ਸ੍ਰੀ ਹਰਿਮੰਦਰ ਸਾਹਿਬ ਸੇਵਾ ਕਰਨ ਗਏ ਜ਼ਿਲ੍ਹਾ ਮੋਗਾ ਦੇ ਨੌਜਵਾਨ ਦੀ ਹੋਈ ਮੌਤ

By : GAGANDEEP

Published : Jun 10, 2021, 12:13 pm IST
Updated : Jun 10, 2021, 12:13 pm IST
SHARE ARTICLE
Death of a young man who went to serve
Death of a young man who went to serve

ਮੌਤ ਦੇ ਕਾਰਨਾਂ ਦਾ ਨਹੀਂ ਚੱਲ ਸਕਿਆ ਪਤਾ, ਤਫਤੀਸ਼ ਵਿਚ ਜੁਟੀ ਪੁਲਿਸ

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) ਸ੍ਰੀ ਹਰਿਮੰਦਰ ਸਾਹਿਬ ( Sri Harmandir Sahib )  ਵਿਖੇ ਸੇਵਾ ਕਰਨ ਗਏ  ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਦੀ ਅੰਮ੍ਰਿਤਸਰ ( Amritsar)  ਦੇ ਇਕ ਹੋਟਲ ਰਾਇਲ ਬੀ ਐਡ ਬੀ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

Death of a young man who went to serveDeath of a young man who went to serve

ਜਸਪ੍ਰੀਤ ਸਿੰਘ ਜੋ ਕਿ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ ਅਤੇ ਹਰ ਵਾਰ ਦੀ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ( Sri Harmandir Sahib ) ਵਿਖੇ ਸੇਵਾ ਕਰਨ ਤੋਂ ਬਾਅਦ ਸ਼ਾਮ ਤੋਂ ਹੀ ਹੋਟਲ( Hotel)  ਦੇ ਕਮਰੇ ਵਿਚ ਰਹਿ ਰਿਹਾ ਸੀ ਜਿਸਦੀ ਦੇਰ ਰਾਤ ਹੋਟਲ ਦੇ ਕਮਰੇ ਵਿਚੋਂ ਲਾਸ਼ ਬਰਾਮਦ ਕੀਤੀ ਗਈ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ।

Death of a young man who went to serveDeath of a young man who went to serve

 

 ਇਹ ਵੀ ਪੜ੍ਹੋ: ਕੋਰੋਨਾ ਸੰਕਰਮਿਤ ਬੱਚਿਆਂ ਲਈ ਸਰਕਾਰ ਨੇ ਜਾਰੀ ਕੀਤੀ ਗਾਈਡਲਾਈਨ

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬੀ ਡਵੀਜਨ ਦੇ ਐਸ ਐਚ ਉ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਮਿਲੀ ਇਤਲਾਹ ਮੁਤਾਬਕ ਜਸਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ ਅਤੇ ਹਮੇਸ਼ਾ ਦੀ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ( Sri Harmandir Sahib )  ਵਿਖੇ ਸੇਵਾ ਕਰਨ ਲਈ ਆਇਆ ਸੀ। ਸੇਵਾ ਕਰਨ ਤੋਂ ਬਾਅਦ ਹੋਟਲ  ਵਿਚ ਰਹਿ ਰਿਹਾ ਸੀ।

