ਨੌਜੁਆਨ ਨੇ ਦੋਸਤ ਦੇ ਸਾਹਮਣੇ ਨਹਿਰ 'ਚ ਛਾਲ ਮਾਰ ਕੇ ਦਿਤੀ ਜਾਨ

By : KOMALJEET

Published : Jun 10, 2023, 1:56 pm IST
Updated : Jun 10, 2023, 1:56 pm IST
SHARE ARTICLE
Sawan Nayat (file photo)
Sawan Nayat (file photo)

ਗੋਤਾਖੋਰਾਂ ਦੀ ਮਦਦ ਨਾਲ ਪੁਲਿਸ ਨੇ ਬਰਾਮਦ ਕੀਤੀ ਲਾਸ਼ 

ਅਬੋਹਰ: ਸ਼ਹਿਰ ਦੇ ਠਾਕਰ ਆਬਾਦੀ ਦੇ ਰਹਿਣ ਵਾਲੇ 25 ਸਾਲਾ ਨੌਜੁਆਨ ਨੇ ਬੀਤੀ ਰਾਤ ਅਪਣੇ ਦੋਸਤ ਦੇ ਸਾਹਮਣੇ ਮਲੂਕਪੁਰਾ ਮਾਈਨਰ ਵਿਚ ਛਾਲ ਮਾਰ ਦਿਤੀ। ਜਿਸ ਦੇ ਬਾਅਦ ਇਕ ਦੋਸਤ ਨੇ ਉਸ ਦੇ ਪ੍ਰਵਾਰਕ ਮੈਂਬਰਾਂ ਅਤੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਨਾਲ ਰਾਤ ਭਰ ਉਸ ਦੀ ਭਾਲ ਕੀਤੀ ਕਿ ਅੱਜ ਸਵੇਰੇ ਉਸ ਦੀ ਲਾਸ਼ ਪਿੰਡ ਦਲਮੀਰਖੇੜਾ ਨੇੜਿਉਂ ਮਿਲੀ। ਜਿਸ ਨੂੰ ਥਾਣਾ ਸਿਟੀ ਦੀ ਪੁਲਿਸ ਵਲੋਂ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਕੇ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਾਵਨ ਕਾਇਤ ਪੁੱਤਰ ਪ੍ਰਦੀਪ ਕੁਮਾਰ ਵਾਸੀ ਠਾਕਰ ਅਬਾਦੀ ਗਲੀ ਨੰਬਰ 3 ਡਾ. ਕਾਲੜਾ ਦੇ ਕਲੀਨਿਕ ’ਤੇ ਕੰਮ ਕਰਦਾ ਸੀ ਅਤੇ ਅਣਵਿਆਹਿਆ ਸੀ। ਬੀਤੀ ਰਾਤ ਕਰੀਬ 11.30 ਵਜੇ ਉਸ ਨੇ ਅਪਣੇ ਦੋਸਤ ਕੁਸ਼ਲ ਨੂੰ ਫੋਨ ਕਰ ਕੇ ਕਿਹਾ ਕਿ ਉਹ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਜਾ ਰਿਹਾ ਹੈ।

ਇਹ ਵੀ ਪੜ੍ਹੋ:  ਕੈਨੇਡਾ ਪੁਲਿਸ ਵਿਚ ਭਰਤੀ ਹੋਈ ਪੰਜਾਬ ਦੀ ਧੀ ਹਰਪ੍ਰੀਤ ਕੌਰ

ਇਕ ਦੋਸਤ ਨੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੌਕੇ 'ਤੇ ਹਨੂੰਮਾਨਗੜ੍ਹ ਰੋਡ 'ਤੇ ਸਥਿਤ ਮਲੂਕਪੁਰਾ ਮਾਈਨਰ ਪਹੁੰਚ ਗਏ ਪਰ ਜਦੋਂ ਕੁਸ਼ਲ ਉੱਥੇ ਪਹੁੰਚਿਆ ਤਾਂ ਸਾਵਨ ਨੇ ਉਸ ਦੇ ਸਾਹਮਣੇ ਨਹਿਰ ਵਿਚ ਪੁਲ ਤੋਂ ਛਾਲ ਮਾਰ ਦਿਤੀ। ਉਸ ਦੇ ਦੋਸਤ ਨੇ ਉਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਉਸ ਨੂੰ ਨਹੀਂ ਬਚਾ ਸਕਿਆ। ਇਸ ਦੀ ਸੂਚਨਾ ਵਿਸ਼ਾਲ ਨੇ ਅਪਣੇ ਰਿਸ਼ਤੇਦਾਰਾਂ ਨੂੰ ਦਿਤੀ।

ਇਹ ਵੀ ਪੜ੍ਹੋ: ਨਸ਼ੇ ਦੀ ਦਲਦਲ 'ਚ ਫਸੇ 38 ਵਿਅਕਤੀਆਂ ਨੂੰ ਨਸ਼ਾ ਛੁਡਾਉ ਕੇਂਦਰ 'ਚ ਕਰਵਾਇਆ ਦਾਖ਼ਲ 

ਸ਼ਨੀਵਾਰ ਸਵੇਰੇ ਸਮਾਜ ਸੇਵੀ ਸੰਸਥਾ ਨੂੰ ਸੂਚਨਾ ਮਿਲੀ ਕਿ ਪਿੰਡ ਦਲਮੀਰਖੇੜਾ ਨੇੜੇ ਨਹਿਰ ਵਿਚ ਇਕ ਲਾਸ਼ ਪਈ ਹੈ। ਜਿਸ 'ਤੇ ਕਮੇਟੀ ਦੇ ਸੇਵਾਦਾਰ ਸੋਨੂੰ ਗਰੋਵਰ ਅਤੇ ਮੋਨੂੰ ਗਰੋਵਰ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਨਹਿਰ 'ਚੋਂ ਬਾਹਰ ਕੱਢਿਆ | ਜਿਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਦੀ ਪਛਾਣ ਕਰ ਲਈ ਗਈ ਹੈ।
ਦਸਿਆ ਜਾ ਰਿਹਾ ਹੈ ਕਿ ਨਹਿਰ 'ਚ ਛਾਲ ਮਾਰਨ ਤੋਂ ਪਹਿਲਾਂ ਮ੍ਰਿਤਕ ਨੇ ਅਪਣੀ ਜੇਬ 'ਚੋਂ ਮੋਬਾਇਲ ਅਤੇ ਪੈਸੇ ਕੱਢ ਕੇ ਕੰਢੇ 'ਤੇ ਰੱਖੇ ਅਤੇ ਫਿਰ ਨਹਿਰ 'ਚ ਛਾਲ ਮਾਰ ਦਿਤੀ। ਮਾਮਲੇ ਦੀ ਜਾਂਚ ਥਾਣਾ ਸਿਟੀ ਦੋ ਦੇ ਏ.ਐਸ.ਆਈ. ਸੁਖਮੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ। ਜਿਨ੍ਹਾਂ ਨੇ ਦਸਿਆ ਕਿ ਅਜੇ ਤਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਜਾਂਚ ਕਰ ਰਹੀ ਹੈ।

Location: India, Punjab, Abohar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement