਤ ਮੁਸ਼ਕਿਲ ਨਾਲ ਮਿਲਣਗੇ। ਕਈ ਮੁਸ਼ਕਿਲਾਂ ਨੂੰ ਝੇਲਿਆ, ਬਿਮਾਰੀ ਨੂੰ ਹਰਾਇਆ ਅਤੇ ਦਿਲਾਂ ਨੂੰ ਜਿੱਤਿਆ। ਅਪਣੀ ਲੜਾਈ ਅਤੇ ਇੱਛਾ ਸ਼ਕਤੀ ਨਾਲ ਕਈ ਲੋਕਾਂ ਨੂੰ ਪ੍ਰੇਰਿਤ ਕੀਤਾ। ਜੀਵਨ ਲਈ ਸ਼ੁੱਭਕਾਮਨਾਵਾਂ ਯੂਵੀ’।
Players will come and go,but players like @YUVSTRONG12 are very rare to find. Gone through many difficult times but thrashed disease,thrashed bowlers & won hearts. Inspired so many people with his fight & will-power. Wish you the best in life,Yuvi #YuvrajSingh. Best wishes always pic.twitter.com/sUNAoTyNa8
— Virender Sehwag (@virendersehwag) June 10, 2019
ਇਸ ਤੋਂ ਪਹਿਲਾਂ ਯੁਵਰਾਜ ਸਿੰਘ ਨੇ ਮੁੰਬਈ ਵਿਚ ਆਯੋਜਿਤ ਇਕ ਪ੍ਰੈਸ ਕਾਨਫ਼ਰੰਸ ਵਿਚ ਕਿਹਾ, ‘ਮੈਂ 25 ਸਾਲਾਂ ਬਾਅਦ ਹੁਣ ਕ੍ਰਿਕਟ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਲਿਆ ਹੈ। ਉਹਨਾਂ ਕਿਹਾ ਕਿ, ‘ਮੈਂ ਬਹੁਤ ਕਿਸਮਤ ਵਾਲਾ ਹਾਂ ਕਿ ਮੈਂ ਭਾਰਤ ਵੱਲੋਂ 400 ਮੈਚ ਖੇਡੇ’। ਯੁਵਰਾਜ ਨੇ ਭਾਰਤ ਵੱਲੋਂ 40 ਟੈਸਟ, 304 ਇਕ ਰੋਜਾ ਅਤੇ 58 ਟੀ20 ਅੰਤਰਰਾਸ਼ਟਰੀ ਮੈਚ ਖੇਡੇ। ਉਹਨਾਂ ਨੇ ਟੈਸਟ ਮੈਚਾਂ ਵਿਚ 1900 ਅਤੇ ਇਕ ਰੋਜਾ ਮੈਚ ਵਿਚ 8701 ਦੌੜਾਂ ਬਣਾਈਆਂ। ਉਹਨਾਂ ਨੂੰ ਇਕ ਰੋਜਾ ਮੈਚ ਵਿਚ ਸਭ ਤੋਂ ਜ਼ਿਆਦਾ ਸਫ਼ਲਤਾ ਮਿਲੀ। ਟੀ20 ਅੰਤਰਰਾਸ਼ਟਰੀ ਵਿਚ ਉਹਨਾਂ ਦੇ ਨਾਂਅ ‘ਤੇ 1177 ਦੌੜਾਂ ਦਰਜ ਹਨ।
Yuvraj Singh
ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਅਪਣੇ ਕੈਰੀਅਰ ਦੇ ਤਿੰਨ ਮਹੱਤਵਪੂਰਨ ਪਲਾਂ ਵਿਚ ਵਿਸ਼ਵ ਕੱਪ 2011 ਦੀ ਜਿੱਤ ਅਤੇ ਮੈਨ ਆਫ ਦ ਮੈਚ ਬਣਨਾ, ਟੀ20 ਵਿਸ਼ਵ ਕੱਪ 2007 ਵਿਚ ਇੰਗਲੈਂਡ ਵਿਰੁੱਧ ਇਕ ਓਵਰ ਵਿਚ ਛੇ ਛੱਕੇ ਜੜਨਾ ਅਤੇ ਪਾਕਿਸਤਾਨ ਵਿਰੁੱਧ ਲਾਹੌਰ ਵਿਚ 2004 ‘ਚ ਪਹਿਲੇ ਟੈਸਟ ਸੈਂਕੜੇ ਨੂੰ ਸ਼ਾਮਿਲ ਕੀਤਾ। ਵਿਸ਼ਵ ਕੱਪ 2011 ਤੋਂ ਬਾਅਦ ਕੈਂਸਰ ਨਾਲ ਲੜਨਾ ਉਹਨਾਂ ਲਈ ਸਭ ਤੋਂ ਵੱਡੀ ਲੜਾਈ ਸੀ।