PolicePolice

ਜਿਸਦੀ ਦੇਰ ਸ਼ਾਮ ਹੋਟਲ( Hotel)  ਦੇ ਕਮਰੇ ਵਿੱਚੋਂ ਲਾਸ਼ ਮਿਲੀ ਹੈ ਫਿਲਹਾਲ ਅਜੇ ਮੌਤ ਦੇ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ ਹੈ। ਪੁਲਿਸ ਵੱਲੋਂ ਲਾਸ਼ ਕਬਜੇ ਵਿੱਚ ਲੈ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਹੋਟਲ ਮਾਲਿਕ ਦਾ ਕਹਿਣਾ ਹੈ ਕਿ ਜਸਪ੍ਰੀਤ ਬੀਤੇ ਕਈ ਸਾਲਾਂ ਤੋਂ ਸ੍ਰੀ ਹਰਿਮੰਦਰ ਸਾਹਿਬ ( Sri Harmandir Sahib )  ਵਿਖੇ ਸੇਵਾ ਕਰਨ ਲਈ ਆਉਂਦਾ ਸੀ ਤੇ ਉਹਨਾਂ ਦੇ ਹੋਟਲ( Hotel) ਵਿਚ ਠਹਿਰਦਾ ਸੀ

 

Owner of hotelOwner of hotel

 

 ਇਹ ਵੀ ਪੜ੍ਹੋ: ਪਿੰਡ ਵਾਸੀਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਕੁੜੀਆਂ ਨੇ ਲਈ ਜ਼ਿੰਮੇਵਾਰੀ, ਹੁਣ ਤੱਕ ਨਹੀਂ ਆਇਆ ਕੋਈ ਕੇਸ

 

ਬੀਤੀ ਸ਼ਾਮ ਵੀ ਉਸਨੇ ਹੋਟਲ( Hotel)  ਵਿੱਚ ਕਮਰਾ ਲਿਆ ਹੋਇਆ ਸੀ ਪਰ ਦੇਰ ਸ਼ਾਮ ਜਦੋਂ ਉਸਦੇ ਕੁਝ ਦੋਸਤ ਉਸਨੂੰ ਮਿਲਣ ਆਏ ਤਾਂ ਜਸਪ੍ਰੀਤ ਨੇ ਦਰਵਾਜਾ ਨਾ ਖੋਲਿਆ ਜਿਸਦੇ ਚਲਦੇ ਉਹਨਾਂ ਨੇ ਦਰਵਾਜ਼ਾ ਤੋੜ ਦਿੱਤਾ ਤਾਂ ਅੰਦਰੋਂ ਜਸਪ੍ਰੀਤ ਸਿੰਘ ਦੀ ਲਾਸ਼ ਬਰਾਮਦ ਹੋਈ। ਜਿਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

Death of a young man who went to serveDeath of a young man who went to serve

ਪਰ ਇਥੇ ਗੌਰਤਲਬ ਇਹ ਹੈ ਕਿ ਜਿਸ ਹੋਟਲ( Hotel)  ਵਿਚ ਜਸਪ੍ਰੀਤ ਰੁਕਿਆ ਸੀ ਉਹ ਸ੍ਰੀ ਹਰਿਮੰਦਰ ਸਾਹਿਬ ( Sri Harmandir Sahib )  ਦੇ ਬਿਲਕੁਲ ਨਜ਼ਦੀਕ ਹੈ ਅਤੇ ਹੋਟਲ( Hotel)  ਮਾਲਿਕ ਵੱਲੋਂ ਹੋਟਲ ਵਿਚ ਸੀਸੀਟੀਵੀ ਕੈਮਰੇ ਨਹੀਂ ਲਗਾਏ ਗਏ। ਅਜਿਹੇ ਮੌਕੇ ਹੋਟਲ ਵਿਚ ਕਿਸੇ ਨੌਜਵਾਨ ਦੀ ਮੌਤ ਹੋਣਾ ਚਿੰਤਾ ਦਾ ਵਿਸ਼ਾ ਹੈ। ਦੇਖਣਾ ਇਹ ਹੋਵੇਗਾ ਕਿ ਪੁਲਿਸ ਜਸਪ੍ਰੀਤ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਵੇਗੀ ਜਾਂ ਫਿਰ ਹੋਟਲ( Hotel) ਪ੍ਰਬੰਧਕਾਂ ਦੀ ਇਸ ਲਾਪਰਵਾਹੀ ਤੇ ਵੀ ਕਾਰਵਾਈ ਕਰੇਗੀ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement