ਪੰਜਾਬ ਸਰਕਾਰ ਹਾਈ ਕੋਰਟ ਪਹੁੰਚੀ
Published : Jun 10, 2020, 8:19 am IST
Updated : Jun 10, 2020, 8:19 am IST
SHARE ARTICLE
File
File

ਪੰਜਾਬ 'ਚ ਨਿਜੀ ਸਕੂਲਾਂ ਦੀਆਂ ਫ਼ੀਸਾਂ ਦਾ ਮਾਮਲਾ

ਚੰਡੀਗੜ੍ਹ, 9 ਜੂਨ (ਨੀਲ ਭਲਿੰਦਰ ਸਿੰਘ) : ਪੰਜਾਬ ਵਿਚ ਕਰੋਨਾ ਮਹਾਂਮਾਰੀ ਕਾਰਨ ਕਰਫ਼ਿਊ ਤੇ ਤਾਲਾਬੰਦੀ ਦੌਰਾਨ ਨਿਜੀ ਸਕੂਲਾਂ ਨੂੰ ਕੁਲ ਫ਼ੀਸ ਦਾ 70 ਫ਼ੀ ਸਦੀ ਉਹ ਵੀ ਦੋ ਕਿਸ਼ਤਾਂ ਵਿਚ ਛੇ ਮਹੀਨੀਆਂ ਵਿਚ ਮਾਪਿਆਂ ਤੋਂ ਵਸੂਲੇ ਜਾਣ  ਦੇ ਹਾਈ ਕੋਰਟ ਦੇ 22 ਮਈ ਦੇ ਆਦੇਸ਼ ਨੂੰ ਤਰੁਟੀਪੂਰਨ ਦਸਦੇ ਹੋਏ ਪੰਜਾਬ ਸਰਕਾਰ ਨੇ ਸੋਧ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਵਿਚ ਅਰਜ਼ੀ ਦਰਜ ਕੀਤੀ ਹੈ। ਹਾਈ ਕੋਰਟ ਨੇ ਅਰਜ਼ੀ ਉਤੇ ਨਿਜੀ ਸਕੂਲਾਂ ਦੀ ਸੰਸਥਾ ਇੰਡੀਪੈਂਡੇਟ ਸਕੂਲਜ਼ ਐਸੋਸੀਏਸ਼ਨ ਸਹਿਤ ਹੋਰ ਵਾਦੀ ਪੱਖਾਂ ਨੂੰ 12 ਜੂਨ ਲਈ ਨੋਟਿਸ ਜਾਰੀ ਕਰ ਜਵਾਬ ਮੰਗ ਲਿਆ ਹੈ।

ਪੰਜਾਬ ਸਰਕਾਰ ਵਲੋਂ ਐਡਵੋਕੇਟ ਜਨਰਲ ਅਤੁਲ ਨੰਦਾ  ਨੇ ਕਿਹਾ ਕਿ ਕੋਰੋਨਾ ਕਾਰਨ ਪੈਦਾ ਹੋਈ ਸਥਿਤੀ ਵਿਚ ਮਾਪਿਆਂ ਦੀ ਕਮਾਈ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ। ਸਕੂਲ ਬੰਦ ਪਏ ਸਨ ਅਜਿਹੇ ਵਿਚ ਸਰਕਾਰ ਨੇ ਨਿਜੀ ਸਕੂਲਾਂ ਨੂੰ ਸਿਰਫ਼ ਇਸ ਦੌਰਾਨ ਦੀ ਟਿਊਸ਼ਨ ਫ਼ੀਸ ਅਤੇ ਉਹ ਵੀ ਉਨ੍ਹਾਂ ਸਕੂਲਾਂ ਨੂੰ ਜਿਨ੍ਹਾਂ ਸਕੂਲਾਂ ਨੇ ਆਨਲਾਇਨ ਕਲਾਸ ਦੀ ਸਹੂਲਤ ਦਿਤੀ ਹੈ, ਉਨ੍ਹਾਂ ਨੂੰ ਹੀ ਵਸੂਲੇ ਜਾਣ ਦੀ ਇਜਾਜ਼ਤ ਦਿਤੀ ਸੀ। ਜਦਕਿ ਹਾਈ ਕੋਰਟ ਨੇ ਟਿਊਸ਼ਨ ਫ਼ੀਸ ਸਮੇਤ ਸਾਰੀ ਫ਼ੀਸ ਦਾ ਕੁਲ 70 ਫ਼ੀ ਸਦੀ ਜਮਾਂ ਕਰਵਾਉਣ ਦੇ ਆਦੇਸ਼ ਦੇ ਦਿਤੇ।  ਇਸ ਆਦੇਸ਼ ਤੋਂ ਪਹਿਲਾਂ ਹਾਈ ਕੋਰਟ ਨੂੰ ਮਾਪਿਆ ਦਾ ਪੱਖ ਸੁਣਨਾ ਚਾਹੀਦਾ ਸੀ। ਹਾਈ ਕੋਰਟ ਨੇ ਸਿਰਫ਼ ਸਕੂਲਾਂ ਦਾ ਪੱਖ ਸੁਣ ਇਹ ਆਦੇਸ਼ ਦੇ ਦਿਤੇ ਜਦੋਂ ਕਿ ਇਸ ਸਕੂਲਾਂ ਨੂੰ ਪਹਿਲਾਂ ਅਪਣੀ ਵਿੱਤੀ ਹਾਲਤ ਦੇ ਬਾਰੇ ਵਿਚ ਜਾਣਕਾਰੀ ਦੇਣੀ ਚਾਹੀਦੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement