
ਇਸ ਤੋਂ ਪਹਿਲਾਂ 7 ਜੂਨ ਨੂੰ ਅਦਾਲਤ ਨੇ ਸਾਬਕਾ ਮੰਤਰੀ ਨੂੰ ਰਿਮਾਂਡ 'ਤੇ ਭੇਜਿਆ ਸੀ, ਜੋ ਅੱਜ ਖ਼ਤਮ ਹੋਣਾ ਸੀ
ਮੁਹਾਲੀ - ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ 3 ਦਿਨ ਦੇ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਮੁੜ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੋਂ ਅਦਾਲਤ ਨੇ ਮੰਤਰੀ ਨੂੰ ਫਿਰ 3 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ 7 ਜੂਨ ਨੂੰ ਅਦਾਲਤ ਨੇ ਸਾਬਕਾ ਮੰਤਰੀ ਨੂੰ ਰਿਮਾਂਡ 'ਤੇ ਭੇਜਿਆ ਸੀ, ਜੋ ਅੱਜ ਖ਼ਤਮ ਹੋਣਾ ਸੀ। ਹੁਣ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ 13 ਜੂਨ ਨੂੰ ਅਦਾਲਤ 'ਚ ਪੇਸ਼ ਕਰੇਗੀ।
Sadhu Singh Dharamsot
ਦੱਸ ਦਈਏ ਕਿ ਸਾਧੂ ਸਿੰਘ ਧਰਮਸੋਤ ਨੂੰ 7 ਜੂਨ ਨੂੰ ਵਿਜੀਲੈਂਸ ਬਿਓਰੋ ਨੇ ਸਵੇਰੇ ਤਿੰਨ ਵਜੇ ਅਮਲੋਹ ਤੋਂ ਗ੍ਰਿਫ਼ਤਾਰ ਕੀਤਾ ਸੀ। ਉਹਨਾਂ ਦੇ ਨਾਲ ਕਥਿਤ ਤੌਰ 'ਤੇ ਸਹਾਇਕ ਵਜੋਂ ਕੰਮ ਕਰ ਰਹੇ ਸਥਾਨਕ ਪੱਤਰਕਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਧਰਮਸੋਤ 'ਤੇ ਜੰਗਲਾਤ ਮੰਤਰੀ ਰਹਿੰਦਿਆਂ ਘੁਟਾਲੇ ਦੇ ਇਲਜ਼ਾਮ ਹਨ। ਮੰਤਰੀ ਦੀ ਮਿਲੀਭੁਗਤ ਨਾਲ ਦਰੱਖ਼ਤ ਕੱਟੇ ਜਾਂਦੇ ਸੀ।
Sadhu Singh Dharamsot
ਇੱਕ ਦਰੱਖਤ ਕੱਟਣ ਦੇ ਸਾਧੂ ਸਿੰਘ ਧਰਮਸੋਤ 500 ਰੁਪਏ ਲੈਂਦੇ ਸੀ। ਨਵੇਂ ਬੂਟੇ ਲਗਾਉਣ 'ਤੇ ਵੀ ਕਮਿਸ਼ਨ ਲੈਣ ਦਾ ਇਲਜ਼ਾਮ ਹੈ। ਇੱਕ ਸਾਲ 'ਚ ਕਰੀਬ 25 ਹਜ਼ਾਰ ਦਰੱਖ਼ਤ ਕੱਟੇ ਗਏ। ਪਿਛਲੀ ਕਾਂਗਰਸ ਸਰਕਾਰ ਵੇਲੇ ਧਰਮਸੋਤ 'ਤੇ SC ਸਕਾਲਰਸ਼ਿਪ ਘੁਟਾਲੇ ਦੇ ਵੀ ਇਲਜ਼ਾਮ ਲੱਗੇ ਸਨ। ਗ੍ਰਿਫ਼ਤਾਰੀ ਮੌਕੇ ਧਰਮਸੋਤ ਨੇ ਇਹ ਕਿਹਾ ਸੀ ਕਿ ਸਰਕਾਰ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਸਰਕਾਰ ਨੂੰ ਮੇਰੇ ਖਿਲਾਫ਼ ਐੱਸਸੀ ਘੁਟਾਲੇ ਵਿਚ ਕੁੱਝ ਨਹੀਂ ਮਿਲਿਆ ਤਾਂ ਹੁਣ ਇਹ ਮਾਮਲੇ ਵਿਚ ਮੈਨੂੰ ਫਸਾ ਦਿੱਤਾ ਗਿਆ।