ਤੀਹ ਲੱਖ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਕਿਸਾਨ ਯੂਨੀਅਨ ਨੇ ਲਗਾਇਆ ਧਰਨਾ
Published : Jun 10, 2020, 11:12 am IST
Updated : Jun 10, 2020, 11:12 am IST
SHARE ARTICLE
File
File

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸਰਦੂਲਗੜ੍ਹ ਵਲੋਂ ਅੱਜ ਥਾਣਾ ਸਰਦੂਲਗੜ੍ਹ ਦੀ ਪੁਲਿਸ.....

ਸਰਦੂਲਗੜ੍ਹ,9 ਜੂਨ (ਵਿਨੋਦ ਜੈਨ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸਰਦੂਲਗੜ੍ਹ ਵਲੋਂ ਅੱਜ ਥਾਣਾ ਸਰਦੂਲਗੜ੍ਹ ਦੀ ਪੁਲਿਸ ਵਲੋਂ ਕਿਸਾਨ ਆਗੂ ਉਤੇ ਮਾਮਲਾ ਦਰਜ ਕਰਨ ਦੇ ਵਿਰੋਧ ਵਿਚ ਅੱਜ ਅਨਾਜ ਮੰਡੀ ਵਿਚ ਧਰਨਾ ਦਿਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਰਾਮ ਸਿੰਘ ਭੈਣੀਬਾਘਾ ਅਤੇ ਬਲਾਕ ਸਰਦੂਲਗੜ੍ਹ ਦੇ ਪ੍ਰਧਾਨ ਜੱਗਾ ਸਿੰਘ ਜਟਾਣਾ ਨੇ ਕਿਹਾ ਕਿ ਪਿੰਡ ਘਾਬਦਾ ਜ਼ਿਲ੍ਹਾ ਸੰਗਰੂਰ ਦੇ ਕਿਸਾਨ ਜਗਮੇਲ ਸਿੰਘ ਨਾਲ ਕੁੱਝ ਲੋਕਾਂ ਵਲੋਂ ਘੋੜੀਆ ਖਰੀਦਣ ਦੇ ਮਾਮਲੇ ਵਿਚ 17 ਲੱਖ 50 ਹਜ਼ਾਰ ਦੀ ਠੱਗੀ ਮਾਰੀ ਗਈ ਸੀ।

ਉਨ੍ਹਾਂ ਨੇ ਕਿਹਾ ਕਿ ਉਕਤ ਠੱਗਾ ਵਲੋਂ ਕਿਸਾਨ ਨੂੰ 5 ਲੱਖ ਵਾਲੀ ਘੋੜੀ 30 ਲੱਖ ਰੁਪਏ ਵਿਚ ਦੇ ਦਿਤੀ ਅਤੇ 17 ਲੱਖ 50 ਹਜ਼ਾਰ ਰੁਪਏ ਵਸੂਲ ਪਾ ਲਏ ਜਦ ਉਕਤ ਕਿਸਾਨ ਉਨ੍ਹਾਂ ਨੂੰ ਮਿਲਣ ਲਈ ਆਇਆ ਤਾਂ ਉਨ੍ਹਾ ਨੇ ਗ਼ਲਤ ਦੋਸ਼ ਲਗਾ ਕੇ ਉਲਟਾ ਉਸ ਉੱਪਰ ਹੀ ਪਰਚਾ ਕਰਵਾ ਦਿਤਾ ਜਿਸ ਨੂੰ ਲੈ ਕੇ ਜਦ ਕਿਸਾਨ ਆਗੂ ਥਾਣਾ ਸਰਦੂਲਗੜ੍ਹ ਦੀ ਪੁਲਿਸ ਨੂੰ ਮਿਲੇ ਤਾਂ ਉਨ੍ਹਾਂ ਨੇ ਕੋਈ ਸੁਣਵਾਈ ਨਹੀਂ ਕੀਤੀ।

FileFile

ਜਿਸ ਨੂੰ ਲੈ ਕੇ ਕਿਸਾਨ ਯੂਨੀਅਨ ਉਗਰਾਹਾ ਵਲੋਂ ਅੱਜ 9 ਜੂਨ ਦਿਨ ਮੰਗਲਵਾਰ ਨੂੰ ਥਾਣਾ ਸਰਦੂਲਗੜ੍ਹ ਅੱਗੇ  ਧਰਨਾ ਲਗਾਉਣ ਲਈ ਅਨਾਜ ਮੰਡੀ ਵਿਚ ਇੱਕਠੇ ਹੋਏ ਤਾਂ ਡੀ.ਐਸ.ਪੀ ਸਰਦੂਲਗੜ੍ਹ ਸੰਜੀਵ ਗੋਇਲ, ਥਾਣਾ ਸਰਦੂਲਗੜ੍ਹ ਦੇ ਮੁੱਖੀ ਗੁਰਦੀਪ ਸਿੰਘ ਅਤੇ ਥਾਣਾ ਜੋੜਕੀਆਂ ਦੇ ਮੁਖੀ ਅਜੈ ਪਰੋਚਾ ਧਰਨੇ ਵਿਚ ਪਹੁੰਚੇ ਅਤੇ ਡੀ.ਐਸ.ਪੀ ਸੰਜੀਵ ਗੋਇਲ ਨੇ ਵਿਸ਼ਵਾਸ ਦਿਵਾਇਆ ਕਿ ਜੋ ਕਿਸਾਨ ਆਗੂ ਉਤੇ ਮਾਮਲਾ ਦਰਜ ਕੀਤਾ ਗਿਆ ਹੈ, ਉਸ ਦੀ ਇਨਕੁਆਰੀ ਕਰ ਕੇ ਉਸ ਨੂੰ ਕੈਂਸਲ ਕੀਤਾ ਜਾਵੇਗਾ ਅਤੇ ਜੋ ਵੀ ਵਿਆਕਤੀ ਇਸ ਵਿਚ ਦੋਸ਼ੀ ਹੋਵੇਗਾ, ਉਸ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਜਾਵੇਗਾ।

ਜਿਸ ਉਤੇ ਯੂਨੀਅਨ ਵਲੋਂ ਧਰਨਾ ਚੁੱਕ ਦਿਤਾ। ਇਸ ਧਰਨੇ ਵਿਚ ਸੰਗਰੂਰ ਦੇ ਪ੍ਰਚਾਰ ਸਕੱਤਰ  ਜਗਤਾਰ ਸਿੰਘ ਕਾਲਾਝਾੜ, ਬਲਾਕ ਭਵਾਨੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ, ਘਰਾਚੋਂ ਬਲਾਕ ਆਗੂ ਜਗਤਾਰ ਸਿੰਘ ਲੱਡੀ, ਭੂਰਾ ਸਿੰਘ ਘਾਬਦਾ ਗੁਰਤੇਜ ਸਿੰਘ ਜਟਾਣਾ, ਮਾਸਟਰ ਗੁਰਚਰਨ ਸਿੰਘ ਆਦਿ ਆਗੂ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement